ਗੁਰਦਾਸਪੁਰ 25 ਜੂਨ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋ ਅਜੇ ਤੱਕ ਆਪਣੇ ਕਰਮਚਾਰੀਆਂ ਦੀ ਪੁਰਾਨੀ ਪੈਨਸਨ ਬਹਾਲ ਨੂੰ ਬਹਾਲ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ ਵਲੋ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਵਲੋ ਪੁਰਾਣੀ ਪੈਨਸਨ ਬਹਾਲ ਨਾਂ ਕੀਤੀ ਗਈ ਤਾਂ ਸੂਬੇ ਦੇ ਸਾਰੇ ਕਰਮਚਾਰੀ 27 ਜੂਨ ਨੂੰ ਜਲੰਧਰ ਵਿੱਖੇ ਵ੍ਹੀਕਲ ਰੈਲੀ ਮਾਰਚ ਕੀਤਾ ਜਾਵੇਗਾ। ਸ਼੍ਰੀ ਸਾਗਰ ਵਲੋ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਤੋਂ ਵੱਡੀ ਗਿਣਤੀ ਵਿੱਚ ਜਲੰਧਰ ਰੈਲੀ ਵਿੱਚ ਸ਼ਾਮਿਲ ਹੋਵੋ ਤਾਂ ਕਿ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਮਜਬੂਰ ਕੀਤਾ ਜਾ ਸਕੇ।


