ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਥਾਣਾ ਧਾਰੀਵਾਲ ਦੀ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਔਰਤ ਨੇ ਦੱਸਿਆ ਕਿ ਉਸਦੀ ਨਾਬਾਲਗ ਲੜਕੀ 20.03.22 ਨੂੰ ਆਪਣੇ ਪਰਿਵਾਰ ਸਮੇਤ ਚਰਚ ਚਲੀ ਗਈ ਸੀ ਅਤੇ ਪਲਕ ਘਰ ਵਿੱਚ ਇਕੱਲੀ ਸੀ। ਦੋਸੀ ਵਿੱਕੀ ਉਕਤ ਨੇ ਮੁਦਈਆ ਦੀ ਲੜਕੀ ਨੂੰ ਘਰ ਵਿੱਚ ਇੱਕਲੀ ਵੇਖ ਕੇ ਡਰਾ ਕੇ ਧਮਕਾ ਕੇ ਉਸਦੀ ਮਰਜੀ ਤੋਂ ਬਿਨਾਂ ਜਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਤੋਂ ਬਾਅਦ ਉਸਨੂੰ ਡਰਾ ਧਮਕਾ ਕੇ ਉਸ ਨਾਲ ਉਸਦੀ ਮਰਜੀ ਤੋਂ ਬਿਨਾਂ ਜਬਰਦਸਤੀ ਸਰੀਰਕ ਸਬੰਧ ਬਣਾਉਦਾ ਰਿਹਾ ਹੈ।


