ਪੰਜਾਬ ਸਰਕਾਰ ਦੇ ਝੂਠੇ ਲਾਰਿਆ ਖਿਲਾਫ਼ ਝੂਠ ਦੀ ਪੰਡ ਫੂਕੀ ਗਈ – ਯੂਨੀਅਨ ਆਗੂ

ਗੁਰਦਾਸਪੁਰ

ਗੁਰਦਾਸਪੁਰ 26 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ 8 ਨਵੰਬਰ ਤੋਂ ਮੁਕੰਮਲ ਕਲਮਛੋੜ੍ਹ/ਕੰਪਿਊਟਰ ਬੰਦ ਹੜ੍ਹਤਾਲ ਤੇ ਚੱਲ ਰਹੇ ਹਨ ਅਤੇ ਸਰਕਾਰ ਵਲੋ ਅਜੇ ਤੱਕ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਕਰਕੇ ਮੁਲਾਜ਼ਮ ਜਥੇਬੰਦੀ ਵੱਲੋਂ ਸਰਕਾਰ ਖਿਲਾਫ ਕੀਤੇ ਝੂਠੇ ਲਾਰਿਆ ਦੀ ਪੰਡ ਫੂਕੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੂਬਾ ਚੇਅਰਮੈਨ ਸ ਰਘਬੀਰ ਸਿੰਘ ਬਡਵਾਲ, ਸੂਬਾ ਵਧੀਕ ਵਿੱਤ ਸਕੱਤਰ ਅਮਰਪ੍ਰੀਤ ਸਿੰਘ, ਸੂਬਾ ਵਧੀਕ ਪ੍ਰੈਸ ਸਕੱਤਰ ਮੈਨੂੰਐਲ ਨਾਹਰ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਪੀਐੱਸਐੱਮਐੱਸਯੂ ਵੱਲੋਂ ਮਨਿਸਟੀਰਅਲ ਕੇਡਰ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਦੇ ਐੱਮਐੱਲੲੈਜ ਨੂੰ ਸੌਂਪੇ ਗਏ ਸੀ, ਪ੍ਰੰਤੂ ਹੁਣ ਤੱਕ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨ, 15.01.2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨ਼ਖਾਹ ਅਤੇ ਭੱਤਿਆਂ ਦੀ ਅਦਾਇਗੀ ਕਰਨਾ, 17.07.2020 ਨੂੰ ਜਾਰੀ ਪੱਤਰ ਅਨੁਸਾਰ ਕੇਂਦਰੀ ਪੈਟਰਨ ਤੇ ਨਵੀਂ ਭਰਤੀ ਕਰਨ ਦਾ ਪੱਤਰ ਰੱਦ ਕਰਨਾ, 4,9,14 ਸਾਲਾਂ ਏਸੀਪੀ ਸਕੀਮ ਬਹਾਲ ਕਰਨਾ, ਕੇਂਦਰ ਦੇ ਪੈਟਰਨ ਤੇ ਮਹਿੰਗਾਈ ਭੱਤਿਆਂ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਅਤੇ ਮਹਿੰਗਾਈ ਭੱਤਿਆਂ ਦਾ ਬਕਾਇਆ ਜਾਰੀ ਕਰਨਾ ਆਦਿ ਮੁੱਖ ਤੌਰ ਤੇ ਅਜੇ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਸੂਬੇ ਭਰ ਦੇ ਮਨਿਸਟੀਰੀਅਲ ਮੁਲਾਜਮਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਉਪਰੰਤ ਪੀਐੱਸਐੱਮਐੱਸਯੂ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ, ਸੂਬਾ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਵੱਲੋਂ ਮੀਟਿੰਗ ਕਰਕੇ ਮੁਲਾਜਮ ਮੰਗਾਂ ਦੀ ਪੂਰਤੀ ਹਿੱਤ ਤਿੱਖੇ ਸੰਘਰਸ਼ ਕਰਨ ਲਈ ਸਮੁੱਚੇ ਵਿਭਾਗਾਂ ਦਾ ਮੁਕੰਮਲ ਕੰਮ ਕਾਜ 28 ਤੱਕ ਠੱਪ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ।ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਰੰਧਾਵਾ, ਤਹਿਸੀਲ ਪ੍ਰਧਾਨ ਬਟਾਲਾ ਅਤੇ ਸਿਖਿਆ ਵਿਭਾਗ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਡੀਗਰਾ ਵੱਲੋਂ ਦੱਸਿਆ ਗਿਆ ਕਿ 17ਵੇ ਦਿਨ ਵੀ ਲਗਾਤਾਰ ਹੜਤਾਲ ਰਹਿਣ ਕਾਰਨ ਅਜੇ ਵੀ ਸਰਕਾਰ ਮੁਲਾਜ਼ਮ ਜਥੇਬੰਦੀ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਕਰ ਰਹੀ ਅਤੇ ਅੱਜ ਪੰਜਾਬ ਸਰਕਾਰ ਦੇ ਲਾਰਿਆ ਦੀ ਝੂਠ ਦੀ ਪੰਡ ਨੂੰ ਜਹਾਜ਼ ਚੌਂਕ ਗੁਰਦਾਸਪੁਰ ਵਿਖੇ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਦੇ ਇਕੱਠ ਵੱਲੋਂ ਫੂਕਿਆ ਗਿਆ। ਇਸ ਮੌਕੇ ਸਤਨਾਮ ਸਿੰਘ ਡੇਹਰੀਵਾਲ, ਸਰਬਜੀਤ ਸਿੰਘ ਮੁਲਤਾਨੀ,ਪ੍ਰਗਟ ਸਿੰਘ ਬਾਜਵਾ ਫੂਡ ਸਪਲਾਈ,ਅਰਵਿੰਦ ਸ਼ਰਮਾ, ਰਵੀ ਕੁਮਾਰ, ਮੀਰਾ ਠਾਕੁਰ,ਪਬਲਿਕ ਹੈਲਥ ਅਸ਼ੋਕ ਕੁਮਾਰ ਖੇਤੀਬਾੜੀ, ਰਵੀ ਕੁਮਾਰ .ਆਈ.ਟੀ.ਆਈ, ਕਮਲਜੀਤ ਸਿੰਘ, ਨਨੀਤ ਰਿਖੀ ਲੱਖਵਿੰਦਰ ਸਿੰਘ ਸਤੀਸ਼ ਕੁਮਾਰ,ਲੋਕ ਨਿਰਮਾਣ ਵਿਭਾਗ, ਸੁਰਿੰਦਰ ਕੁਮਾਰ,ਮਨਦੀਪ ਸਿੰਘ ਢਿੱਲੋਂ, ਕਮਲਜੀਤ ਸਿੰਘ ਸ਼ਿੰਗਾਰੀ ਖਜ਼ਾਨਾ ਦਫਤਰ, ਗੁਰਪ੍ਰੀਤ ਸਿੰਘ ਬੱਬਰ, ਜਲ ਸਰੋਤ, ਦਲਬੀਰ ਸਿੰਘ ਭੋਗਲ ਸਹਿਕਾਰਤਾ, ਮਨਿੰਦਰ ਸਿੰਘ, ਐਕਸਾਈਜ਼ ਵਿਭਾਗ ਅਪਣੇ ਵਿਭਾਗਾਂ ਦੇ ਸਾਥੀਆਂ ਨਾਲ਼ ਹਾਜ਼ਰ ਸਨ

Leave a Reply

Your email address will not be published. Required fields are marked *