ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)-ਪੰਜਾਬ ਦੇ ਖੇਤੀਬਾੜੀ-ਕਮ-ਕਿਸਾਨ ਭਲਾਈ ਅਤੇ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ਦੇ ਕੰਮਾਂ ਦੇ ਇੰਚਾਰਜ਼ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਅਗਾਉ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਨਾ ਸਾੜਨ। ਕਿਉਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਉਨਾਂ ਕਿਹਾ ਕਿ ਪਰਾਲੀ ਦੇ ਢੁੱਕਵੇਂ ਪ੍ਰਬੰਧ ਕਰਨ ਲਈ 56 ਹਜਾਰ ਮਸ਼ੀਨਾ ਵੰਡਈਆ ਜਾਣਗੀਆਂ। ਜਿਸ ਨਾਲ ਮਸ਼ੀਨਾਂ ਦੀ ਗਿਣਤੀ 1 ਲੱਖ 46 ਹਜਾਰ 422 ਹੋ ਜਾਵੇਗੀ। ਕਿਉਕਿ ਸਾਲ 2018 ਤੋਂ 2020 ਤੱਕ ਕਿਸਾਨਾਂ ਨੂੰ ਪਹਿਲਾਂ ਹੀ 90 ਹਜਾਰ 422 ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ।
ਮਸ਼ੀਨਾਂ ਦੇ ਵੰਡ ਦੇ ਪ੍ਰੋਗਰਾਮ ਵਿੱਚ ਨਵੀਂ ਪਹਿਲ ਦੇ ਜਿਕਰ ਕਰਦਿਆ ਮੰਤਰੀ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਵੀ ਸੁਪਰ ਸੀਡਰ ਹੈਪੀ ਡਰਿਲ ਜੀਰੋ ਡਰਿਲ ਵਰਗੀਆਂ ਮਸ਼ੀਨਾਂ ਮਿਲਣਗੀਆਂ। 500 ਮਸ਼ੀਨਾਂ 154 ਬਲਾਕਾਂ ਵਿੱਚ ਪਹਿਲਾਂ ਹੀ ਭੇਜੀਆ ਜਾ ਚੁੱਕੀਆਂ ਹਨ। 15 ਸਿਤੰਬਰ ਤੋਂ ਬਾਅਦ ਮਹਿਕਮਾ ਖੇਤੀਬਾੜੀ ਦੇ ਦਰਜਾ-4 ਤੋਂ ਲੈ ਕੇ ਹਰ ਕਰਮਚਾਰੀ ਘਰ-ਘਰ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਗੇ, ਜੋ ਵੀ ਕਰਮਚਾਰੀ ਡਿਊਟੀ ਵਿੱਚ ਕੁਤਾਹੀ ਕਰਦਿਆਂ ਫੜਿਆ ਜਾਵੇਗਾ,ਉਸ ਖਿਲਾਫ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੈਬਿਨੇਟ ਮੰਤਰੀ ਧਾਲੀਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੇਂਡੂ ਖੇਤਰਾ ਵਿੱਚ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਇੱਕ ਵਿਸ਼ਾਲ ਜਾਗਰੂਕ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਸਕੂਲ ਦੇ ਬੱਚੇ ਅਤੇ ਕਰਮਚਾਰੀ ਵੀ ਸ਼ਾਮਲ ਹੋਣਗੇ। ਮਾਨ ਸਰਕਾਰ ਨੇ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦੇਣ ਦੀ ਤਜ਼ਵੀਜ ਰੱਖੀ ਸੀ। ਜੋ ਕਿ ਕੇਂਦਰ ਸਰਕਾਰ ਨੇ ਸਾਡੀ ਪੇਸ਼ਕਸ਼ ਨੂੰ ਰੱਦ ਕੀਤਾ ਹੈ। ਇਸ ਲਈ ਸਾਡੀ ਸਰਕਾਰ ਆਪਣੀ ਤੌਰ ’ਤੇ ਕਿਸਾਨਾਂ ਦੀ ਮਦਦ ਕਰੇਗੀ। ਉਨਾਂ ਉਮੀਦ ਪ੍ਰਗਟਾਈ ਕਿ ਕਿਸਾਨ ਪਰਾਲੀ ਸਾੜਨ ਲਈ ਅਜਿਹਾ ਕਦਮ ਨਹੀਂ ਕਰਨਗੇ, ਕਿਉਕਿ ਉਹ ਜਾਣਦੇ ਹਨ ਕਿ ਪਰਾਲੀ ਦਾ ਧੂੰਆ ਸਾਡੇ ਬੱਚਿਆ ਦੇ ਫੇਫੜਿਆ ਵਿੱਚੋਂ ਪ੍ਰਵੇਸ਼ ਹੋ ਕੇ ਜਾਂਦਾਹੈ ਅਤੇ ਅਥਾਹ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਜਿਸ ਰਕੇ ਉਹ ਅਜਿਹਾ ਨਹੀਂ ਕਰਨਗੇ ਅਤੇ ਪੰਜਾਬ ਨੂੰ ਸਵੱਛ ਰੱਖਣਗੇ।


