ਮੰਗਾਂ ਨੂੰ ਲੈ ਕੇ ਮਜ਼ਦੂਰ ਯੂਨੀਅਨ‌‌ ਦੀ ਅਗਵਾਈ ਵਿੱਚ ਮੁਲਾਜ਼ਮਾਂ ਅਤੇ ਮਜਦੂਰਾ ਵਲੋਂ ਦਿੱਤਾ ਧਰਨਾ

ਗੁਰਦਾਸਪੁਰ

ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)– ਅੱਜ ਸ਼ੂਗਰ ਮਿੱਲ ਪਨਿਆੜ ਦੇ ਮੁਲਾਜ਼ਮਾਂ ਅਤੇ ਮਜਦੂਰਾ ਵਲੋਂ ਮਿਲ‌ ਮਜ਼ਦੂਰ ਯੂਨੀਅਨ‌‌ ਦੀ ਅਗਵਾਈ ਵਿੱਚ ਪੰਜਾਬ‌ ਦੀਆਂ 13‌‌ ਕੋਅਪਰੇਟਿਵ ਮਿਲਾ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉਪਰ ਤੀਸਰੇ ਦਿਨ ਵੀ ਹੜਤਾਲ ਵਿੱਚ ਹਿਸਾ ਲਿਆ ਅਤੇ ਮਿਲ਼ ਅੰਦਰ ਸਾਰਾ ਦਿਨ ਧਰਨਾ ਦਿਤਾ‌ ਗਿਆ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਪੂਰਨ ਚੰਦ, ਮਨਿੰਦਰ ਸਿੰਘ ਅਤੇ ਵਿਸ਼ੇਸ਼ ਤੌਰ ਤੇ ਸ਼ੂਗਰ ਮਿੱਲ ਵਰਕਰਾਂ ਦੀ ਹੜਤਾਲ ਦਾ ਸਮਰਥਨ ਕਰਨ ਪੁੱਜੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਇਹ ਹੜਤਾਲ ਵਰਕਰਾਂ ਨੂੰ ਅਰਧ ਗੁਲਾਮੀ ਵਰਗੀਆਂ ਹਾਲਤਾਂ ਚੋਂ ਬਾਹਰ ਕੱਢਣ ਲਈ ਕੀਤੀ ਗਈ ਹੈ। ਦਹਾਕਿਆਂ ਤੋਂ 90ਫੀਸਦ ਵਰਕਰ ਮਮੂਲੀ ਤਨਖਾਹ ਉਪਰ ਕਚੇ ਵਰਕਰਾਂ ਵਜੋਂ ਕੰਮ ਕਰ ਰਹੇ ਹਨ। ਪਕੀਆਂ ਅਸਾਮੀਆਂ ਤੋਂ ਰਿਟਾਇਰ ਹੋਏ ਵਰਕਰਾਂ ਦੀਆਂ ਸੀਟਾਂ ਪੁਰ ਨਹੀਂ ਕੀਤੀਆਂ ਜਾਂਦੀਆਂ, ਇਥੋਂ ਤੱਕ ਕਿ ਸੀ ਸੀ ਡੀ ਓ ਵਰਗੇ ਆਫਸਰਾ ਨੂੰ ਵੀ ਠੇਕੇ ਤੇ ਰਖਿਆ ਹੋਇਆ ਹੈ। ਛੇਵੇਂ ਪੇ‌ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ। ਧਰਨਾਕਾਰੀਆਂ ਨੇ ਕਿਹਾ ਕਿ ਮਾਨ ਸਰਕਾਰ ਆਪਣੀ ਗਰੰਟੀ ਮੁਤਾਬਿਕ ਕੱਚੇ ਵਰਕਰਾਂ ਨੂੰ ਮਾਰਚ 2022 ਤੋਂ ਪੱਕੇ ਕਰਨ ਦਾ ਐਲਾਨ ਕਰੇ, ਡਿਊਟੀ ਦੌਰਾਨ ਕਿਸੇ ਵਰਕਰ ਦੀ ਮੌਤ ਵਰਗੀ ਘਟਨਾ ਹੋ ਜਾਂਣ ਉਪਰ ਉਸਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।ਠੇਕਾ ਸਿਸਟਮ ਬੰਦ ਕੀਤੀ ਜਾਵੇ। ਆਗੂਆਂ ਸਰਕਾਰ ਨੂੰ ਮੰਗਾਂ ਮੰਨਣ ਦੀ ਚੇਤਾਵਨੀ ਦੇਂਦਿਆਂ ਕਿਹਾ ਕਿ ਮੰਗਾਂ ਮੰਨਣ ਤੋਂ ਬਿਨਾਂ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ।ਇਸ ਸਮੇਂ ਡਾਂ ਬਲਜੀਤ ਸਿੰਘ, ਰਛਪਾਲ ਸਿੰਘ, ਹਰਸ਼ ਅਤੇ ਰਮਨ ਕੁਮਾਰ ਵੀ ਸ਼ਾਮਲ ਸਨ

Leave a Reply

Your email address will not be published. Required fields are marked *