ਸਰਕਾਰ ਜਨਤਾ ਨਾਲ ਆਪਣੀਆਂ ਕੀਤੀਆਂ ਗਈਆਂ ਗਰੰਟੀਆ ਪੂਰੀਆਂ ਕਰਨ ਦੀ ਬਜਾਏ ਜਨਤਾ ਦਾ ਧਿਆਨ ਵੰਡਣ ਲਈ ਬੇਲੋੜੇ ਅਤੇ ਜਜ਼ਬਾਤੀ ਮੁੱਦੇ ਉਠਾ ਰਹੀ-ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ‌ ਮਾਨ ਸਰਕਾਰ ‌ਦੁਆਰਾ ਗੁਰਦੁਆਰਾ ਐਕਟ ਵਿੱਚ ਗੁਰਬਾਣੀ ਪ੍ਰਸਾਰਣ ਸੋਧ ਬਿਲ ਨੂੰ ਬੇਲੋੜਾ ਸਿਖੀ ਮਾਮਲਿਆਂ ਵਿੱਚ ਦਖਲ ਦੱਸਿਆ ਹੈ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਇਹ ਦਰੁਸਤ ਹੈ‌ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਅਤੇ ਗੁਰਬਾਣੀ ਪ੍ਰਸਾਰਣ ਉਪਰ ਆਪਣੀਂ ਇਜਾਰੇਦਾਰੀ ਕਾਇਮ ਕਰ ਰੱਖੀ ਹੈ ਜਿਸ ਅਜਾਰੇਦਾਰੀ ਨੂੰ ਖਤਮ ਕਰਨਾ ਸਿਖ ਪੰਥ ਅਤੇ ਸਿਖ ਜਨਤਾ ਦਾ ਕਾਰਜ ਹੈ ਪਰ ਮਾਨ ਸਰਕਾਰ ਨੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਲਈ ਜ਼ੋ ਰਸਤਾ ਅਖ਼ਤਿਆਰ ਕੀਤਾ ਹੈ,ਉਹ ਅਕਾਲੀ ਦਲ ਦੀ ਕਮਜ਼ੋਰ ਹੋ ਰਹੀ ਤਾਕਤ ਨੂੰ ਆਕਸੀਜਨ ਦੇਣ ਵਾਲਾ ਹੈ।ਅਸਲ ਵਿਚ ਮਾਨ ਸਰਕਾਰ ਇਨੀ ਘੁਮੰਡੀ ਹੋ ਚੁੱਕੀ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਘੁਮੰਡੀ ਵਰਤਾਰੇ ਨਾਲ ਖ਼ਤਮ ਕਰਕੇ ਉਨ੍ਹਾਂ ਦੀ ਸਿਆਸੀ ਜ਼ਮੀਨ ਤੇ ਕਬਜ਼ਾ ਕਰਨ ਦੀ ਕਾਹਲ ਵਿੱਚ ਹੈ। ਮਾਨ ਸਰਕਾਰ ਨੇ ਆਪਣੇ 14‌ਮਹੀਨੇ ਦੇ ਰਾਜ ਵਿੱਚ ਬਦਲਾ ਲਊ‌ ਸਿਆਸਤ ਕਰਨ ਤੋਂ ਬਿਨਾਂ ਪੰਜਾਬ ਦੀ ਖੇਤੀ,ਸਨਅਤ‌ ਅਤੇ ਪੰਜਾਬ ਦੀ ਆਰਥਿਕਤਾ ਨੂੰ ਉਪਰ ਚੁੱਕਣ ਲਈ ਕੁੱਝ ਨਹੀਂ ਕੀਤਾ, ਬਲਕਿ ਇਕ ਸਾਲ ‌ਦਾ ਕਾਰਜਕਾਲ 40000 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਪੂਰਾ ਕੀਤਾ ਹੈ। ਸਰਕਾਰ ਜਨਤਾ ਨਾਲ ਆਪਣੀਆਂ ਕੀਤੀਆਂ ਗਈਆਂ ਗਰੰਟੀਆ ਪੂਰੀਆਂ ਕਰਨ ਦੀ ਬਜਾਏ ਜਨਤਾ ਦਾ ਧਿਆਨ ਵੰਡਣ ਲਈ ਬੇਲੋੜੇ ਅਤੇ ਜਜ਼ਬਾਤੀ ਮੁੱਦੇ ਉਠਾ ਰਹੀ ਹੈ‌। ਬੱਖਤਪੁਰਾ ਨੇ‌ ਕਿਹਾ ਕਿ ਮਾਨ ਸਰਕਾਰ ਨੂੰ ਪੰਜਾਬ ਦੀ ਜਨਤਾ ਨੇ ਜਿਸ ਸਿਆਸੀ ਭਾਵਨਾਵਾਂ ਦੀ ਹਨੇਰੀ ਨਾਲ ਲਿਆਦਾ ਸੀ, ਸਰਕਾਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਸਰਕਾਰ ਪੁਲਿਸ ਅਤੇ ਪ੍ਰਸ਼ਾਸਨ ਦਾ ਸਿਆਸੀ ਕਰਣ ਦੇ ਸਹਾਰੇ ਨਾਲ ਚਲਾਈ ਜਾ ਰਹੀ ਹੈ ਜ਼ੋ ਨੀਤੀ ਸਰਕਾਰ ਦੇ ਸਿਆਸੀ ਖਾਤਮੇ ਦਾ ਕਾਰਣ ਬਣੇਗੀ।

Leave a Reply

Your email address will not be published. Required fields are marked *