ਪੁਲਵਾਮਾ ਕਾਂਡ ਦੀ‌‌ ਪ੍ਰਧਾਨਮੰਤਰੀ ਨੇ ਕੋਈ ਜਾਂਚ ਨਹੀਂ ਕਰਵਾਈ-ਬਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 18 ਅਪ੍ਰੈਲ (ਸਰਬਜੀਤ ਸਿੰਘ)— ਅੱਜ ਇੱਥੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਫੈਜਪੁਰਾ ਰੋਡ ਦਫ਼ਤਰ ਵਿਖੇ ਪਾਰਟੀ ਦੀ ਮਾਝਾ ਜੋਨ ਕਮੇਟੀ ਦੀ ਮੀਟਿੰਗ ਅਸ਼ਵਨੀ ਕੁਮਾਰ ਲੱਖਣਕਲਾਂ‌ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪ੍ਰਾਂਤਕ ਅਤੇ ਕੌਮੀ ਰਾਜਨੀਤਕ ਸਥਿਤੀ ਉਪਰ ਚਰਚਾ ਕਰਦਿਆਂ ਪੰਜਾਬ ਪਾਰਟੀ ਦੇ ਇਨਚਾਰਜ ਪਰਸ਼ੋਤਮ ਸ਼ਰਮਾ,ਜੋਨ ਸਕੱਤਰ ਬਲਬੀਰ ਸਿੰਘ ਮੂਧਲ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ 2019 ਵਿੱਚ ਵਾਪਰੇ ਪੁਲਵਾਮਾ ਕਾਂਡ ਸਮੇਂ ਲਿਬਰੇਸ਼ਨ ਸਮੇਤ ਕਈ ਹੋਰ ਦੇਸ ਭਗਤ ਤਾਕਤਾਂ ਨੇ ਕਿਹਾ ਸੀ ਕਿ ਇਸ ਕਾਂਡ ਪਿੱਛੇ ਗਹਿਰੀ ਸਾਜ਼ਿਸ਼ ਲੁਕੀ ਪਈ ਹੈ ਜਿਸ ਨੂੰ ਨੰਗਾ ਕਰਨ ਲਈ ਉਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਪਰ ਮੋਦੀ ਸਰਕਾਰ ਨੇ ਇਸ ਵੱਡੇ ਕਾਂਡ ਦੀ‌‌ ਕੋਈ ਜਾਂਚ ਨਾਂ ਕਰਵਾਈ ਜਿਸ ਦਾ ਸੱਚ ਹੁਣ ਤਤਕਾਲੀ ਗਵਰਨਰ ਸਤਿਆਪਾਲ ਮਲਿਕ ਨੇ ਵਾਇਰ ਨੂੰ ਦਿਤੀ ਇੰਟਰਵਿਊ ਵਿਚ ਦੇਸ ਅਤੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਰਖਿਆ ਸਲਾਹਕਾਰ ਅਜ਼ੀਤ ਡੋਫਾਲ ਨੇ ਪੁਲਵਾਮਾ ਕਾਂਡ ਬਾਬਤ ਉਸਨੂੰ ਚੁਪ ‌ਰਹਿਣ ਲਈ ਕਿਹਾ ਸੀ। ਪ੍ਰਧਾਨ ਮੰਤਰੀ ਵਿਰੁੱਧ ਇੰਨਾ ਵੱਡਾ ਦੋਸ ਸਾਹਮਣੇ ਆਉਣ ਉਪਰੰਤ ਲੋੜ ਇਸ ਗੱਲ ਦੀ ਸੀ ਕਿ ਪ੍ਰਧਾਨ ਮੰਤਰੀ ਆਪਣਾ ਕੋਈ ਸਪਸ਼ਟੀਕਰਨ ਦੇਂਦੇ ਜਾਂ ਕੋਈ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕਰਦੇ ਬਲਕਿ ਇਸ ਸੁਆਲ ਨੂੰ ਯੂ ਪੀ ਪੁਲਿਸ ਦੀ ਹਾਜ਼ਰੀ ਵਿੱਚ ਹੋਏ ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੇ ਕਤਲ ਅਤੇ ਜੈ ਸ੍ਰੀ ਰਾਮ ਦੇ ਨਾਹਰਿਆਂ ਦੇ ਰੌਲੇ ਰੱਪੇ ਹੇਠ ਦਬਾ ਦਿੱਤਾ ਗਿਆ ਹੈ।

ਬੱਖਤਪੁਰਾ ਨੇ‌ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਪੁਲਵਾਮਾ ਕਾਂਡ ਦੀ ਸਾਜ਼ਿਸ਼ ਦਰਸਾਉਦੀ ਹੈ ਕਿ ਮੋਦੀ ਸਰਕਾਰ ਦੀ2019 ਦੀ ਜਿੱਤ ਜਮਹੂਰੀਅਤ ਦੀ ਨਹੀਂ ਫਾਸੀ ਹਥਕੰਡਿਆਂ ਦੀ ਜਿੱਤ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 2024‌ਦੀਆ ਚੋਣਾਂ ਜਿੱਤਣ ਲਈ ਨਵੇਂ ਮਨਸੂਬਿਆਂ ਦਾ ਰਾਹ ਲੱਭ ਰਹੀ ਹੈ। ਮੀਟਿੰਗ ਨੇ ਸੁਪਰੀਮ ਕੋਰਟ ਤੋਂ ਪ੍ਰਧਾਨ ਮੰਤਰੀ ਵਿਰੁੱਧ ਲੱਗੇ ਦੋਸਾ ਦਾ ਸੂ ਮੋਟੋ ਲੈਣ ਦੀ ਮੰਗ ਕੀਤੀ। ਮੀਟਿੰਗ ਵਿੱਚ ਗੁਲਜ਼ਾਰ ਸਿੰਘ, ਨਿਰਮਲ ਸਿੰਘ ਛੱਜਲਵੱਡੀ, ਬਲਬੀਰ ਸਿੰਘ ਝਾਮਕਾ, ਜਸਬੀਰ ਕੌਰ ਹੇਰ, ਮੰਗਲ ਸਿੰਘ ਧਰਮਕੋਟ, ਜੋਗਿੰਦਰ ਪਾਲ ਵੇਹਲ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਸ਼ਾਮਲ ਸਨ

Leave a Reply

Your email address will not be published. Required fields are marked *