ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਹਰ ਸਿੱਖ ਨੂੰ ਆਪਣਾ ਕੋਈ ਵੀ ਕਾਰਜ ਆਰੰਭ ਕਰਨ ਸਮੇਂ ਪ੍ਰਗਟ ਜੋਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਇਸੇ ਆਦਰਸ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਕੀ ਗੋਲਕ ਤੇ ਹੋਰ ਵਸੀਲਿਆਂ ਤੋਂ ਇਕੱਤਰ ਹੋਏ ਚੜ੍ਹਾਵੇ ਦਾ ਸਲਾਨਾ 12 ਅਰਬ ਦਾ ਬਜਟ ਪਾਸ ਕਰਨ ਸਮੇਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ,ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਗਿਆਨੀ ਗਿਆਨੀ ਕੁਲਵੰਤ ਸਿੰਘ ਜੀ ਦੀ ਹਜ਼ੂਰੀ ਨੂੰ ਲਾਜ਼ਮੀ ਬਣਾਇਆ ਹੈ ਇਹ ਧਰਮੀ ਅਤੇ ਗੁਰਮਤਿ ਸਿੱਖਿਆ ਦਾ ਸ਼ਲਾਘਾਯੋਗ ਵਰਤਾਰਾ ਕਿਹਾ ਜਾ ਸਕਦਾ ਹੈ ਇਹ ਗੁਰਮਤਿ ਵਾਲੇ ਵਰਤਾਰੇ ਦੇ ਨਾਲ ਨਾਲ ਇਸ ਮੌਕੇ ਤੇ ਬੰਦੀ ਸਿੰਘਾ ਰਿਹਾਈ, ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਬੰਦ ਕਰਨ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਸਬੂਤ ਮਿਲਨ ਦੇ ਬਾਵਜੂਦ ਸਰਸੇ ਵਾਲੇ ਵਲਾਤਕਾਰੀ ਸਾਧ ਦੀ ਮੂਹ ਬੋਲੀ ਧੀ ਤੇ ਪਰਚਾ ਨਾ ਦਰਜ ਕਰਨ, ਅੰਮ੍ਰਿਤ ਪਾਲ ਤੇ ਹੋਰਾਂ ਤੇ ਨਜ਼ਰ ਬੰਦੀ ਵਧਾਉਣ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਪ੍ਰਵਾਨ ਕਰਨ ਵਰਗੇ ਮਸਲਿਆਂ ਦੇ ਮਤੇ ਪਾਸ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਵਾਈ ਹੈ ਅਤੇ ਅਸੀਂ ਇਸ ਕਾਰਵਾਈ ਦੀ ਪੂਰੀ ਹਮਾਇਤ ਅਤੇ ਸ਼ਲਾਘਾ ਕਰਦੇ ਹੋਏ ਮੰਗ ਕਰਦੇ ਹਾਂ ਪਿੰਡਾਂ ਅਤੇ ਸ਼ਹਿਰਾਂ ਦੇ ਉਹ ਗੁਰੂਦੁਆਰੇ ਜਿਥੇ ਕੋਈ ਵੀ ਚੜਾਵਾ ਨਹੀਂ ਤੇ ਗੁਰੂ ਘਰਾਂ ਦੀ ਖ਼ਸਤਾ ਹਾਲਤ ਹੈ, ਉਹਨਾਂ ਦੇ ਵਿਕਾਸ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਅਤੇ ਪਿੰਡਾਂ ਦੇ ਸ਼ਮਸ਼ਾਨ ਘਾਟ ਤੇ ਗੁਰੂਦੁਵਾਰੇ ਇੱਕ ਕੀਤੇ ਜਾਣ ਤਾਂ ਹੀ ਧਰਮ ਪ੍ਰਚਾਰ ਹਿੱਤ ਰੱਖਿਆ ਸੌ ਕਰੋੜ ਗਰੀਬਾਂ ਦੇ ਧਾਰਮਿਕ ਜੀਵਨ ਨੂੰ ਉੱਚਾ ਚੁੱਕਣ ਲਈ ਸਹੀ ਅਰਥਾਂ’ਚ ਕੰਮ ਆ ਸਕਦਾ ਹੈ ਅਤੇ ਗਰੀਬ ਦਾ ਮੂੰਹ ਮੇਰੀ ਗੋਲਕ ਹੈ ਵਾਲੇ ਗੁਰ ਉਪਦੇਸ ਨੂੰ ਸਿੱਖਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਰਬ ਦਾ ਸਲਾਨਾ ਬਜ਼ਟ ਪੇਸ਼ ਕਰਨ ਸਮੇਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਮਾਨਯੋਗ ਤਖਤ ਸਾਹਿਬਾਨਾਂ ਦੀ ਮੌਜੂਦਗੀ ਨੂੰ ਜ਼ਰੂਰੀ ਸਮਝਣ ਵਾਲੇ ਵਰਤਾਰੇ ਦੀ ਸ਼ਲਾਘਾ,ਸਿੱਖੀ ਦੀ ਚੜਦੀ ਕਲਾ ਲਈ ਪਾਸ ਕੀਤੇ ਪੰਥਕ ਮਤੀਆਂ ਦੀ ਹਮਾਇਤ ਅਤੇ ਧਰਮ ਪ੍ਰਚਾਰ ਲਈ ਰੱਖੇ ਸੌ ਕਰੋੜ’ਚ ਪਿੰਡਾਂ ਤੇ ਸ਼ਹਿਰਾਂ’ਚ ਬਣੇ ਗਰੀਬਾਂ ਦੇ ਗੁਰਦੁਆਰਿਆਂ ਦੇ ਵਿਕਾਸ ਕਾਰਜਾਂ ਲਈ ਖਰਚਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇੰਨਾਂ ਪੰਥਕ ਆਗੂਆਂ ਨੇ ਕਿਹਾ ਸਾਨੂੰ ਉਦੀਮ ਹੈ ਕਿ ਇਹ 12 ਅਰਬ ਦੇ ਬਜਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਗਰੀਬ ਦਾ ਮੂੰਹ ਮੇਰੀ ਗੋਲਕ ਹੈ) ਵਾਲੇ ਗੁਰ ਉਪਦੇਸ ਵਰਤਣ ਦੀ ਲੋੜ ਤੇ ਜ਼ੋਰ ਦੇਵੇਗੀ , ਭਾਈ ਖਾਲਸਾ ਤੇ ਜਥੇਦਾਰ ਖਾਪੜਖੇੜੀ ਨੇ ਕਿਹਾ ਇਸੇ ਤਰ੍ਹਾਂ ਹੀ ਬਜ਼ਟ ਇਜਲਾਸ ਸਮੇਂ ਪੜੇ ਗਏ ਚੜਦੀ ਕਲਾ ਵਾਲੇ ਸਾਰੇ ਮਤਿਆਂ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਕੁੱਢਵੇਂ ਤੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਤੇ ਤਖ਼ਤ ਸਾਹਿਬਾਨਾਂ ਦੀ ਮੌਜੂਦਗੀ’ਚ ਪਾਸ਼ ਕੀਤੇ 12 ਅਰਬ ਦੇ ਬਜਟ ਵਾਲੇ ਵਰਤਾਰੇ ਦਾ ਸਿੱਖ ਕੌਮ ਨੂੰ ਫਾਇਦਾ ਹੋ ਸਕਦਾ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਅਤੇ ਬੀਬੀ ਅਮਰਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ ਤੋਂ ਇਲਾਵਾ ਕਈ ਹੋਰ ਆਗੂ ਹਾਜ਼ਰ ਸਨ।