ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਚੋਣ ਕਮਿਸ਼ਨ ਨੇ ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਰੀਆਂ ਪਾਰਟੀਆਂ ਨੇ ਤਕਰੀਬਨ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ, ਇਹ ਜ਼ਿਮਨੀ ਚੋਣ 2027 ਦੀਆਂ ਪੰਜਾਬ ਵਿਧਾਨ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਸਰਕਾਰ ਤੋਂ ਇਲਾਵਾ ਕਾਂਗਰਸ ਅਕਾਲੀ ਤੇ ਹੋਰ ਪਾਰਟੀਆਂ ਇਸ ਸੀਟ ਨੂੰ ਜਿੱਤਣ ਲਈ ਹਰ ਹੀਲਾ ਵਰਤਣ ਦੀ ਤਾਕ ਵਿੱਚ ਹਨ ਪਰ ਇਹ ਸੀਟ ਇਸ ਵਾਰ ਇਹਨਾਂ ਕਿਸੇ ਵੀ ਸਿਆਸੀ ਪਾਰਟੀ ਦੀ ਝੋਲੀ ਨਾਂ ਪੈ ਜਾਵੇ ਨੂੰ ਮੁੱਖ ਰੱਖਦਿਆਂ ਸਮੂਹ ਪੰਥਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਤਰਨਤਾਰਨ ਦੀ ਜਿਮਨੀ ਚੋਣ ਲਈ ਪੰਥ ਦੇ ਕੌਮੀ ਯੋਧੇ ਭਾਈ ਸਨਦੀਪ ਸਿੰਘ ਸਨੀ ਨੂੰ ਆਪਣਾ ਸਾਂਝਾ ਅਜ਼ਾਦ ਉਮੀਦਵਾਰ ਵਜੋਂ ਐਲਾਨਣ ਦੀ ਲੋੜ ਤੇ ਜੋਰ ਦੇਣ ਤਾਂ ਕਿ ਭਾਈ ਸਨਦੀਪ ਸਿੰਘ ਦੀ ਕੀਤੀ ਕੁਰਬਾਨੀ ਦੀ ਕਦਰ ਕੀਤੀ ਜਾ ਸਕੇ ਅਤੇ ਨੌਜਵਾਨਾਂ ਨੂੰ ਪੰਥਕ ਕੁਰਬਾਨੀਆਂ ਲਈ ਉਤਸ਼ਾਹਿਤ ਕੀਤਾ ਜਾ ਸਕੇ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਸਮੂਹ ਪੰਥਕ ਪਾਰਟੀਆਂ ਨੂੰ ਅਪੀਲ ਕਰਦੀ ਹੈ ਕਿ ਜੇਲ੍ਹ ‘ਚ ਬੰਦ ਤੇ ਮਹਾਨ ਕੁਰਬਾਨੀ ਦੇ ਪੁੰਜ ਭਾਈ ਸਨਦੀਪ ਸਿੰਘ ਸਨੀ ਨੂੰ ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਹੀ ਪੰਜਾਬ ਦੀਆਂ ਸਮੂਹ ਸਿਆਸੀ ਵੱਡੀਆਂ ਪਾਰਟੀਆਂ ਨੂੰ ਵੱਡੀ ਹਾਰ ਦਿੱਤੀ ਜਾ ਸਕਦੀ ਹੈ ਅਤੇ ਨੌਜਵਾਨਾ ਨੂੰ ਪੰਥਕ ਕੁਰਬਾਨੀਆਂ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਐਲਾਨ ਤੋਂ ਬਾਅਦ ਸਮੂਹ ਪੰਥਕ ਪਾਰਟੀਆਂ ਨੂੰ ਭਾਈ ਸਨਦੀਪ ਸਿੰਘ ਸਨੀ ਨੂੰ ਅਜ਼ਾਦ ਉਮੀਦਵਾਰ ਵਜੋਂ ਐਲਾਨਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਇਸ ਨਾਲ ਜਿੱਥੇ ਸਮੂਹ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾ ਸਕਦੀ ਹੈ ਉਥੇ ਨੌਜਵਾਨ ਪੀੜ੍ਹੀ ਨੂੰ ਪੰਥਕ ਕੁਰਬਾਨੀਆਂ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਥਕ ਪਾਰਟੀਆਂ ਦੇ ਅਸਲੀ ਚੇਹਰੇ ਨੰਗਾ ਕੀਤੇ ਜਾ ਸਕਦਾ ਹਨ , ਕਿਉਂਕਿ ਇਸ ਵੇਲੇ ਬਾਦਲ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਆ ਚੁੱਕਾ ਹੈ ਭਾਵੇਂ ਲੱਖ ਜਤਨ ਕਰਨ ਹੁਣ ਉਠਿਆ ਜਾਣਾ ਮੁਸ਼ਕਲ ਹੈ ?,ਮਾਨ ਦੀ ਪਾਰਟੀ ਤੇ ਲੋਕਾਂ ਨੂੰ ਭਰੋਸਾ ਨਹੀਂ ਰਿਹਾ ਅਤੇ ਨਵੇਂ ਵਾਰਸ ਪੰਜਾਬ ਪਾਰਟੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਪੂਰੇ ਵਿਵਾਦਾਂ ਵਿੱਚ ਘਿਰੇ ਹੋਏ ਹਨ ਜਦੋਂ ਕਿ ਅਜਿਹੇ ਮੌਕੇ ਸਰਬੱਤ ਖਾਲਸਾ ਦੇ ਅੱਠ ਲੱਖ ਦੇ ਇਕੱਠੇ ਵਿਚ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਬੀਤੇ ਦਿਨੀਂ ਤਰੀਕ ਪੇਸ਼ੀ ਸਮੇਂ ਐਲਾਨ ਕੀਤਾ ਸੀ ਕਿ ਭਾਈ ਸਨਦੀਪ ਸਿੰਘ ਸਨੀ ਦੀਆਂ ਪੰਥਕ ਕੁਰਬਾਨੀਆਂ ਤੇ ਪਟਿਆਲਾ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਕੀਤੇ ਅਣਮਨੁੱਖੀ ਤਸ਼ੱਦਦ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਕੌਮ ਦੇ ਜ਼ਿੰਦਾ ਸ਼ਹੀਦ ਵਜੋਂ ਐਲਾਨ ਕੀਤਾ ਸੀ ਅਤੇ ਇਸ ਸਬੰਧੀ ਉਨ੍ਹਾਂ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਾਬਕਾ ਐਮ ਪੀ ਤੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਭਾਈ ਮੋਹਕਮ ਸਿੰਘ ਆਦਿ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਈ ਸਨਦੀਪ ਸਿੰਘ ਸਨੀ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਏਵਾੜ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ, ਭਾਈ ਖਾਲਸਾ ਨੇ ਦੱਸਿਆ ਅਜਿਹਾ ਹਲਾਤਾਂ ਨੂੰ ਮੁੱਖ ਰੱਖਦਿਆਂ ਸਮੂਹ ਪੰਥਕ ਪਾਰਟੀਆਂ ਨੂੰ ਹੋਮੇ ਵਾਲਾ ਹੰਕਾਰ ਛੱਡ ਕੇ ਪੰਥ ਦੇ ਕੌਮੀ ਜਰਨੈਲ ਭਾਈ ਸਨਦੀਪ ਸਿੰਘ ਜੀ ਨੂੰ ਤਰਨਤਾਰਨ ਜ਼ਿਮਨੀ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਉਲਾਨਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਜਿਥੇ ਇਹ ਸੀਟ ਪੰਥ ਦੀ ਝੌਲੀ ਪੈ ਸਕਦੀ ਹੈ ਅਤੇ ਪੰਥ ਦੇ ਗੰਧਾਰਾ ਦੀ ਸ਼ਨਾਖਤ ਹੋਣ ਦੇ ਨਾਲ ਨਾਲ ਨੌਜਵਾਨਾਂ ਨੂੰ ਪੰਥਕ ਕੁਰਬਾਨੀਆਂ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਅਗਰ ਸਮੂਹ ਪੰਥਕ ਜਥੇਬੰਦੀਆਂ ਭਾਈ ਸਨਦੀਪ ਸਿੰਘ ਸਨੀ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਦੇ ਹਨ ਤਾਂ ਫੈਡਰੇਸ਼ਨ ਖਾਲਸਾ ਦੇ ਆਗੂ ਭਾਈ ਸਨਦੀਪ ਸਿੰਘ ਸਨੀ ਨੂੰ ਇਹ ਸੀਟ ਜਿਤਾਉਣ ਲਈ ਦਿੱਨ ਰਾਤ ਇਕ ਕਰ ਦੇਣਗੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਾਲੀਵਾਲ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸੁਰਿੰਦਰ ਸਿੰਘ ਆਦਮਪੁਰ, ਭਾਈ ਵਿਕਰਮ ਸਿੰਘ ਪੰਡੋਰੀ ਨਿੱਜਰ, ਭਾਈ ਰਵਿੰਦਰ ਸਿੰਘ ਟੁੱਟ ਕਲਾ ਜਲੰਧਰ ਤੇ ਭਾਈ ਗੁਰਸੇਵਕ ਸਿੰਘ ਧੂੜਕੋਟ ਬਰਨਾਲਾ ਆਦਿ ਆਗੂ ਹਾਜਰ ਸਨ ।


