ਐ.ਡੀ.ਜੀ.ਪੀ ਪੰਜਾਬ ਪੁਲਿਸ ਦਾ ਸੀ ਭਾਣਜਾ, ਪਰਿਵਾਰ ਸਮੇਤ ਇਲਾਕੇ ਭਰ ਚ ਸੋਗ ਦੀ ਲਹਿਰ
ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)- ਜਿਲਾ ਗੁਰਦਾਸਪੁਰ ਦੇ ਪਿੰਡ ਸੁਚਾਨੀਆ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ 25 ਸਾਲਾਂ ਪੁੱਤਰ ਡਾਕਟਰ ਅਮੋਲਦੀਪ ਸਿੰਘ ਦੀ ਬਠਿੰਡਾ ਵਿਖੇ ਐਕਸੀਡੈਂਟ ਵਿੱਚ ਮੌਤ ਹੋ ਗਈ। ਕਾਰ ਵਿੱਚ ਚਾਰ ਲੋਕ ਸਵਾਰ ਸਨ। ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਏ ਡੀ ਜੀ ਪੀ ਪੁਲਿਸ ਗੁਰਵਿੰਦਰ ਸਿੰਘ ਦਾ ਭਾਣਜਾ ਸੀ । ਮੌਤ ਦੀ ਖਬਰ ਪਿੰਡ ਵਿੱਚ ਪੁੱਜਣ ਤੇ ਗਮਗੀਨ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਦਿੰਦੇ ਮ੍ਰਿਤਕ ਦੇ ਐਡੀਜੀਪੀ ਮਾਮਾ ਅਤੇ ਦੋਸਤ ਨੇ ਕਿਹਾ ਅਮੋਲਦੀਪ ਸਿੰਘ ਬੁਹਤ ਹੀ ਮਿਲਣਸਾਰ ਅਤੇ ਹੋਣਹਾਰ ਬੱਚਾ ਸੀ 8 ਸਾਲ ਦੀ ਡਾਕਟਰੀ ਦੀ ਪੜਾਈ ਤੋਂ ਬਾਅਦ ਕੁਝ ਹੀ ਦਿਨਾਂ ਚ ਲੋਕ ਸੇਵਾ ਲਈ ਡਾਕਟਰੀ ਲਾਈਨ ਵਿਚ ਉਤਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗਾ ਭਾਨਾ ਵਾਪਰ ਗਿਆ ਇਹ 4 ਦੋਸਤ ਇਕ ਕਾਰ ਚ ਸਵਾਰ ਹੋ ਕੇ ਜਾ ਰਹੇ ਸੀ ਕਿ ਬਠਿੰਡੇ ਮਾਲ ਰੋਡ ਸੜਕ ਵਿੱਚ ਬਣੇ ਡਵਾਈਡਰ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿਚ ਅਮੋਲਦੀਪ ਸਿੰਘ ਸਮੇਤ ਇਕ ਦੂਸਰੇ ਦੋਸਤ ਦੀ ਮੌਤ ਹੋ ਗਈ ਅਤੇ ਦੋ ਦੋਸਤ ਜ਼ਖਮੀ ਹੋ ਗਏ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਪਰ ਇਹ ਦੁੱਖ ਕਦੇ ਨਾ ਭੁੱਲਣ ਵਾਲਾ ਹੈ ਓਥੇ ਹੀ ਮਾਮੇ ਏ ਡੀ ਜੀ ਪੀ ਗੁਰਿੰਦਰ ਸਿੰਘ ਢਿਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਮਾਲ ਰੋਡ ਤੇ ਮਜੂਦ ਉਸ ਡਵਾਈਡਰ ਨੂੰ ਠੀਕ ਕਰਵਾਇਆ ਜਾਵੇ ਤਾਂਕਿ ਅੱਗੇ ਸਮੇ ਵਿੱਚ ਕੋਈ ਐਸਾ ਦੁਖਦਾਈ ਹਾਦਸਾ ਨਾ ਵਾਪਰੇ ਕਿਉਕਿ ਉਸ ਜਗ੍ਹਾ ਤੇ ਪਹਿਲਾ ਵੀ ਕਈ ਹਾਦਸੇ ਹੋ ਚੁੱਕੇ ਹਨ ।
ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰ।