ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਚੋਰ ਨਾਮਜਦ

ਗੁਰਦਾਸਪੁਰ

ਗੁਰਦਾਸਪੁਰ, 22 ਜੁਲਾਈ (ਸਰਬਜੀਤ ਸਿੰਘ)– ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਚੋਰ ਨਾਮਜਦ ਕੀਤੇ। ਬਲਵਿੰਦਰ ਸਿੰਘ ਪੁਤਰ ਸਿੰਗਾਰਾ ਸਿੰਘ ਵਾਸੀ ਗੋਧਰਪੁਰ ਨੇ ਦੱਸਿਆ ਕਿ 18 ਜੁਲਾਈ ਨੂੰ ਮੁਦਈ ਸਮੇਤ ਆਪਣੀ ਪਤਨੀ ਵੱਕਤ ਕ੍ਰੀਬ 1.30 ਫੰ ਆਪਣੇ ਘਰ ਨੂੰ ਤਾਲੇ ਲਗਾ ਕੇ ਨਿਜੀ ਕੰਮ ਲਈ ਬਟਾਲਾ ਵਿਖੇ ਗਏ ਸੀ।ਵੱਕਤ ਕ੍ਰੀਬ 4.30 ਫ ਜਦ ਉਹ ਘਰ ਵਾਪਿਸ ਆਏ ਤਾਂ ਦੇਖਿਆ ਕਿ ਘਰ ਦੇ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਬੈਡਰੂਮ ਵਿੱਚ ਰੱਖੀਆਂ ਦੋ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਅਤੇ ਇੱਕ ਅਲਮਾਰੀ ਦਾ ਲਾਕਰ ਟੁੱਟਾ ਹੋਇਆ ਸੀ ਜਿਸ ਵਿਚੋ ਸੋਨੇ ਦੇ ਗਹਿਣੇ ਇੱਕ ਹਾਰ, ਇੱਕ ਟਿੱਕਾ, ਚਾਰ ਮੁੰਦਰੀਆਂ, ਦੋ ਜੋੜੇ ਕਾਂਟੇ, ਇੱਕ ਕੰਗਨ, ਦੋ ਚੈਨੀਆਂ ਅਤੇ 2000/-ਰੁਪਏ ਨਗਦੀ ਗਾਇਬ ਸੀ ਜੋ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ ਚੋਰੀ ਹੋਏ ਸਮਾਨ ਦੀ ਕੁੱਲ ਮਲੀਤੀ 2,80,000/-ਰੁਪਏ ਬਣਦੀ ਹੈ।

Leave a Reply

Your email address will not be published. Required fields are marked *