ਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਨਾਲ ਲਿਆਂ ਪੰਗਾਂ ਕਿਸਾਨਾਂ ਨੂੰ ਬਹੁਤਾ ਮਹਿੰਗਾ ਪਿਆ, ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਚੰਡੀਗੜ੍ਹ’ਚ ਮੋਰਚਾ ਲਾਉਣ ਵਾਲੀ ਦੀ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਸੀ, ਜਿਸ ਦੇ ਸਿੱਟੇ ਵਜੋਂ ਸਰਕਾਰ ਨੇ ਆਪਣੀਆਂ ਫੋਰਸਾਂ ਰਾਹੀਂ ਕਿਸਾਨਾਂ ਦਾ ਚੰਡੀਗੜ੍ਹ’ਚ ਬੈਠ ਕੇ ਮੋਰਚਾ ਲਾਉਣ ਵਾਲੀ ਨੀਤੀ ਨੂੰ ਬੁਰੀ ਤਰ੍ਹਾਂ ਅਸਫ਼ਲ ਬਣਾ ਕੇ ਰੱਖ ਦਿੱਤੀ ਅਤੇ ਕਿਸੇ ਕਿਸਾਨ ਜਥੇਬੰਦੀ ਨੂੰ ਚੰਡੀਗੜ੍ਹ ਵਿਖੇ ਦਾਖਲ ਨਹੀਂ ਹੋਣ ਦਿੱਤਾ ਗਿਆ, ਇਥੇ ਹੀ ਬਸ ਨਹੀਂ ਚੰਡੀਗੜ੍ਹ’ਚ ਤਾਇਨਾਤ ਚੰਡੀਗੜ੍ਹ ਪੁਲਿਸ,ਪੈਰਾ ਮਿਲਟਰੀ ਤੇ ਹੋਰ ਫੋਰਸਾਂ ਰਾਹੀਂ ਕਿਸਾਨਾਂ ਨੂੰ ਚੰਡੀਗੜ੍ਹ’ਚ ਦਾਖਲ ਨਾ ਹੋਣ ਲਈ ਹਰ ਯਤਨ ਜਾਰੀ ਰਹੇ, ਖਾਸ ਕਰਕੇ ਸਿੱਖ ਪਗੜੀ ਧਾਰੀਆਂ ਦੀ ਬਰੀਕੀ ਨਾਲ ਪੁੱਛਗਿੱਛ ਕੀਤੀ, ਇਸ ਨਾਲ ਚੰਡੀਗੜ੍ਹ’ਚ ਆਪਣੇ ਕੰਮਾਂ ਕਾਜਾਂ ਤੇ ਨੌਕਰੀ ਪੇਸ਼ੇ ਤੇ ਜਾਣ ਵਾਲਿਆਂ ਨੂੰ ਵੀ ਇਸ ਪ੍ਰੇਸ਼ਾਨੀ ਦਾ ਵੱਡੀ ਪੱਧਰ ਤੇ ਸਾਹਮਣਾ ਕਰਨਾ ਪਿਆ, ਪੰਜਾਬ ਪੁਲਿਸ ਨੇ ਕਿਸਾਨਾਂ ਦੀ ਘਰਾਂ ਵਿੱਚੋਂ ਤੇ ਹੋਰ ਜਗ੍ਹਾ ਜਗ੍ਹਾ ਤੇ ਗ੍ਰਿਫਤਾਰੀਆਂ ਕੀਤੀਆਂ ,ਕਿਸਾਨ ਸੰਗਰਸੀ ਆਗੂਆਂ ਵੱਲੋਂ ਕਿਸਾਨਾਂ ਨੂੰ ਸੜਕਾਂ ਜਾਮ ਨਾ ਕਰਨ ਦੀਆਂ ਮਿਲੀਆਂ ਹਦਾਇਤਾਂ ਮੁਤਾਬਿਕ ਕਿਸਾਨਾਂ ਨੇ ਸੜਕਾਂ ਦੇ ਕਿਨਾਰੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ, ਕਾਂਗਰਸ ਦੇ ਖਹਿਰਾ ਤੇ ਹੋਰ ਇਕਾ ਦੁੱਕਾ ਤੋਂ ਬਗੈਰ ਕਿਸੇ ਆਗੂ ਨੇ ਕਿਸਾਨਾਂ ਬਾਰੇ ਅਜੇ ਕੋਈ ਸ਼ਬਦ ਨਹੀਂ ਬੋਲਿਆ ,ਜਦਕਿ ਖਾਪ ਮੁਖੀਆਂ ਵੱਲੋਂ ਭਗਵੰਤ ਮਾਨ ਨੂੰ ਚੁਤਾਵਨੀ ਦਿੱਤੀ ਤੇ ਇਹ ਵੀ ਕਿਹਾ ਕਿ ਉਹ ਕਿਸਾਨਾਂ ਨਾਲ ਗਲਤ ਵਿਵਹਾਰ ਕਰ ਰਿਹਾ ਹੈ ਅਜਿਹੇ ਮੁੱਖ ਮੰਤਰੀ ਅਸੀਂ ਕਦੇ ਨਹੀਂ ਦੇਖੇ ਜੋ ਪਬਲਿਕ ਜਾਂ ਕਿਸਾਨਾਂ ਨੂੰ ਰੋਸ਼ ਪ੍ਰਦਰਸਨ ਤੋਂ ਰੋਕਦੇ ਹੋਣ,ਉਦਰ ਕਿਸਾਨ ਆਗੂ ਸ੍ਰਵਣ ਸਿੰਘ ਪੰਧੇਰ ਨੇ ਅੰਮ੍ਰਿਤਸਰ ਗੋਲਡਿੰਨ ਗੇਟ ਪਾਸ ਭਗਵੰਨ ਮਾਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਐਲਾਨ ਕੀਤਾ ਕਿ ਅਸੀਂ 19 ਜ਼ਿਲਿਆਂ ਵਿਚ ਅਜਿਹੇ ਪ੍ਰਦਰਸ਼ਨ ਉਨੀਂ ਦੇਰ ਤੱਕ ਕਰਦੇ ਰਹਾਂਗੇ ਜਦੋਂ ਤੱਕ ਸਾਡੇ ਗਿਰਫ਼ਤਾਰ ਕੀਤੇ ਕਿਸਾਨ ਆਗੂ ਸਾਰੇ ਰਿਆਹ ਨਹੀਂ ਕਰ ਦਿੱਤੇ ਜਾਂਦੇ, ਕੁੱਝ ਸੜਕਾਂ ਦੇ ਕਿਨਾਰੇ ਧਰਨਾ ਮਾਰੀ ਬੈਠੇ ਕਿਸਾਨ ਵੀ ਇਹੋ ਕਹੇ ਰਹੇ ਹਨ, ਕਿ ਜਿੰਨੀ ਦੇਰ ਉਹਨਾਂ ਦੇ ਸਾਰੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨੀਂ ਦੇਰ ਉਹ ਇਥੇ ਹੀ ਸੜਕ ਕਿਨਾਰੇ ਧਰਨਾ ਲਾਉਣਗੇ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਭ ਤੋਂ ਪਹਿਲਾਂ ਕਿਸਾਨਾ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਤੇ ਕਿਸਾਨਾ ਦੇ ਹੱਕ ਵਿੱਚ ਹੈ ਅਤੇ ਦੂਸਰੇ ਪਾਸੇ ਇਹ ਵੀ ਮੰਨਦੀ ਹੈ ਕਿ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਕਿਸਾਨਾ ਦਾ ਸੰਵਿਧਾਨਿਕ ਹੱਕ ਤੇ ਡੈਮੋਕਰੇਸੀ ਹੈ, ਪਰ ਸਰਕਾਰ ਅਤੇ ਆਮ ਲੋਕ ਜਿੰਨ੍ਹਾਂ ਨੂੰ ਨਿੱਤ ਦਿਨ ਧਰਨਿਆਂ ਕਰਕੇ ਕਈ ਤਰ੍ਹਾਂ ਦੀਆਂ ਖੱਜਲਖੁਆਰੀਆਂ ਜਾਨੀ ਮਾਲੀ ਨੁਕਸਾਨ ਸਹਿਣਾ ਪੈਂਦਾ ਹੈ, ਉਹ ਕੇਵੇ ਇਸ ਨੂੰ ਚੰਗਾ ਕਹਿਣਗੇ, ਇਸੇ ਕਰਕੇ ਪਹਿਲੇ ਮੋਰਚੇ ਵਾਂਗ ਹੁਣ ਲੋਕ ਕਿਸਾਨਾ ਦਾ ਸਾਥ ਨਹੀਂ ਦੇ ਰਹੇ ਅਤੇ ਇਹ ਕਹਿ ਰਹੇ ਹਨ ਕਿ ਇਹਨਾਂ ਦਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਪ੍ਰਦਰਸ਼ਨ ਕਰਨੇ, ਮੋਰਚੇ ਲਾਉਣੇ ਇੱਕ ਧੰਦਾ ਬਣ ਗਿਆ ਹੈ ਅਤੇ ਲੋਕਾਂ ਦੀ ਹਮਾਇਤ ਤੋਂ ਬਗੈਰ ਕਦੇ ਅਜਿਹੇ ਮੋਰਚੇ ਜਿੱਤੇ ਨਹੀਂ ਜਾ ਸਕੇ, ਕਿਸਾਨ ਆਗੂ ਤਾਂ ਪਹਿਲਾਂ ਵੱਡੀ ਫੁੱਟ ਦੇ ਸ਼ਿਕਾਰ ਹੋਏ ਫਿਰਦੇ ਹਨ, ਇਸ ਕਰਕੇ ਸਰਕਾਰ ਨਾਲ ਗੱਲਬਾਤ ਰਾਹੀਂ ਹੀ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕੋਈ ਸਾਰਥਕ ਢੰਗ ਤਰੀਕ਼ਾ ਲੱਭਿਆ ਜਾਵੇ, ਜਿਸ ਨਾਲ ਸੂਬੇ ਦੇ ਇੱਕ ਬੰਦੇ ਨੂੰ ਵੀ ਕੋਈ ਇਤਰਾਜ਼ ਹੋਵੇ ਤੇ ਸਾਰੇ ਕਿਸਾਨਾਂ ਦੇ ਹੱਕ’ਚ ਖੜ ਜਾਣ ਹੁਣ ਜਦੋਂ ਪਬਲਿਕ ਹੀ ਇਹਨਾਂ ਧਰਨਿਆਂ ਤੋਂ ਦੁਖੀ ਅਦਾਲਤਾਂ ਵਿੱਚ ਅਪੀਲਾਂ ਪਰ ਰਹੇ ਹਨ ਤਾਂ ਸਰਕਾਰ ਨੂੰ ਪਬਲਿਕ ਵੱਲ ਹੋਣਾ ਪਵੇਗਾ ਅਤੇ ਇਹੋ ਦਾਅ ਨਾਲ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਢਾਇਆ ਕੇ ਤੁਸੀਂ ਰੋਜ਼ ਹੀ ਧਰਨੇ ਲਾ ਕੇ ਲੋਕਾਂ ਨੂੰ ਨਜਾਇਜ਼ ਤੰਗ ਕਰਦੇ ਹੋ, ਹੁਣ ਕੀ ਮਿਲਿਆ ਸੈਂਕੜੇ ਗਿਰਫ਼ਤਾਰੀਆਂ ਕਰਵਾ ਕੇ ਲੋਕਾਂ ਤੰਗ ਪ੍ਰੇਸਾਨ ਕਰਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਨਾਲ ਕਿਸਾਨਾਂ ਦੇ ਪਏ ਪੰਗੇ ਤੋਂ ਮੋਰਚਾ ਲਾਉਣ’ਚ ਹੋਈ ਹਾਰ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਮੁੱਖ ਮੰਤਰੀ ਕਿਸਾਨ ਦਾ ਮੋਰਚਾ ਫੇਲ ਕਰਨ ਲਈ ਆਮ ਜਨਤਾ ਦਾ ਸਹਾਰਾ ਲਿਆ ਤਾਂ ਕਿ ਲੋਕ ਕਿਸਾਨ ਸੰਘਰਸੀਆਂ ਦੇ ਖਿਲਾਫ ਹੋ ਸਕਣ ਅਤੇ ਹੋਇਆ ਵੀ ਅਜਿਹਾ ਹੀ, ਲੋਕਾਂ ਨੂੰ ਪ੍ਰੇਸ਼ਾਨੀ ਤਾ ਕੁਝ ਸਹਿਣੀ ਪਈ ਪਰ ਮੁੱਖ ਮੰਤਰੀ ਪੰਜਾਬ ਕਿਸਾਨਾਂ ਨੂੰ ਦਿੱਤੀ ਧਮਕੀ ਮੁਤਾਬਕ ਆਪਣੀ ਨੀਤੀ’ਚ ਕਾਮਯਾਬ ਰਹੇ ਅਤੇ ਕਿਸਾਨ ਚੰਡੀਗੜ੍ਹ’ਚ ਮੋਰਚਾ ਲਾਉਣ ਵਿੱਚ ਵੀ ਬੁਰੀ ਤਰ੍ਹਾਂ ਅਸਫ਼ਲ ਰਹੇ ਅਤੇ ਆਪਣੇ ਕਿਸਾਨਾਂ ਦੀਆਂ ਸੈਂਕੜੇ ਗਿਰਫ਼ਤਾਰੀਆਂ ਕਰਵਾ ਕੇ ਹੁਣ ਸੜਕੇ ਕਿਨਾਰੇ ਧਰਨਾ ਲਾ ਉਹਨਾਂ ਨੂੰ ਛਡਾਉਣ ਦੀ ਮੰਗ ਕਰ ਰਹੇ ਹਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਉਥੇ ਕਿਸਾਨ ਆਗੂਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਮੰਗਾਂ ਮਨਵਾਉਣ ਲਈ ਕੋਈ ਸਾਰਥਕ ਢੰਗ ਤਰੀਕ਼ਾ ਕੱਢਣ ਦੀ ਲੋੜ ਤੇ ਜ਼ੋਰ ਦੇਣ ਜਿਸ ਨਾਲ ਸੂਬੇ ਜਾ ਦੇਸ ਦੇ ਇੱਕ ਨਾਗਰਿਕ ਕੋਈ ਤਕਲੀਫ ਜਾ ਪ੍ਰੇਸ਼ਾਨੀ ਨਾਂ ਹੋਵੇ ਜਦੋਂ ਜਨਤਾ ਨਾਲ ਹੋਵੇ ਤਾਂ ਅਜਿਹੇ ਸੰਘਰਸ਼ ਕਾਮਯਾਬੀ ਦੀਆਂ ਮੰਜ਼ਲਾ ਛੂਹ ਲੈਂਦੇ ਹਨ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸ…


