ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ)— ਗਵਰਨਰ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾ ਰਹੀ ਹੈ ਪਰ ਇਸ ਯਾਤਰਾ ਵਿਚ ਅਕਾਲੀ ਭਾਜਪਾ ਤੇ ਸਿਆਸੀ ਬਾਬੇ ਢਿੱਲੋਂ ਦੇ ਸ਼ਾਮਲ ਹੋਣ ਤੋਂ ਸਾਫ ਜ਼ਾਹਰ ਹੈ ਕਿ ਗਵਰਨਰ ਪੰਜਾਬ ਤਾਂ 2027 ਦੀਆਂ ਚੋਣਾਂ ਸਮੇਂ ਅਕਾਲੀ ਭਾਜਪਾ ਗਠਜੋੜ ਵਾਲੀ ਮੁਹਿੰਮ ਚਲਾ ਰਹੇ ਹਨ ਅਤੇ ਇਸ ਨੂੰ ਨਸ਼ਿਆਂ ਵਿਰੋਧੀ ਜਾਗਰੂਕਤਾ ਯਾਤਰਾ ਦਾ ਨਾਮ ਦੱਸਿਆਂ ਜਾ ਰਿਹਾ ਹੈ,ਪਰ ਪੰਜਾਬ ਦੇ ਸਿਆਣੇ ਲੋਕਾਂ ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਗਰਵਨਰ ਸਾਹਿਬ ਦੀ ਨਸ਼ਿਆਂ ਵਿਰੋਧੀ ਯਾਤਰਾ ਪਚ ਨਹੀਂ ਰਹੀ ? ਅਤੇ ਉਹ ਜਿਥੇ ਇਹ ਦੋਸ ਲਾ ਰਹੇ ਹਨ ਕਿ ਅਕਾਲੀ ਭਾਜਪਾ ਗਠਜੋੜ ਸਮੇਂ ਹੀ ਤਾਂ ਚਿੱਟੀ ਦੀ ਸਮੱਗਲਿੰਗ ਨਾਲ ਇਹਨਾਂ ਖੂਬ ਪੈਸਾ ਕਮਾਇਆ ਤੇ ਪੰਜਾਬ ਦੀ ਨੌਜਵਾਨੀ ਨੂੰ ਮਾਰਿਆ ਤੇ ਚਿੱਟੇ ਦੇ ਆਦੀ ਬਣਾਇਆ, ਉਹਨਾਂ ਦਾ ਗਵਰਨਰ ਦੀ ਨਸ਼ਿਆਂ ਵਿਰੁੱਧ ਵਿੱਢੀ ਯਾਤਰਾ ‘ਚ ਸਾਮਲ ਹੋਣਾ ਕਈ ਸਵਾਲ ਖੜ੍ਹੇ ਕਹੇ ਰਿਹਾ ਹੈ ਕਾਂਗਰਸ ਦੇ ਰਾਜਾਂ ਵੜਿੰਗ ਇਸ ਗਵਰਨਰ ਯਾਤਰਾ ਨੂੰ ਸਮਝੌਤਾ ਐਕਸਪ੍ਰੈਸ ਦੱਸ ਰਹੇ ਹਨ ਅਤੇ ਅਜਿਹੇ ਬਿਆਨ ਆਪ ਦੇ ਕੈਬਨਿਟ ਮੰਤਰੀ ਤੇ ਹੋਰਾਂ ਸਿਆਸੀਆਂ ਦੇ ਨਾਲ ਨਾਲ ਪੰਜਾਬ ਦੇ ਲੋਕ ਦੱਸ ਰਹੇ ਹਨ ਅਤੇ ਇਸ ਯਾਤਰਾ ਨੂੰ ਅਕਾਲੀ ਭਾਜਪਾ ਸਮਝੌਤਾ ਦੱਸ ਰਹੇ ਹਨ ਜਿਸ ਦੇ ਸਿੱਟੇ ਵਜੋਂ ਗਰਵਨਰ ਸਾਹਿਬ ਵੱਲੋਂ ਵਿੱਢੀ ਨਸ਼ਿਆਂ ਵਿਰੁੱਧ ਯਾਤਰਾ ਸਿਰਫ਼ ਸਿਆਸਤ ਤੱਕ ਸੀਮਤ ਹੋ ਕੇ ਰਹਿ ਗਈ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗਵਰਨਰ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਜਾ ਯਾਤਰਾ ਵਿੱਚ, ਸੁਖਬੀਰ ਬਾਦਲ, ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਮਜੀਠੀਆ ਦੇ ਸ਼ਾਮਲ ਹੋਣ ਵਾਲੀ ਨੀਤੀ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਅਤੇ ਇਸ ਯਾਤਰਾ ਨੂੰ ਅਕਾਲੀ ਭਾਜਪਾ ਗਠਜੋੜ ਦਾ ਹਿੱਸਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਬੀਤੇ ਦਿਨੀਂ ਜੇਲ੍ਹ ‘ਚ ਆਏ ਬਿਕਰਮ ਸਿੰਘ ਮਜੀਠੀਆ ਨੇ ਰਾਧਾਸੁਆਮੀ ਸਤਿਸੰਗ ਬਿਆਸ ਦੇ ਸਿਆਸੀ ਬਾਬੇ ਗੁਰਿੰਦਰ ਸਿੰਘ ਢਿੱਲੋਂ ਨਾਲ ਡੇਰੇ ਵਿੱਚ ਲੰਮੀ ਮੀਟਿੰਗ ਕੀਤੀ ਪਰ ਮੀਡੀਏ ਤੋਂ ਦੂਰੀ ਬਣਾਈ ਰੱਖੀ, ਭਾਈ ਖਾਲਸਾ ਨੇ ਦੱਸਿਆ ਮਾਨਯੋਗ ਗਰਵਨਰ ਸਾਹਿਬ ਦੀ ਨਸ਼ਿਆਂ ਵਿਰੁੱਧ ਵਿੱਢੀ ਯਾਤਰਾ ਵਿੱਚ ਭਾਜਪਾ ਪ੍ਰਧਾਨ, ਸੁਖਬੀਰ ਬਾਦਲ,ਬਿਕਰਮ ਸਿੰਘ ਮਜੀਠੀਆ ਸਮੇਤ ਰਾਧਾਸੁਆਮੀ ਬਾਬੇ ਗੁਰਿੰਦਰ ਸਿੰਘ ਢਿੱਲੋਂ ਦੀ ਸ਼ਮੂਲੀਅਤ ਕਰਕੇ, ਪੰਜਾਬੀ ਦੀ ਕਹਾਵਤ ਮੁਤਾਬਕ ਪੁੱਟਿਆ ਪਹਾੜ, ਤੇ ਨਿਕਲਿਆ ਚੂਹਾ ਨਾਲ ਜੋੜ ਰਹੇ ਹਨ, ਭਾਈ ਖਾਲਸਾ ਨੇ ਕਿਹਾ ਲੋਕਾਂ ਦਾ ਕਹਿਣਾ ਬਿਲਕੁਲ ਸਹੀ ਤੇ ਸੱਚ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗਵਰਨਰ ਸਾਹਿਬ ਜੀ ਵੱਲੋਂ ਵਿੱਢੀ ਯਾਤਰਾ ਮੁਹਿੰਮ ਦਾ ਸਵਾਗਤ ਕਰਦੀ ਹੋਈ ਇਸ ਯਾਤਰਾ ਨੂੰ ਸਿਆਸਤ ਤੋ ਦੂਰ ਰੱਖਣ ਦੀ ਮੰਗ ਕਰਦੀ ਹੈ, ਕਿਉਂਕਿ ਗਰਵਨਰ ਸਾਹਿਬ ਤਾ ਸਭ ਦੇ ਸਾਂਝੇ ਹਨ ਇਸ ਕਰਕੇ ਨਸ਼ਿਆਂ ਵਿਰੁੱਧ ਕੱਢੀ ਯਾਤਰਾ ਰਾਹੀਂ ਅਕਾਲੀ ਭਾਜਪਾ ਗਠਜੋੜ ਨੂੰ ਇਕੱਠਾ ਕਰਨ ਵਾਲੀ ਨੀਤੀ ਲੋਕਾਂ ਨੂੰ ਪਚ ਨਹੀਂ ਰਹੀ? ਬਾਕੀ ਭਵਿੱਖ ਅਤੇ ਪੰਜਾਬ ਦੇ ਲੋਕ ਹੀ ਇਸ ਸਬੰਧੀ ਤਹਿ ਕਰਨਗੇ।


