ਸਾਡੇ ਬਜੁਰਗ ਸਾਡਾ ਮਾਣ’ ਤਹਿਤ ਬਿਰਧ ਆਸ਼ਰਮ ਗੁਰਦਾਸਪੁਰ ਵਿਖੇ ਬਜ਼ੁਰਗਾਂ ਲਈ ਵਿਸੇਸ਼ ਕੈਂਪ

ਗੁਰਦਾਸਪੁਰ

ਜ਼ਿਲ੍ਹਾ ਹਸਪਤਾਲ਼ ਵਿੱਚ ਜਲਦ ਸ਼ੁਰੂ ਹੋਵੇਗੀ ਐਮ.ਆਰ.ਆਈ ਸੁਵਿਧਾ – ਰਮਨ ਬਹਿਲ

ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ)- ‘ਸਾਡੇ ਬਜ਼ੁਰਗ ਸਾਡਾ ਮਾਣ’ ਨਾਅਰੇ ਦੇ ਤਹਿਤ ਬਿਰਧ ਆਸ਼ਰਮ ਗੁਰਦਾਸਪੁਰ ਵਿਖੇ ਬਜ਼ੁਰਗਾਂ ਲਈ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕੈਂਪ ਵਿੱਚ ਸਮੂਹ ਬਜ਼ੁਰਗਾਂ ਦਾ ਮੈਡੀਕਲ ਚੈਕਅਪ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਬਜ਼ੁਰਗਾਂ ਦੀਆਂ ਵੱਖ ਵੱਖ ਬੀਮਾਰੀਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ ਹੈ। ਜਰੂਰਤ ਅਨੁਸਾਰ ਮੁਫ਼ਤ ਦਵਾਈ, ਟੈਸਟ ਆਦਿ ਕੀਤੇ ਗਏ ਹਨ। ਮੁਫ਼ਤ ਬੀਮਾ ਕਾਰਡ ਵੀ ਬਣਾਏ ਜਾ ਰਹੇ ਹਨ। ਜੋ ਬਜ਼ੁਰਗਾਂ ਮੋਤੀਆਬਿੰਦ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਕੋਲ ਬੀਮਾ ਕਾਰਡ ਨਹੀਂ ਹੈ, ਉਨ੍ਹਾਂ ਦੇ  ਮੋਤੀਆਬਿੰਦ ਆਪਰੇਸ਼ਨ ਲਈ ਪਰਬੰਧ ਕਰ ਦਿੱਤਾ ਗਿਆ ਹੈ। ਜ਼ਰੂਰੀ ਟੈਸਟ ਤੋਂ ਬਾਦ ਤੁਰੰਤ ਮੋਤੀਆਬਿੰਦ ਆਪਰੇਸ਼ਨ ਕਰ ਦਿੱਤਾ ਜਾਵੇਗਾ।

ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਜਿਲਾ ਹਸਪਤਾਲ ਗੁਰਦਾਸਪੁਰ ਵਿਖੇ ਐਮ ਆਰ ਆਈ (ਮਗਨੇਟਿਕ ਰੇਸੋਨਾਂਸ ਏਮੇਜਿੰਗ (ਦਿਮਾਗ ਦੀ ਸਕੈਨਿੰਗ) ਦੀ ਸੁਵਿਧਾ ਸ਼ੁਰੂ ਹੋਵੇਗੀ, ਇਸ ਸਬੰਧੀ ਟੈਂਡਰ ਹੋ ਗਏ ਹਨ।

ਜਿਲਾ ਹਸਪਤਾਲ਼ ਗੁਰਦਾਸਪੁਰ ਵਿੱਚ ਮਦਰ ਐਂਡ ਚਾਈਲਡ ਹੈਲਥ
(ਐਮਸੀਐੱਚ ) ਵਿੰਗ, ਡਿਸਟ੍ਰਿਕਟ ਐਰਲੀ ਇੰਟਰਵੇਂਸ਼ਨ ਸੈਂਟਰ (ਡੀ ਈ ਆਈ ਸੀ) , ਕ੍ਰਿਟੀਕਲ ਕੇਅਰ ਯੂਨਿਟ, ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ (ਆਈਪੀਐਚਐਲ ) ਲੈਬ ਦਾ ਕੰਮ ਪੂਰਾ ਕਰਕੇ ਜਲਦ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਟਰਾਮਾ ਸੈਂਟਰ ਕਲਾਨੌਰ ਦਾ ਕੰਮ ਅੰਤਿਮ ਛੋਹਾਂ ਤੇ ਹੈ। ਜਲਦ ਇਹ ਟਰਾਮਾ ਸੈਂਟਰ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦੇਵੇਗਾ। ਸੀ.ਐਚ.ਸੀ ਕਲਾਨੌਰ ਵਿੱਚ ਬੈਰਾ (ਬ੍ਰੇਨ ਸਟੈਮ ਰੇਸਪੋਂਡ ਔਡੀਓਮਿੱਟਰੀ) ਲੈਬ ਦਾ ਨਿਰਮਾਣ ਜਲਦ ਕੀਤਾ ਜਾਵੇਗਾ। ਬੈਰਾ ਲੈਬ ਵਿੱਚ ਕੰਨਾਂ ਦੀਆਂ ਸਮੱਸਿਆਂਵਾਂ ਨਾਲ ਪੀੜਿਤ ਹੋ ਕੇ ਵਿਕਲਾਂਗ ਹੋਏ ਗੂੰਗੇ ਅਤੇ ਬਹਿਰੇ ਦਾ ਚੈਕ ਅੱਪ ਹੋ ਸਕੇਗਾ ਜੋ ਪਹਿਲਾਂ ਮੈਡੀਕਲ ਕਾਲਜ ਅੰਮ੍ਰਿਤਸਰ ਹੁੰਦਾ ਸੀ। ਬੈਰਾ ਲੈਬ ਦੇ ਬਣਨ ਨਾਲ ਦਿਵਆਂਗ ਲੋਕਾਂ ਨੂੰ ਸਰਟਫਿਕੇਟ ਬਣਾਉਣ ਵਿੱਚ ਆਸਾਨੀ ਹੋਵੇਗੀ।

ਦੱਸਣਯੋਗ ਹੈ ਕਿ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ 16 ਫਰਵਰੀ ਨੂੰ ਬਿਰਧ ਆਸ਼ਰਮ ਧਾਰੀਵਾਲ, 17 ਕੁਸ਼ਟ ਆਸ਼ਰਮ ਦੀਨਾਨਗਰ, 20 ਫਰਵਰੀ ਨੂੰ ਬ੍ਰਿਧ ਆਸ਼ਰਮ ਬਟਾਲਾ ਅਤੇ 24 ਨੂੰ ਸਰਕਾਰੀ ਹਸਪਤਾਲ ਭਾਮ ਵਿਖੇ ਬਜ਼ੁਰਗਾਂ ਲਈ ਕੈਂਪ ਲਾਏ ਜਾਣਗੇ।

Leave a Reply

Your email address will not be published. Required fields are marked *