—ਮੁੱਖ ਮਾਮਲਾ 10 ਰੁਪਏ ਦੀ ਕਟੌਤੀ ਦਾ
ਮਿੱਲ ਦੇ ਬੋਰਡ ਨਾਲ ਹੋਣ ਵਾਲੀ ਅਗਲੀ ਮੀਟਿੰਗ 18 ਮਾਰਚ ਨੂੰ ਹੋਵੇਗੀ
ਗੁਰਦਾਸਪੁਰ 15 ਮਾਰਚ (ਸਰਬਜੀਤ ਸਿੰਘ)— ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਮੀਟਿੰਗ ਵਿੱਚ ਸ਼ੂਗਰ ਮਿੱਲ ਬਟਾਲਾ ਵਿਖੇ ਹੋਈ ਜਿਸ ਵਿਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਸਿੰਘ ਖੁਸ਼ਹਾਲਪੁਰ ਉਚੇਚੇ ਤੌਰ ਤੇ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਮਿੱਲ ਨਾਲ ਸਬੰਧਿਤ ਗੰਨਾ ਉਤਪਾਦਕ ਕਿਸਾਨਾਂ ਨੇ ਹਿੱਸਾ ਲਿਆ।ਇਸ ਮੀਟਿੰਗ ਵਿਚ -ਬਟਾਲਾ ਅਤੇ ਗੁਰਦਾਸਪੁਰ ਖੰਡ ਮਿੱਲਾਂ ਵੱਲੋਂ ਸ਼ੇਅਰ ਮਨੀ ਦੇ ਨਾਂ ਤੇ ਪ੍ਰਤੀ ਕੁਇੰਟਲ 10 ਰੁਪਏ ਦੀ ਕੀਤੀ ਜਾ ਰਹੀ ਕਟੌਤੀ ਬੰਦ ਕਰਵਾਉਣ, ਗੰਨੇ ਉਤੇ ਲਗਾਇਆ ਜਾਂਦਾ ਕੱਟ ਬੰਦ ਕਰਾਉਣ, ਕਿਸਾਨ ਵੈਲਫੇਅਰ ਫੰਡ ਵਿੱਚੋਂ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣੀਆ, ਗੰਨੇ ਦੀ ਪੇਮੈਂਟ ਕੇਨ ਐਕਟ ਤਹਿਤ 14 ਦਿਨਾਂ ਵਿੱਚ ਯਕੀਨੀ ਬਨਾਉਣਾ, ਗੁਰਦਾਸਪੁਰ ਅਤੇ ਬਟਾਲਾ ਵੱਡੀਆਂ ਹੋ ਰਹੀਆਂ ਸ਼ੂਗਰ ਮਿੱਲਾਂ ਅਤੇ ਕੋ ਜਨਰੇਸ਼ਨ ਪਲਾਟਾਂ ਵਿੱਚ ਇਨ੍ਹਾ ਮਿੱਲਾਂ ਨਾਲ ਸਬੰਧਿਤ ਗੰਨਾ ਉਤਪਾਦਕਾਂ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦੇਣ ਸਬੰਧੀ ਮਸਲਿਆਂ ਦਾ ਹੱਲ ਕਰਵਾਉਣ ਸਬੰਧੀ ਮਿੱਲ ਦੇ ਜਨਰਲ ਮੈਨੈਜਰ ਅਰਵਿੰਦਰ ਪਾਲ ਸਿੰਘ ਕੈਰੋਂ ਨਾਲ ਇਕ ਵਿਸ਼ੇਸ਼ ਮੀਟਿੰਗ ਹੋਈ।ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਉਪਰੋਕਤ ਸਮੱਸਿਆਵਾਂ ਦੇ ਠੋਸ ਹੱਲ ਲਈ ਇਸੇ ਹਫ਼ਤੇ ਅਗਲੀ ਮੀਟਿੰਗ ਮਿੱਲ ਦੇ ਪ੍ਰਬੰਧਕੀ ਬੋਰਡ ਨਾਲ ਹੋਵੇਗੀ।ਜੇਕਰ ਇਸ ਮੀਟਿੰਗ ਵਿੱਚ ਸਮੱਸਿਆ ਤਾਂ ਠੋਸ ਹੱਲ ਨਾ ਨਿਕਲਿਆ ਤਾਂ ਤੁਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੰਤ ਵਿੱਚ ਮਿੱਲ ਦੇ ਬੋਰਡ ਨਾਲ ਹੋਣ ਵਾਲੀ ਅਗਲੀ ਮੀਟਿੰਗ 18 ਮਾਰਚ ਨੂੰ ਹੋਵੇਗੀ।

