ਪਠਾਨਕੋਟ, ਗੁਰਦਾਸਪੁਰ, 26 ਜਨਵਰੀ (ਸਰਬਜੀਤ ਸਿੰਘ)– ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਜਿਲਾ ਪਠਾਨਕੋਟ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਸੰਦੀਪ ਮਹਾਜ਼ਨ ਦੀ ਪ੍ਰਧਾਨਗੀ ਹੇਠ ਹੋਈ ਜਿਜ ਵਿਚ ਜਿਲਾ ਪਨਾਨਕੋਟ ਦੇ ਸਮੂੱਹ ਵੈਟਨਰੀ ਇੰਸਪੈਕਟਰਾਂ ਨੇ ਭਾਗ ਲਿਆ ਮੀਟਿੰਗ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸੰਦੀਪ ਮਹਾਜ਼ਨ ਜਿਲਾ ਪ੍ਰਧਾਨ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪਠਾਨਕੋਟ ਤੇ ਸੂਬਾ ਪ੍ਰੈਸ ਸਕੱਤਰ ਪੰਜਾਬ ਸੁਰੇਸ ਕੁਮਾਰ ਦੀ ਅਗਵਾਈ ਹੇਠ ਮਾਣਯੋਗ ਕੈਬਨਿਟ ਮੰਤਰੀ ਖੇਤੀਬਾੜੀ, ਪਸੂ਼ ਪਾਲਣ ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁਡੀਆਂ ਦਾ ਕੈਬਨਿਟ ਮੰਤਰੀ ਬੱਨਣ ਤੋਂ ਬਾਅਦ ਪਹਿਲੀ ਵਾਰ 26 ਜਨਵਰੀ ਨੂੰ ਪਠਾਨਕੋਟ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਤੇ ਮਾਣਯੋਗ ਮੰਤਰੀ ਸਾਹਿਬ ਜੀ ਨਾਲ ਵੈਟਨਰੀ ਇੰਸਪੈਕਟਰਜ ਦੇ ਮੰਗਾਂ ਅਤੇ ਮਸਲਿਆਂ ਸਬੰਧੀ ਗੱਲਬਾਤ ਕੀਤੀ ਜਾਵੇਗੀ ਮੀਟਿੰਗ ਵਿਚ ਜਿਲਾ ਵੈਟਨਰੀ ਇੰਸਪੈਕਟਰਜ ਪਠਾਨਕੋਟ ਅਮਨਦੀਪ ਸ਼ਰਮਾ ,ਰਕੇਸ ਸੈਣੀ, ਅਮਰੀਸ ਕਮਲ,ਵਿਨੇ ਸੈਣੀ,ਹਿੱਮਤ ਸਿੰਘ, ਮਨਪ੍ਰੀਤ ਸਿੰਘ, ਵਿਸਾਲ ਥਾਪਾ, ਸਾਜਣ ਕੁਮਾਰ ,ਮੋਹਿਤ ਕੁਮਾਰ, ਅਮਿਤ ਰੱਤੜਾ,ਸੁਲੱਖਣ ਸਿੰਘ,ਰੋਹਿਤ,ਸੌਰਵ ਖਜੂਰੀਆ, ਰਵਿੰਦਰ,ਗਗਨ ਸਿੰਘ,ਨਿਸਾ਼ਨ ਸਿੰਘ