“ਸੀਬੀਏ ਇੰਫੋਟੈਕ ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਸਗੋਂ ਇਹ ਨਵੇਂ ਸੋਚ ਵਾਲਾ ਮੰਚ-ਐਮ.ਡੀ ਸੰਦੀਪ ਕੁਮਾਰ
ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਪੰਜਾਬੀ ਸਭਿਆਚਾਰ, ਰੀਤ-ਰਿਵਾਜਾਂ ਅਤੇ ਵਿਰਸੇ ਦੀ ਸੰਭਾਲ ਕਰਦਿਆਂ, ਸੀਬੀਏ ਇੰਫੋਟੈਕ ਗੁਰਦਾਸਪੁਰ ਵੱਲੋਂ ਤੀਜ ਮੇਲਾ 2025 ਦੀ ਸ਼ਾਨਦਾਰ ਰੂਪ ਵਿੱਚ ਮਨਾਇਆ ਗਿਆ। ਇਹ ਸਮਾਰੋਹ ਔਰਤਾਂ ਦੀ ਰਚਨਾਤਮਕਤਾ, ਨਿੱਘੀ ਕਲਾ ਅਤੇ ਰੰਗੀਨ ਸੱਭਿਆਚਾਰ ਨੂੰ ਸਮਰਪਿਤ ਸੀ। ਸਮਾਗਮ ਦੇ ਮੁੱਖ ਮਹਿਮਾਨ ਸਬ ਇੰਸਪੈਕਟਰ ਅਮਨਦੀਪ ਕੌਰ, ਜ਼ਿਲਾ ਇੰਚਾਰਜ ਸਾਂਝ ਕੇਂਦਰ ਗੁਰਦਾਸਪੁਰ ਨੇ ਤਿਉਹਾਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਨਾਰੀ ਸ਼ਕਤੀ ਅਤੇ ਸੰਸਕਾਰਾਂ ਦੀ ਅਹਿਮੀਅਤ ’ਤੇ ਵਿਸ਼ੇਸ਼ ਰੌਸ਼ਨੀ ਪਾਈ। ਇਨ੍ਹਾਂ ਤੋਂ ਇਲਾਵਾ ਕੁਲਜਿੰਦਰ ਕੌਰ, ਪ੍ਰਿੰਸੀਪਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਸੀਡੀਪੀਓਨੀਰਜ ਮਹਾਜਨ, ਚੇਅਰਮੈਨ ਐਨਜੀਓ “ਨਵਾਂ ਯੁੱਗ ਨਵੀਂ ਸੋਚ” ਡਾ. ਗੁਰਪਰੀਤ ਕੌਰ, ਜ਼ਿਲਾ ਐਪੀਡਿਮੀਓਲੋਜਿਸਟ, ਚੰਚਲ ਰਾਣੀ, ਹੈੱਡ ਸੀਬੀਏ ਇੰਫੋਟੈਕ ਸਿਮਰਨ, ਚੇਅਰਪਰਸਨ ਸੀਬੀਏ ਇੰਫੋਟੈਕ ਮੌਜੂਦ ਸਨ। ਇਸ ਮੌਕੇ ਮਿਸ ਕਰਨਦੀਪ ਕੌਰ (ਮਿਸ ਪੀਟੀਸੀ 2022-ਟਾਪ 5 ਫਾਇਨਲਿਸਟ), ਮਿਸ ਪਲਵੀ ਪੂਰੀ,ਮਿਸਟਰ ਸਮਾਈਲ ਨੇ ਜਜਮੈਂਟ ਦੀ ਭੂਮਿਕਾ ਨਿਭਾਈ। ਇਸ ਮੌਕੇ ਤੀਜ ਮੇਲੇ ਵਿੱਚ ਵਿਦਿਆਰਥਣਾਂ ਵੱਲੋਂ ਰੰਗੀਨ ਗਿੱਧਾ, ਰੈਂਪ ਵਾਕ, ਲੋਕ ਗੀਤ ਅਤੇ ਹੋਰ ਕਲਾ ਰੂਪ ਪੇਸ਼ ਕੀਤੇ ਗਏ। ਹਰ ਇੱਕ ਪ੍ਰਸਤੁਤੀ ਸੱਭਿਆਚਾਰਕ ਜੜਾਂ ਨੂੰ ਛੂਹਦੀ ਹੋਈ ਲੱਗੀ।

ਐਮ.ਡੀ ਇੰਜੀਨੀਅਰ ਸੰਦੀਪ ਕੁਮਾਰ ਨੇ ਕਿਹਾ ਕਿ “ਸੀਬੀਏ ਇੰਫੋਟੈਕ ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਸਗੋਂ ਇਹ ਨਵੇਂ ਸੋਚ ਵਾਲਾ ਮੰਚ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਨਾਲ ਆਪਣੀ ਸਭਿਆਚਾਰਕ ਪਛਾਣ ਨਾਲ ਵੀ ਜੋੜਦਾ ਹੈ। ਅਸੀਂ ਹਰ ਤਿਉਹਾਰ, ਹਰ ਮੌਕੇ ‘ਤੇ ਕੋਸ਼ਿਸ਼ ਕਰਦੇ ਹਾਂ ਕਿ ਨੌਜਵਾਨ ਪੰਜਾਬੀਅਤ ਨੂੰ ਸਿਰਮੌਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਹ ਤਿਉਹਾਰ ਸਾਡੀ ਮਾਂ-ਧਰਤੀ, ਮਾਂ-ਭਾਸ਼ਾ ਅਤੇ ਮਾਂ-ਸੰਸਕਾਰਾਂ ਦੀ ਯਾਦ ਦਿਲਾਉਂਦਾ ਹੈ। ਮੈਂ ਆਪਣੀ ਪੂਰੀ ਟੀਮ, ਸਟਾਫ, ਵਿਦਿਆਰਥੀਆਂ ਅਤੇ ਹੋਰ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸਮਾਰੋਹ ਇਕ ਯਾਦਗਾਰ ਬਣਾ ਦਿੱਤਾ।” ਉਨ੍ਹਾਂ ਨੇ ਇਹ ਵੀ ਆਹੁਨਦਾ ਦਿੱਤਾ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਸੀਬੀਏ ਇੰਫੋਟੈਕ ਇਸ ਤਰ੍ਹਾਂ ਦੇ ਤਿਉਹਾਰ ਮਨਾਉਂਦਾ ਰਹੇਗਾ ਜੋ ਵਿਦਿਆਰਥੀਆਂ ਵਿੱਚ ਆਤਮ-ਗਰਵ ਅਤੇ ਜੜਾਂ ਨਾਲ ਜੁੜਾਅ ਪੈਦਾ ਕਰਨ।