ਇਸ ਮੌਕੇ ਮੁੱਖ ਗੰਨਾਂ ਵਿਕਾਸ ਅਫਸਰ ਹੰਸਪ੍ਰੀਤ ਸਿੰਘ ਸੋਹੀ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾਵਾਲਾ, ਵਾਲਾ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਭਗਠਾਣਾਂ,ਜ਼ਿਲਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ,ਸਤਿੰਦਰ ਸਿੰਘ ਰੰਧਾਵਾ, ਜਗਦੀਪ ਸਿੰਘ ਮਛਰਾਲਾ, ਲੰਬੜਦਾਰ ਦਵਿੰਦਰ ਸਿੰਘ ਸਹਾਰੀ, ਬਾਬਾ ਲਖਬੀਰ ਸਿੰਘ ਆਲੋਵਾਲ,ਮਨੀ ਲੰਬੜਦਾਰ,ਪ੍ਰਿੰਸੀਪਲ ਜਸਬੀਰ ਸਿੰਘ ਭਾਗੋਵਾਲ, ਸਰਬਜੀਤ ਸਿੰਘ ਨਾਨੋਹਾਰਨੀ,ਰਵੇਲ ਸਿੰਘ ਕਿਲਾ ਲਾਲ ਸਿੰਘ, ਵਰਿੰਦਰਜੀਤ ਸਿੰਘ ਧਰਮਕੋਟ, ਗੁਰਸਰਤਾਜ ਸਿੰਘ ਕੋਟਲਾ ਚਾਹਲ, ਬਲਵਿੰਦਰ ਸਿੰਘ ਅਵਾਣ,ਸਤਪਾਲ ਸਿੰਘ ਬੱਲੋਲਪੁਰ, ਸੁਖਜਿੰਦਰ ਸਿੰਘ ਹਰਪਾਲ ਸਿੰਘ ਜੋਗੇਵਾਲ ਜੱਟਾਂ, ਨੰਬਰਦਾਰ ਸੁਖਜਿੰਦਰ ਸਿੰਘ ਕਾਦੀਆਂ,ਰੂਪ ਸਿੰਘ ਸੁਲੱਖਣ ਸਿੰਘ ਕਲੇਰ, ਸੁਦਾਗਰ ਸਿੰਘ ਨਾਜਰ ਸਿੰਘ ਕਲਾਨੌਰ ,ਸੁਲੱਖਣ ਸਿੰਘ ਸਰਸਪੁਰ, ਰਛਪਾਲ ਸਿੰਘ ਛੋਟੇਪੁਰ,ਅਜੀਤ ਸਿੰਘ ਸੇਖਵਾਂ,ਸਤਨਾਮ ਸਿੰਘ ਜੌੜੀਆਂ,ਅਮਨਿੰਦਰ ਸਿੰਘ ਮਾਹਲ,ਤਰਲੋਚਨ ਸਿੰਘ ਸੰਧੂ ਗੁਰਜੀਤ ਸਿੰਘ ਵਡਾਲਾ ਬਾਂਗਰ, ਸਰਪੰਚ ਸੁਖਰਾਜ ਸਿੰਘ ਬੁੱਚੇ ਨੰਗਲ, ਕੁਲਜੀਤ ਸਿੰਘ ਅਵਾਣ,ਸੰਦੀਪ ਸਿੰਘ ਜੋਗੋਵਾਲ ਜੱਟਾਂ,ਸੁਖਦੇਵ ਸਿੰਘ ਕੋਟ ਸੰਤੋਖ ਰਾਏ, ਰਾਮ ਸਿੰਘ ਬੱਲ,ਕੇਵਲ ਸਿੰਘ ਥੇਹਤਿੱਖਾ,ਮਿੱਤਰ ਮਾਣ ਸਿੰਘ,ਗੁਰਨਾਮ ਸਿੰਘ ਗੁਰਵਿੰਦਰ ਸਿੰਘ ਸੁਖਪਾਲ ਸਿੰਘ ਅਕਾਸ਼ਦੀਪ ਸਿੰਘ ਹਰਭਜਨ ਸਿੰਘ ਜਗਜੀਤ ਸਿੰਘ ਜਗਬੀਰ ਸਿੰਘ ਸਰਵਣ ਸਿੰਘ ਸੁਰਜੀਤ ਸਿੰਘ ਮੇਜਰ ਸਿੰਘ ਗੁਰਦੀਪ ਸਿੰਘ ਸੁਖਵਿੰਦਰ ਸਿੰਘ ਘੁੰਮਣ ਜੋਗਿੰਦਰ ਸਿੰਘ ਰੰਧਾਵਾ ਤਰਸੇਮ ਸਿੰਘ ਅਜੈਬ ਸਿੰਘ ਅਰਸ਼ਦੀਪ ਸਿੰਘ ਅਮਨਪ੍ਰੀਤ ਸਿੰਘ ਸ਼ਰਨਜੀਤ ਸਿੰਘ ਤਰਨਦੀਪ ਸਿੰਘ ਕੁਲਦੀਪ ਸਿੰਘ ਗੁਰਭੇਜਸਿੰਘ ਗੁਰਜੀਤ ਸਿੰਘ ਜਸਵੰਤ ਸਿੰਘ ਸੁਖਦੇਵ ਸਿੰਘ ਆਦਿ ਹਾਜਰ ਸਨ।


