ਗੁਰਦਾਸਪੁਰ, 8 ਨਵੰਬਰ ( ਸਰਬਜੀਤ ਸਿੰਘ)- ਪੰਜਾਬ ਕਰਜੇ ਦੀ ਪੰਡ ਨਾਲ ਪਹਿਲਾਂ ਹੀ ਦੱਬਿਆ ਪਿਆ ਹੈ ਪਰ ਸਰਕਾਰ ਇਸ ਦੀ ਬਿੱਲਕੁਲ ਹੀ ਪਰਿਵਾਹ ਨਹੀਂ ਕਰ ਰਹੀ ਅਤੇ ਜਿਥੇ ਧੜਾ ਧੜ ਕੇਂਦਰ ਸਰਕਾਰ ਤੋਂ ਹੋਰ ਕਰਜ਼ਾ ਲੈ ਕੇ ਬੱਚੇ ਬੱਚੇ ਨੂੰ ਕਰਜ਼ਾਈ ਬਣਾ ਰਹੀ ਉਥੇ ਫੌਕੀ ਸ਼ੌਹਰਤ ਤੇ ਸੱਤਾ ਦੀ ਭੁੱਖ ਖ਼ਾਤਰ ਪੰਜਾਬ ‘ਚ ਘੱਟ ਖਰਚੇ ਵਾਲੇ ਸਰਕਾਰੀ ਸਮਾਗਮਾਂ ਨੂੰ ਕਰੋੜਾਂ ਰੁਪਏ ਖਰਚਿਆਂ ਬਦਲ ਕੇ ਜਿੱਥੇ ਪੰਜਾਬ ਹੋਰ ਕਰਜ਼ਾਈ ਕੀਤਾ ਜਾ ਰਿਹਾ ਹੈ ਉਥੇ ਪੰਜਾਬ ਦਾ ਆਉਂਣ ਵਾਲਾ ਭਵਿੱਖ ਨੌਜਵਾਨ ਪੀੜ੍ਹੀ ‘ਨਵੀ ਹੀ ਪਿਰਤ ਪਾ ਰਹੀ ਹੈ ਜੋ ਪੰਜਾਬ ਦੇ ਉਜਲੇ ਭਵਿੱਖ ਲਈ ਖਤਰਨਾਕ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਸਰਕਾਰੀ ਸਮਾਗਮ ਪਹਿਲੀਆਂ ਸਰਕਾਰਾਂ ਵਾਂਗ ਸਾਦੇ ਢੰਗ ਤੇ ਥੋੜੇ ਪੈਸੇ ਨਾਲ ਕੀਤਾ ਜਾਂਦਾ ਸੀ ਉਸ ਨੂੰ ਜਾਰੀ ਰੱਖਣ ਨਾਲ ਜਿਥੇ ਸਰਕਾਰੀ ਖਜ਼ਾਨੇ ਤੇ ਬੋਝ ਨਹੀਂ ਪਵੇਗਾ ,ਉਥੇ ਨੌਜਵਾਨ ਪੀੜ੍ਹੀ ਜਿੰਨਾ ਨੇ ਭਵਿੱਖ ਵਿੱਚ ਪੰਜਾਬ ਦੀ ਸਤਾ ਸੰਭਾਲਣੀ ਹੈ ਉਸ ਨੂੰ ਅਜਿਹੇ ਫਜ਼ੂਲ ਖਰਚਿਆਂ ਰਾਹੀਂ ਪੰਜਾਬ ਤੇ ਬੋਝ ਪਾਉਣ ਵਾਲੀ ਨਵੀਂ ਪਿਰਤ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵੱਲੋਂ ਆਪਣੀ ਸੱਤਾ ਦੀ ਭੁੱਖ ਤੇ ਫੌਕੀ ਸ਼ੌਹਰਤ ਰਾਹੀਂ ਸਰਪੰਚਾਂ ਦੇ ਸ਼ਹੁ ਚੁੱਕ ਸਰਕਾਰੀ ਸਮਾਗਮ ਤੇ 15 ਤੋਂ ਕਰੌੜ ਰੁਪਏ ਤੋਂ ਵੱਧ ਖਰਚਾ ਕਰਕੇ ਸਰਕਾਰੀ ਖਜ਼ਾਨੇ ਤੇ ਫਾਲਤੂ ਬੋਝ ਪਾਉਣ ਵਾਲੀ ਮੌਕਾ ਪ੍ਰਸਤ ਨੀਤੀ ਦੀ ਨਿੰਦਾ ਤੇ ਪਹਿਲਾ ਵਾਲੀਆਂ ਸਰਕਾਰਾਂ ਵਾਂਗ ਸਾਦੇ ਢੰਗ ਵਾਲੇ ਸਮਾਗਮ ਕਰਨ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਹਿਲੀਆਂ ਸਰਕਾਰਾਂ ਵੱਲੋਂ ਬਲਾਕ ਪੱਧਰ ਤੇ ਸਰਪੰਚਾਂ ਦਾ ਸਹੁ ਚੁੱਕ ਸਮਾਗਮ ਬੀ ਡੀ ਓ ਦੀ ਨਿਗਰਾਨੀ ਹੇਠ ਹੀ ਪੂਰਾ ਹੁੰਦਾ ਸੀ ਜਿਸ ਵਿੱਚ ਸਿਰਫ਼ ਥੋੜਾ ਖਰਚਾ ਸਰਕਾਰ ਤੇ ਪੈਂਦਾ ਸੀ ਅਤੇ ਸਰਕਾਰੀ ਖਜ਼ਾਨੇ ਤੇ ਬੋਝ ਵੀ ਨਹੀਂ ਸੀ ਪੈਂਦਾ ਭਾਈ ਖਾਲਸਾ ਤੇ ਜਤਾਉਂਦਿਆਂ ਕਿਹਾ ਮਜੌਦਾ ਪੰਜਾਬ ਪੱਧਰੀ ਸਰਪੰਚੀ ਸ਼ਹੁ ਚੁੱਕ ਸਮਾਗਮ ਜਿਸ ਨੂੰ 40 ਏਕੜ ਪੰਡਾਲ ਸਜਾਇਆ ਗਿਆ,ਹਰ ਅਖ਼ਬਾਰ ਦੇ ਇੱਕ ਪੂਰੇ ਸਫ਼ੇ ਤੇ ਇਸ ਸਬੰਧੀ ਲੱਖੇ ਦੇ ਇਸ਼ਤਿਹਾਰ, ਸਰਪੰਚ ਨੂੰ ਲਿਆਉਣ ਦਾ ਖਰਚ,ਲੱਖੇ ਦੇ ਸਰਕਾਰੀ ਲੰਗਰ ਦਾ ਸਰਕਾਰੀ ਖਜ਼ਾਨੇ ਤੇ ਬੋਝ ਪਾ ਕੇ ਪਹਿਲਾਂ ਹੀ ਕਰਜ਼ੇ ਦੀ ਪੰਡ ਹੇਠ ਦੱਬੇ ਪੰਜਾਬ ਨੂੰ ਹੋਰ ਕਰਜ਼ਾਈ ਕਰਨ ਦੇ ਨਾਲ-ਨਾਲ ਲੁਧਿਆਣਾ ਵਾਸੀਆਂ ਕਈ ਤਰ੍ਹਾਂ ਦਾ ਸਹਾਮਣਾ ਕਰਨਾ ਪਿਆ ਭਾਈ ਖਾਲਸਾ ਨੇ ਇਹਨਾਂ ਪੈਸਿਆਂ ਦੀਆਂ ਸੈਂਕੜੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਦਿੱਤੀਆਂ ਜਾ ਸਕਦੀਆਂ ਸਨ ਭਾਈ ਖਾਲਸਾ ਨੇ ਕਿਹਾ, ਸਰਕਾਰ ਨੇ ਵੋਟਾਂ ਦੀ ਰਾਜਨੀਤੀ ਰਾਹੀਂ ਅਜਿਹਾ ਕਰਕੇ ਜਿਥੇ ਪੰਜਾਬ ਦੇ ਖਜ਼ਾਨੇ ਤੇ ਕਰੌੜਾਂ ਦਾ ਬੋਝ ਪਾਇਆ ਉਥੇ ਪੰਜਾਬ ਦਾ ਭਵਿੱਖ ਨੌਜਵਾਨ ਪੀੜ੍ਹੀ’ਚ ਨਹੀਂ ਪਿਰਪ ਪਾਈਂ ਹੈ ਜੋਂ ਲੋਕਾਂ ਤੇ ਪੰਜਾਬ ਦੇ ਭਵਿੱਖ ਲਈ ਠੀਕ ਸਾਬਤ ਨਹੀਂ ਹੋਵੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਜਿਹੇ ਫਾਲਤੂ ਖਰਚਿਆਂ ਰਾਹੀਂ ਪੰਜਾਬ ਨੂੰ ਕਰਜ਼ਾਈ ਤੇ ਨੌਜਵਾਨਾਂ’ਚ ਨਵੀਂ ਪਿਰਤ ਪਾਉਣ ਵਾਲੀ ਮੌਕਾ ਪ੍ਰਸਤ ਨੀਤੀ ਦੀ ਨਿੰਦਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਜੇਹੜੇ ਸਰਕਾਰੀ ਸਮਾਗਮਾ ਘੱਟ ਖਰਚਿਆਂ ਨਾਲ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ ਉਹ ਹੀ ਮੰਤਰ ਜਾਰੀ ਰੱਖੋ ।। ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਤੇ ਭਾਈ ਸੁਖਦੇਵ ਸਿੰਘ ਆਦਿ ਆਗੂ ਹਾਜਰ ਸਨ ।।


