ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਸਾਰੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਕੀਤਾ ਘਿਰਾਓ

ਗੁਰਦਾਸਪੁਰ

ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਸੂਬਾ ਪੰਜਾਬ ਦੇ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਸਾਰੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਪਰਿਵਾਰ ਕਲਿਆਣ ਅਤੇ ਭਲਾਈ ਭਵਨ, ਸੈਕਟਰ,34 ਚੰਡੀਗੜ੍ਹ ਦਾ ਘਿਰਾਓ ਕੀਤਾ। ਪਿਛਲੇ ਕੁਝ ਸਮੇਂ ਤੋਂ ਓਹ ਫੀਲਡ ਵਿੱਚ ਕੰਮ ਦੌਰਾਨ ਆ ਰਹੀਆਂ ਦਿੱਕਤਾਂ ਅਤੇ ਉਨ੍ਹਾਂ ਦੇ ਹਲ਼ ਨੂੰ ਲੈਕੇ ਵਿਭਾਗ ਨੂੰ ਬਹੁਤ ਵਾਰ ਜਾਣੂ ਕਰਵਾ ਚੁੱਕੇ ਸਨ ਪਰੰਤੂ ਵਿਭਾਗ ਅਣਗੌਲਿਆਂ ਕਰ ਰਿਹਾ ਸੀ। ਮਜਬੂਰਨ ਵੱਡਾ ਇਕੱਠ ਕਰਕੇ ਉਨ੍ਹਾਂ ਨੂੰ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ।
ਯੂਨੀਅਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅੱਜ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਹੀ ਦਿਕਤਾਂ ਅਤੇ ਮੰਗਾ ਨੂੰ 7 ਤੋਂ 10ਦਿਨ ਵਿੱਚ ਹੱਲ ਕਰਨ ਦਾ ਆਸ਼ਵਾਸਨ ਦਿਤਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜਿੰਨਾ ਚਿਰ ਕੋਈ ਲਿਖ਼ਤ ਯਾ ਪੱਕੇ ਤੌਰ ਤੇ ਹਲ਼ ਨਹੀਂ ਕੀਤੇ ਜਾਂਦੇ ਓਦੋਂ ਤਕ ਸਾਰੇ ਹੀ ਕਮਿਊਨਿਟੀ ਹੈਲਥ ਅਫ਼ਸਰ ਹਰ ਤਰ੍ਹਾਂ ਦਾ online ਕੰਮ ਬੰਦ ਰੱਖਣਗੇ। ਜੇਕਰ ਇਹਨਾ ਦਿਨਾਂ ਦੌਰਾਨ ਵਿਭਾਗ ਵਲੋਂ ਕਿਸੀ ਤਰ੍ਹਾ ਦਾ ਪੋਜਿਟਿਵ ਰਿਸਪਾਉਂਸ ਨਹੀਂ ਮਿਲਦਾ ਤਾਂ ਦੁਬਾਰਾ ਦੁੱਗਣੀ ਗਿਣਤੀ ਵਿੱਚ ਇਕਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸੂਬੇ ਦੇ ਸੀ ਐਚ ਓ ਦੇ ਨਾਲ ਪੂਰੀ ਸੀ ਐਚ ਓ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਮਨਜੀਤ ਸਿੰਘ ਅਤੇ ਡਾਕਟਰ ਰਵਿੰਦਰ ਕਾਹਲੋਂ, ਜਨਰਲ ਸਕੱਤਰ ਡਾਕਟਰ ਪ੍ਰੀਤ ਮਖੀਜਾ ਅਤੇ ਦੀਪਸ਼ਿਖਾ, ਚੀਫ਼ ਅਡਵਾਈਜ਼ਰ ਦਵਿੰਦਰ ਸਿੰਘ, ਪ੍ਰੈਸ ਸਕੱਤਰ ਸਿਮਰਨਜੀਤ ਕੌਰ ਅਤੇ ਬਲਕਰਨ ਸਿੰਘ, ਸੋਸ਼ਲ ਮੀਡੀਆ ਇੰਚਾਰਜ ਓ ਪੀ ਨੰਦੀਵਾਲ ਸਮੇਤ ਸਪੋਕਪਰਸਨ ਅਤੇ ਐਡਵਾਈਜਰੀ ਕਮੇਟੀ ਕੁਲਦੀਪ ਸਿੰਘ, ਮੇਜਰ ਸਿੰਘ,ਸੰਦੀਪ ਸਿੰਘ, ਡਾਕਟਰ ਸਾਹਿਲ, ਸੂਰਜ ਪ੍ਰਕਾਸ਼, ਹਰਪਿੰਦਰ ਕੌਰ, ਰਮਨਵੀਰ ਕੌਰ, ਤਰਜਿੰਦਰ ਕੌਰ, ਡਾਕਟਰ ਵਿਮੁਕਤ ਆਦਿ ਮੌਜੂਦ ਸਨ।

Leave a Reply

Your email address will not be published. Required fields are marked *