ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਜੇਲਾਂ ਵਿੱਚ ਸਖਤੀ ਹੋਣ ਦੇ ਬਾਵਜੂਦ ਮੋਬਾਇਲਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਪਹੁੰਚ ਕੈਦੀਆ ਤੱਕ ਸੰਭਵ ਹੋ ਰਹੀ ਹੈ। ਇਸ ਨੂੰ ਬੰਦ ਕਰਨ ਲਈ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦਿਨ ਰਾਤ ਦਿ੍ਰੜ ਸੰਕਲਪ ਹੈ। ਪਰ ਫਿਰ ਵੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜਿੰਨਾਂ ਕੋਲ ਜੇਲਾਂ ਦਾ ਮਹਿਕਮਾ ਵੀ ਹੈ, ਉਨਾਂ ਕਹਿਣਾ ਹੈ ਕਿ ਪਿੱਛਲੇ ਮਹੀਨਿਆਂ ਦੇ ਜੇਲਾਂ ਦੀ ਨਿਰੀਖਣ ਦੌਰਾਨ 2 ਹਜਾਰ ਮੋਬਾਇਲ ਕੈਦੀਆ ਕੋਲ ਫੜੇ ਗਏ ਹਨ। ਇਹ ਕਿਵੇਂ ਜੇਲ ਵਿੱਚ ਪ੍ਰਵੇਸ਼ ਕੀਤੇ ਹਨ, ਇਸ ਸਬੰਧੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨਿਰੀਖਣ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਿਉਕਿ ਬਿਨਾਂ ਕਰਮਚਾਰੀਆ ਦੀਆਂ ਮਿਲੀਭਗਤ ਤੋਂ ਅਜਿਹਾ ਨਹੀਂ ਹੋ ਸਕਦਾ। ਇਸਲਈ ਜੋ ਵੀ ਦੋਸ਼ੀ ਪਾਏ ਜਾਣਗੇ, ਉਨਾਂ ਖਿਲਾਫ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਲਾਂ ਨੂੰ ਪਾਰਦਰਸ਼ੀ ਬਣਾਉਣ ਲਈ ਪੰਜਾਬ ਅਹਿਮ ਉਪਰਾਲੇ ਕਰ ਰਹੀ ਹੈ ਅਤੇ ਆਧੁਨਿਕ ਕੈਮਰੇ ਨਾਲ ਲੈਸ ਕੀਤੇ ਜਾ ਰਹੇ ਹਨ। ਉਸਦੀ ਡਿਸਪਲੈ ਜੇਲ ਅੰਦਰ ਮੇਨ ਗੇਟ ’ਤੇ ਚੱਲੇਗੀ ਤਾਂ ਜੋ ਹਰ ਕਰਮਚਾਰੀ ਅਤੇ ਕੈਦੀਆਂ ’ਤੇ ਨਜਰ ਰੱਖੀ ਜਾ ਸਕੇ।
ਇਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ 1200 ਸਕੂਲ ਨੂੰ ਪੱਕਿਆ ਕਰਨ ਅਤੇ ਆਧੁਨਿਕ ਕਿਸਮ ਬਣਾਉਣ ਦਾ ਕੰਮ ਆਰੰਭ ਕੀਤਾ ਗਿਆ ਹੈ। ਸਕੂਲਾਂ ਵਿੱਚ ਸਟਾਫ ਵੀ ਜਲਦ ਤੈਨਾਤ ਕੀਤਾ ਜਾਵੇਗਾ। ਜਿਵੇਂ ਕਿ ਦਿੱਲੀ ਦੀ ਤਰਜ਼ ’ਤੇ ਬਾਹਰੀ ਪ੍ਰਾਇਵੇਟ ਸਕੂਲਾਂ ਦੇ ਵਿਦਿਆਰਥੀ ਸਰਕਾਰੀ ਸਕੂਲਾ ਵਿੱਚ ਆ ਕੇ ਦਾਖਲ ਹੋ ਗਏ ਹਨ।ਕਿਉਕਿ ਸਰਕਾਰੀ ਸਕੂਲਾ ਵਿੱਚ ਹਰ ਇੱਕ ਤਰਾਂ ਦੀ ਸਹੂਲਤ ਤੋਂ ਇਲਾਵਾ ਅਧਿਆਪਕ ਬਹੁਤ ਹੀ ਕਾਰਗਰ ਹਨ। ਜਿਸਦੇ ਫਲ ਸਰੂਪ ਅਜਿਹਾ ਹੋਇਆ ਹੈ। ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਵੀ ਮਾਡਰਨ ਕੀਤੀ ਜਾਵੇਗੀ ਅਤੇ ਬੱਚੇ ਇੰਨਾਂ ਸਕੂਲਾਂ ਵਿੱਚ ਪੜਨ ਨੂੰ ਤਰਜੀਹ ਦੇਣਗੇ।


