ਪੰਜਾਬ ਦੇ ਸਾਂਸਦ ਮੈਂਬਰਾਂ ਵੱਲੋਂ ਪੰਜਾਬੀ ਵਿੱਚ ਸਹੁੰ ਚੁੱਕਣੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਪ੍ਰੇਰਿਤ ਕਰਨ ਦਾ ਵਧੀਆ ਯਤਨ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 25 ਜੂਨ (‌‌ਸਰਬਜੀਤ ਸਿੰਘ)– ਨਵੇਂ ਬਣੇ ਪੰਜਾਬ ਦੇ ਐਮ ਪੀ ਸਾਹਿਬਾਨਾਂ ਵਲੋਂ ਆਪਣੇ ਆਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਇਹਨਾਂ ਸਾਰੇ ਐਮ ਪੀ ਸਾਹਿਬਾਨਾਂ ਵਲੋਂ ਇਸ ਵਾਰ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਮਾਨਯੋਗ ਐਮ ਪੀ ਸਾਹਿਬਾਨਾਂ ਨੇ ਨੌਜਵਾਨਾਂ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਪ੍ਰੇਰਿਤ ਕੀਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਵੇਂ ਬਣੇ ਪੰਜਾਬ ਦੇ ਐਮ ਪੀ ਸਾਹਿਬਾਨਾਂ ਨੂੰ ਸੰਵਿਧਾਨ ਮੁਤਾਬਕ ਆਪਣੇ ਅਹੁੱਦੇ ਦੀ ਖਸਮ ਖਾਣ ਦੀ ਵਧਾਈ ਦਿੰਦੀ ਹੈ ਉਥੇ ਮੰਗ ਕਰਦੀ ਹੈ ਕਿ ਜਿੰਨਾ ਆਸਾ ਤੇ ਉਮੀਦਾਂ ਕਰਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ ਉਹਨਾਂ ਉਮੀਦਾਂ ਨੂੰ ਪੂਰਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਲੋਕਾਂ ਦੇ ਭਰੋਸੇ ਤੇ ਉਮੀਦਾਂ ਨੂੰ ਕਾਇਮ ਰੱਖਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਦੇ ਲੋਕ ਸਭਾ ਲਈ ਚੁਣ ਗਏ ਐਮ ਪੀ ਸਾਹਿਬਾਨਾਂ ਨੂੰ ਕਸਮ ਖਾਣ ਦੀ ਵਧਾਈ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਕਿਹਾ ਨਵੇਂ ਬਣੇ ਐਮ ਪੀ ਸਾਹਿਬਾਨਾਂ ਵਲੋਂ ਸੰਵਿਧਾਨ ਮੁਤਾਬਕ ਆਪਣੇ ਆਹੁਦੇ ਦੀ ਕਸਮ ਪੰਜਾਬੀ ਭਾਸ਼ਾ ਵਿੱਚ ਲੈਣ ਵਾਲੀ ਨੀਤੀ ਨੇਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਪ੍ਰੇਰਿਤ ਕੀਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਵੇਂ ਬਣੇ ਐਮ ਪੀ ਸਾਹਿਬਾਨਾਂ ਨੂੰ ਕਸਮ ਖਾਣ ਦੀ ਵਧਾਈ ਦਿੰਦੀ ਹੈ ਉਥੇ ਮੰਗ ਕਰਦੀ ਹੈ ਕਿ ਜਿੰਨਾ ਆਸਾ ਤੇ ਉਮੀਦਾਂ ਕਰਕੇ ਲੋਕਾਂ ਨੇ ਤੁਹਾਨੂੰ ਲੋਕ ਸਭਾ ਵਿੱਚ ਬਿਠਾਇਆ ਤੁਸੀਂ ਉਨ੍ਹਾਂ ਸਾਰਿਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰਨ ਲਈ ਖਰੇ ਉਤਰੋ ਸਾਡੀ ਅਰਦਾਸ ਹੈ।

Leave a Reply

Your email address will not be published. Required fields are marked *