ਗੁਰਦਾਸਪੁਰ, 10 ਜੂਨ (ਸਰਬਜੀਤ ਸਿੰਘ)– ਪੰਜਾਬੀ ਫਿਲਮ ਇੰਡਸਟਰੀ ਵਿੱਚ ਹਰ ਇਕ ਬਿਜਨਸਮੈਂਨ ਆਪਣਾ ਪੈਸਾ ਇੰਨਵੈਸਟ ਕਰ ਰਹੇ ਨੇ ਪੰਜਾਬ ਗੁਰਦਾਸਪੁਰ ਦੇ ਰਹਿਣ ਵਾਲੇ ਬਲਵਿੰਦਰ ਕੁਮਾਰ ਜੌ ਅੱਜ ਕੱਲ ਕੁਵੈਤ ਵਿੱਚ ਕਾਰੋਬਾਰ ਕਰ ਰਹੇ ਨੇ ਤੇ ਨਾਲ ਨਾਲ ਉਹ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਨੇ ਬਤੌਰ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਨੇ ਦੱਸਿਆ ਹੈ ਕੀ ਮੈ ਪਹਿਲਾਂ ਵੀ ਕਾਫੀ ਪੰਜਾਬੀ ਗੀਤ ਤੇ ਪੰਜਾਬੀ ਸ਼ੋਟ ਫਿਲਮਾ ਬਣਾ ਚੁੱਕਾ ਹੈ ਔਰ ਵਿਸਾਖੀ ਦੇ ਦਿਹਾੜੇ ਤੇ ਪੰਜਾਬੀ ਰੰਗਾ ਰੰਗ ਪ੍ਰੋਗਰਾਮ ਮੇਲਾ ਵਿਸਾਖੀ 2023 ਦਾ ਜਲੰਧਰ ਦੂਰਦਰਸ਼ਨ ਤੇ ਟੈਲੀਕਾਸਟ ਕੀਤਾ ਗਿਆ ਉਸ ਤੋਂ ਬਾਅਦ ਪ੍ਰੋਗਰਾਮ ਅਖਾੜਾ ਤੇ ਔਰ ਕਈ ਪੰਜਾਬੀ ਗੀਤ ਵੀ ਕੀਤੇ ਔਰ ਬਹੁਤ ਹੀ ਜਲਦੀ ਬਤੌਰ ਪ੍ਰੋਡਿਊਸਰ ਇਕ ਹੋਰ ਵੱਡੀ ਫਿਲਮ ਕਰਨ ਜਾ ਰਹੇ ਨੇ ਬਲਵਿੰਦਰ ਕੁਮਾਰ ਕੁਵੈਤ ਨੇ ਦੱਸਿਆ ਹੈ ਕੀ ਅਸੀ ਬਾਹਰ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਹਾ ਅਸੀਂ ਬਾਹਰ ਵੀ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਕਰਵਾਉਂਦੇ ਰਹਿੰਦੇ ਹਾਂ ਮੈਂ ਫ਼ਿਲਮ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਪ੍ਰੋਡਿਊਸਰ ਮਨੋਹਰ ਧਾਰੀਵਾਲ ਤੇ ਜਸਬੀਰ ਦੌਲਿਕੇ ਗੋਲਡ ਰਕਾਟ ਮਿਊਜ਼ਕ ਕੰਪਨੀ ਨਿਊਜ਼ੀਲੈਂਡ ਦਾ ਬਹੁਤ ਧੰਨਵਾਦ ਹਾ


