ਗੁਰਦਾਸਪੁਰ, 8 ਨਵੰਬਰ ( ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਮੰਨਣ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਇਲਾਕ਼ਾ ਨਿਵਾਸੀ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸ਼ਰਧਾਵਾਨ ਸੰਗਤਾਂ ਦੇ ਸਹਿਯੋਗ ਨਾਲ ਇੱਕ ਵੱਡਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਦੀ ਦੇਖ-ਰੇਖ ਹੇਠ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਧਾਰਮਿਕ ਦੀਵਾਨ ਸਜਾਏ ਜਾਣਗੇ,ਆਏ ਸਾਰੇ ਧਾਰਮਿਕ ਬੁਲਾਰਿਆ, ਤੇ ਉੱਚ ਪੰਥ ਸ਼ਖ਼ਸੀਅਤਾਂ ਦਾ ਸਮਾਗਮ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਵੱਲੋਂ ਸਨਮਾਨ ਕੀਤਾ ਜਾਵੇਗਾ, ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ 13 ਨਵੰਬਰ ਦਿਨ ਬੁੱਧਵਾਰ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੋਥੀ ਸਾਹਿਬ ਦੇ ਪਾਠ ਰੱਖਣ ਤੋਂ ਉਪਰੰਤ ਗੁਰਮਤਿ ਸਮਾਗਮ ਦੀ ਅਰੰਭਤਾ ਹੋਵੇਗੀ, ਉਹਨਾਂ ਦੱਸਿਆ 14 ਨਵੰਬਰ ਨੂੰ ਪਾਠ ਦੇ ਮੱਦਭਾਗ ਦੀ ਅਰਦਾਸ ਹੋਵੇਗੀ ਅਤੇ ਸਮਾਗਮ ਦੇ ਤੀਜੇ ਤੇ ਆਖ਼ਰੀ ਦਿਨ 15 ਨਵੰਬਰ ਦਿਨ ਸ਼ੁਕਰਵਾਰ ਨੂੰ ਰੱਖੇਂ ਪਾਠਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਹੋਵੇਗੀ ਜਿਸ ਵਿੱਚ ਬਾਬਾ ਮਨਜੀਤ ਸਿੰਘ ਜੀ ਅਤੇ ਗੁਰੂ ਨਾਨਕ ਦਲ ਦੇ ਕੀਰਤਨੀ ਜਥਿਆਂ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਨਾਲ ਹਾਜ਼ਰੀ ਲਵਾਉਣਗੇ,ਕਥਾ ਵਾਚਕ ਗਿਆਨੀ ਮਹਿਤਾਬ ਸਿੰਘ ਜੀ ਗੁਰਮਤਿ ਵਿਦਿਆਲਾ ਭੰਬੋਈ , ਗਿਆਨੀ ਗੁਰਵਿੰਦਰ ਸਿੰਘ ਜੀ ਸਰਬਲੋਹ ਬੁੰਗਾ ਨੰਗਲੀ ਵਾਲੇ, ਅਤੇ ਗਿਆਨੀ ਬਲਕਾਰ ਸਿੰਘ ਗੁਰੂ ਨਾਨਕ ਦਲ ਵਾਲੇ ਗੁਰਬਾਣੀ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਜਦੋਂ ਕਿ ਭਾਈ ਸੁਖਬੀਰ ਸਿੰਘ ਜੀ ਦਾ ਕਵੀਸ਼ਰੀ ਜਥਾ ਗੁਰ ਇਤਿਹਾਸ ਤੇ ਰੌਸ਼ਨੀ ਪਾਉਣਗੇ, ਅਤੇ ਗਿਆਨੀ ਪੂਰਨ ਸਿੰਘ ਜੀ ਅਰਸ਼ੀ ਦਾ ਢਾਡੀ ਜੱਥਾ ਢਾਡੀ ਵਾਰਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਣਗੇ, ਭਾਈ ਖਾਲਸਾ ਨੇ ਦੱਸਿਆ ਤਿੰਨ ਵਜੇ ਕੀਰਤਨ ਸਮਾਪਤੀ ਤੋਂ ਉਪਰੰਤ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਆਪਣੇ ਆਪਣੇ ਘੌੜਿਆ ਤੇ ਸਵਾਰ ਨੇਜ਼ੇ, ਬਰਛੇ, ਬਰਛੀਆਂ, ਖੰਡੇ,ਦੋਧਾਰੇ ਕਿਰਪਾਨਾਂ ਤੇ ਹੋਰ ਜੰਗ ਜੂੰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ ਮੁਖੀ ਗੁਰੂ ਨਾਨਕ ਦਲ ਵਾਲੇ, ਸਿੰਘ ਸਾਹਿਬ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਮੁਖੀ ਤਰਨਦਲ ਮਹਿਤਾ ਚੌਂਕ, ਜਥੇਦਾਰ ਬਾਬਾ ਹਰੀ ਸਿੰਘ ਜੀ ਤਰਨਾ ਦਲ,ਸੰਤ ਬਾਬਾ ਅਮਰੀਕ ਸਿੰਘ ਘੁੰਮਣਾ ਵਾਲੇ ਤੇ ਜਥੇਦਾਰ ਬਾਬਾ ਜਗੀਰ ਸਿੰਘ ਭੰਬੋਈ, ਜਥੇਦਾਰ ਬਾਬਾ ਸੁੱਖਾ ਸਿੰਘ ਜੀ ਮੰਨਣ ਅਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮੁੱਖੀ ਮਾਲਵਾ ਤਰਨਾ ਦਲ ਆਦਿ ਦੀ ਅਗਵਾਈ’ਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਮੰਨਣ ਤੋਂ ਅਰਦਾਸ ਕਰਕੇ ਰਵਾਨਾ ਹੋਵੇਗਾ ਤੇ ਪੂਰੇ ਨਗਰ ਦੇ ਗੁਰਦੁਆਰਾ’ਚ ਗਰਾਉਂਡ’ਚ ਪਹੁੰਚੇ ਗਾ ਜਿਥੇ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਘੌੜ ਸਵਾਰੀ ਨੇਜ਼ਾ ਬਾਜ਼ੀ ਗਤਕਾਬਾਜ਼ੀ ਪੈਂਤੜੇ ਕੱਢਣੇ, ਕਿੱਲੀ ਤੇ ਕਿਲਾ ਪੁੱਟਣਾ ਤੇ ਕਿਲਾ ਫਤਹਿ ਕਰਨ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣ ਗੇ ਭਾਈ ਖਾਲਸਾ ਨੇ ਦੱਸਿਆ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਵੱਲੋਂ ਧਾਰਮਿਕ ਬੁਲਾਰਿਆ, ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਤੇ ਹੋਰ ਪੰਥ ਦੀਆਂ ਸਨਮਾਨ ਯੋਗ ਹਸਤੀਆਂ ਦੇ ਨਾਲ-ਨਾਲ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਂਪੁਰਸ਼ਾਂ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ, ਜਥੇਦਾਰ ਬਾਬਾ ਸੁੱਖਾ ਸਿੰਘ ਜੀ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਸ ਧਾਰਮਿਕ ਗੁਰਮਤਿ ਸਮਾਗਮ’ਚ ਆਪਣੇ ਪਰਿਵਾਰਾਂ ਤੇ ਸਹਿਯੋਗੀਆ ਸਮੇਤ ਪਿੰਡ ਮੰਨਣ ਬਟਾਲਾ ਗੁਰਦਾਸਪੁਰ ਵਿਖੇ ਹਾਜ਼ਰੀ ਲਵਾਊ ਜੀ।


