ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)- ਗੁਰਦਾਸਪੁਰ: ਵਿਸ਼ਵ ਭਰ ਵਿੱਚ ਤਕਨੀਕ ਤੇ ਆਧੁਨਿਕਤਾ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ਸਮੇਂ ਵਿੱਚ ਜਿੱਥੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਹਨ, ਉੱਥੇ ਸੀਬੀਏ ਇੰਫੌਟੈਕ ਵੱਲੋਂ ਸਰਹੱਦੀ ਇਲਾਕਿਆਂ ਦੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਲਈ Computer ਤੇ IT ਕੋਰਸਾਂ ‘ਤੇ 20% ਦੀ ਖ਼ਾਸ ਛੂਟ ਦਾ ਐਲਾਨ ਕੀਤਾ ਗਿਆ ਹੈ। ਇਹ ਪਹੁੰਚ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਘਰ ਦੇ ਨੇੜੇ ਹੀ ਉਚਿਤ ਸਿੱਖਿਆ ਲੈ ਕੇ ਆਪਣੀ ਨੌਕਰੀ ਦੀ ਤਿਆਰੀ ਕਰਨਾ ਚਾਹੁੰਦੇ ਹਨ।
ਸੀਬੀਏ ਇੰਫੌਟੈਕ ਨੇ ਇਲਾਕੇ ਵਿੱਚ ਡਿਜੀਟਲ ਐਜੂਕੇਸ਼ਨ ਨੂੰ ਅੱਗੇ ਵਧਾਉਣ ਲਈ ਇਹ ਮੁਹਿੰਮ ਚਲਾਈ ਹੈ। ਇਸ ਵਿਚ ਵਿਸ਼ੇਸ਼ ਤੌਰ ‘ਤੇ ਉਹ ਕੋਰਸ ਸ਼ਾਮਲ ਕੀਤੇ ਗਏ ਹਨ ਜੋ ਬਾਜ਼ਾਰ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਰੋਜ਼ਗਾਰਯੋਗ ਬਣਾਉਂਦੇ ਹਨ।
ਕੋਰਸਾਂ ਵਿੱਚ ਸ਼ਾਮਲ ਹਨ
ਫੁੱਲ ਸਟੈਕ ਵੈੱਬ ਡਿਵੈਲਪਮੈਂਟ
ਗ੍ਰਾਫਿਕ ਡਿਜ਼ਾਈਨਿੰਗ
ਡਿਜੀਟਲ ਮਾਰਕੇਟਿੰਗ
ਪਾਈਥਨ ਵਿਥ ਏ.ਆਈ. ਟੂਲਜ਼
ਐਡਵਾਂਸ ਐਕਸਲ ਤੇ ਪਾਵਰ ਬੀ.ਆਈ.
ਟੈਲੀ ਪ੍ਰਾਈਮ ਵਿਥ ਜੀ.ਐਸ.ਟੀ.
ਸੀ++ / ਜਾਵਾ ਫਾਰ ਬਿਗਿਨਰਜ਼
ਬੇਸਿਕ ਕੰਪਿਊਟਰ ਤੇ ਆਫਿਸ ਆਟੋਮੇਸ਼ਨ
ਇਹ ਸਾਰੇ ਕੋਰਸ ਪ੍ਰੈਕਟਿਕਲ ਅਧਾਰ ‘ਤੇ ਤਿਆਰ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਲਾਈਵ ਪ੍ਰਾਜੈਕਟਾਂ ‘ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਨਾਲ ਉਹ ਨਾ ਸਿਰਫ਼ ਸਿੱਖਦੇ ਹਨ, ਸਗੋਂ ਅਸਲ ਕੰਮ ਦਾ ਅਨੁਭਵ ਵੀ ਪ੍ਰਾਪਤ ਕਰਦੇ ਹਨ। ਕੋਰਸ ਦੀ ਸਮਾਪਤੀ ‘ਤੇ ਪੂਰਾ ਪਲੇਸਮੇਂਟ ਸਪੋਰਟ ਅਤੇ ਇਂਟਰਸ਼ਿਪ ਮੌਕੇ ਵੀ ਉਪਲਬਧ ਹਨ। ਸੀਬੀਏ ਇੰਫੌਟੈਕ ਨੇ ਸੈਂਕੜੇ ਵਿਦਿਆਰਥੀਆਂ ਨੂੰ ਮਲਟੀਨੇਸ਼ਨਲ ਕੰਪਨੀਆਂ ਵਿੱਚ ਨੌਕਰੀ ਲਈ ਤਿਆਰ ਕੀਤਾ ਹੈ। ਇਸ 20% ਛੂਟ ਵਾਲੀ ਸਕੀਮ ਦਾ ਉਦੇਸ਼ ਇਹ ਹੈ ਕਿ ਸਰਹੱਦੀ ਇਲਾਕਿਆਂ ਦੇ ਉਹ ਨੌਜਵਾਨ ਜਿਨ੍ਹਾਂ ਕੋਲ ਵੱਡੇ ਸ਼ਹਿਰਾਂ ਜਾਂ ਵਿਦੇਸ਼ ਜਾਣ ਦੇ ਸਰੋਤ ਨਹੀਂ ਹਨ, ਉਹ ਘਰ ਦੇ ਨੇੜੇ ਹੀ IT ਜਗਤ ਦੀਆਂ ਨਵੀਨਤਮ skills ਸਿੱਖ ਕੇ ਆਪਣੀ ਨੌਕਰੀ ਜਾਂ ਕਾਰੋਬਾਰ ਦੀ ਸ਼ੁਰੂਆਤ ਕਰ ਸਕਣ।


