ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵੱਲੋਂ ‘ਇੱਕ ਪੌਦਾ ਮਾਂ ਦੇ ਨਾਮ’ ਮੁਹਿੰਮ ਅਧੀਨ ਬੂਟੇ ਲਗਾਏ

ਗੁਰਦਾਸਪੁਰ

ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵੱਲੋਂ ਪ੍ਰਧਾਨ ਮੰਤਰੀ ਦੁਆਰਾ ਚਲਾਈ ਗਈ ਗਲੋਬਲ ਮੁਹਿੰਮ ‘ਇੱਕ ਪੌਦਾ ਮਾਂ ਦੇ ਨਾਮ’ ਅਧੀਨ ਬੂਟੇ ਲਗਾਉਣ ਦਾ ਕਾਰਜ ਅਰੰਭਿਆ ਗਿਆ। ਇਸ ਮੌਕੇ ਡਾ. ਭੁਪਿੰਦਰ ਸਿੰਘ ਢਿੱਲੋਂ, ਸਹਿਯੋਗੀ ਡੀਨ, ਖੇਤੀਬਾੜੀ ਸੰਸਥਾ, ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਚਲਾਈ ਗਈ ਇਸ ਮੁਹਿੰਮ ਵਿੱਚ ਇਸ ਕੇਂਦਰ ਦੇ ਸਾਇੰਸਦਾਨਾਂ ਅਤੇ ਸਮੂਹ ਸਟਾਫ਼ ਸਮੇਤ ਰਲ ਕੇ ਬੂਟੇ ਲਗਾਏ। ਦਫ਼ਤਰੀ ਕੰਪਲੈਕਸ ਵਿੱਚ ਬੂਟੇ ਲਗਾਉਣ ਤੋਂ ਇਲਾਵਾ ਇਸ ਕੇਂਦਰ ਵੱਲੋਂ ਗੋਦ ਲਏ ਪਿੰਡ ਪੱਖੋਵਾਲ ਕੁੱਲੀਆਂ ਵਿੱਚ ਵੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਖੇਤਾਂ, ਮੋਟਰਾਂ ਅਤੇ ਜਨਤਕ ਸਥਾਨਾਂ ਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਗਰਾਮ ਅਧੀਨ ਹਰ ਕਿਸੇ ਵਿਅਕਤੀ ਨੂੰ ਬੇਨਤੀ ਕੀਤੀ ਗਈ   ਕਿ ਆਪਣੀ ਮਾਂ ਅਤੇ ਧਰਤੀ ਮਾਂ ਨੂੰ ਸਤਿਕਾਰ ਦੇਣ ਅਤੇ ਵਾਤਾਵਰਣ ਨੂੰ ਸ਼ੁੱਧ ਅਤੇ ਤੰਦਰੁਸਤ ਬਣਾਉਣ ਲਈ ਹਰ ਮਨੁੱਖ ਘੱਟੋ ਘੱਟ ਇੱਕ ਬੂਟਾ ਲਗਾਉਣ ਦੇ ਨਾਲ-ਨਾਲ ਉਸਦਾ ਪਾਲਣ ਪੋਸ਼ਣ ਕਰੇ। ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਦੇ ਕਰਮਚਾਰੀਆਂ ਨੇ ਵੀ ਇੱਥੇ ਕਾਫ਼ੀ ਪੌਦੇ ਲਗਾ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ। ਮਨੁੱਖਾਂ ਅਤੇ ਹੋਰ ਜੀਵ ਜੰਤੂਆਂ ਦੀ ਖੁਸ਼ਹਾਲੀ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਸਮੇਂ ਦੀ ਮੰਗ ਹੈ।

Leave a Reply

Your email address will not be published. Required fields are marked *