ਮੁੱਖ ਮੰਤਰੀ ਦੀ ਪਤਨੀ ਤੇ ਲੱਗੇ 5 ਕਰੋੜ ਦੇ ਰਿਸ਼ਵਤ ਲੈਣ ਵਾਲੇ ਇਲਜ਼ਾਮਾਂ ਦੀ ਹੋਵੇ ਜਾਂਚ ? ਕਿਤੇ ਇਹ ਬਦਨਾਮ ਕਰਨ ਦੀ ਘੜੀ ਸਾਜ਼ਿਸ਼ ਤਾਂ ਨਹੀਂ ?- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਤੇ 5 ਕਰੌੜ ਦੀ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮਾਂ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ,ਇੱਕ ਪਾਸੇ ਤਾਂ ਰਿਟਾਇਰ ਜਸਟਿਸ ਰਣਜੀਤ ਸਿੰਘ ਪੰਜਾਬ ਹਰਿਆਣਾ ਵਿੱਚ ਲੱੱਗੀ ਅਪੀਲ ਦੇ ਹਵਾਲੇ ਨਾਲ ਇਹ ਇਲਜਾਮ ਲਾ ਰਹੇ ਹਨ ਕਿ ਬਲਾਤਕਾਰ ਦੇ ਕੇਸ ਨੂੰ ਰਫਾ ਦਫਾ ਕਰਨ ਲਈ ਅੰਮ੍ਰਿਤਸਰ ਦੇ ਪ੍ਰਭਾਵ ਸਾਲੀ ਵਿਅਕਤੀ ਤੋਂ 5 ਕਰੌੜ ਰਿਸਵਤ ਦੀ ਮੰਗ ਕੀਤੀ ਗਈ, ਅਤੇ ਦੂਸਰੇ ਪਾਸੇ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਵਲੋ ਵੀ ਇਸ ਮਾਮਲੇ ਤੇ ਨੋਟਿਸ ਲੈਣ ਦੇ ਬਾਵਜੂਦ ਮੁੱਖ ਮੰਤਰੀ ਦੀ ਪਤਨੀ ਨੇ ਇਲਜ਼ਾਮ ਲਾਉਣ ਵਾਲੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੂੰ 24 ਘੰਟਿਆਂ ਦਾ ਨੋਟਿਸ ਦੇ ਕੇ ਮੁਵਾਫੀ ਮੰਗਣ ਲਈ ਕਿਹਾ ਹੈ,ਨਹੀਂ ਤਾਂ ਮਾਨਹਾਨੀ ਕੇਸ ਦਾ ਸਹਾਮਣਾ ਕਰਨ ਲਈ ਤਿਆਰ ਰਹਿਣ ਦੀ ਵਾਰਨਿੰਗ ਦੇ ਦਿੱਤੀ ਹੈ, ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ , ਕੇ ਇਸ ਮਾਮਲੇ ਵਿੱਚ ਅੱਗੇ ਕੀ ਮੋੜ ਆਉਂਦਾ ,ਪਰ ਇਸ ਵੇਲੇ ਇਹ ਮਾਮਲਾ ਪੂਰੇ ਵਿਵਾਦਾਂ ਵਿੱਚ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁਖ ਮੰਤਰੀ ਦੀ ਪਤਨੀ ਤੇ ਲੱਗੇ 5 ਕਰੋੜ ਦੇ ਰਿਸ਼ਵਤ ਲੈਣ ਵਾਲੇ ਇਲਜ਼ਾਮਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਮੰਗ ਕਰਦੀ ਹੈ,ਉਥੇ ਇਲਜ਼ਾਮ ਲਾਉਣ ਵਾਲੇ ਰਟਾਇਰ ਜਸਟਿਸ ਰਣਜੀਤ ਸਿੰਘ ਨੂੰ ਬੇਨਤੀ ਕਰਦੀ ਹੈ ਅਗਰ ਇਹ ਗੱਲ ਸੱਚ ਹੈ!ਤਾਂ ਸਬੂਤ ਸੰਗਤ ਦੀ ਕਚਹਿਰੀ ‘ਚ ਪੇਸ਼ ਕਰੋ ! ਨਹੀਂ ਤਾਂ, ਤੁਸੀਂ ਇਸ ਗਲਤੀ ਦੀ ਲੋਕਾਂ ਤੋਂ ਮੁਆਫੀ ਮੰਗ ਲਵੋਂ ਕਿ ਇਹ ਸਿਆਸੀ ਬਦਨਾਮ ਕਰਨ ਦੀ ਸਾਜ਼ਿਸ਼ ਸੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਦੀ ਪਤਨੀ ਤੇ ਲੱਗੇ 5 ਕਰੌੜ ਦੇ ਰਿਸ਼ਵਤ ਲੈਣ ਇਲਜ਼ਾਮਾ ਦੀ ਜਾਂਚ ਅਤੇ ਇਲਜ਼ਾਮ ਲਾਉਣ ਵਾਲੇ ਰਿਟਾਇਰ ਜਸਟਿਸ ਰਣਜੀਤ ਸਿੰਘ ਨੂੰ ਇਸ ਸਬੰਧੀ ਸੰਗਤ ਵਿੱਚ ਸਬੂਤ ਪੇਸ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤਾ, ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਦੀ ਧਰਮਪਤਨੀ ਤੇ ਅਜਿਹੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਣੇ ਬਹੁਤ ਹੀ ਚਿੰਤਾਜਨਕ ਤੇ ਮੰਦਭਾਗੀ ਦੇ ਨਾਲ ਨਾਲ ਸਿਆਸੀ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦੇ ਹਨ ਪਰ ਫਿਰ ਵੀ ਇਸ ਦੀ ਪੂਰੀ ਤਰ੍ਹਾਂ ਡੂੰਘਾਈ ਨਾਲ ਜਾਂਚ ਹੋਣੀ ਬਹੁਤ ਜ਼ਰੂਰੀ ਤੇ ਲੋਕਾਂ ਦੀ ਮੰਗ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁਖ ਮੰਤਰੀ ਦੀ ਪਤਨੀ ਤੇ ਲੱਗੇ ਰਿਸ਼ਵਤ ਵਾਲੇ ਇਲਜ਼ਾਮਾ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੇ ਨਾਲ ਨਾਲ ਰਿਟਾਇਰ ਜਸਟਿਸ ਰਣਜੀਤ ਸਿੰਘ ਨੂੰ ਬੇਨਤੀ ਕਰਦੀ ਹੈ ਕਿ ਅਗਰ ਉਹਨਾਂ ਕੋਲ ਲਾਏ ਇਲਜਾਮਾਂ ਦੇ ਠੋਸ ਸਬੂਤ ਹਨ ਤਾਂ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰੋ ਨਹੀਂ ਤਾਂ ਮੁਵਾਫੀ ਮੰਗ ਕੇ ਦੱਸਣ ਦੀ ਲੋੜ ਤੇ ਜੋਰ ਦਿਉ “ਕਿ ਇਹ ਇੱਕ ਬਦਨਾਮ ਕਰਨ ਦਾ ਸਿਆਸੀ ਹਿਸਾ ਸੀ”, ਇਸ ਮੌਕੇ ਤੇ ਭਾਈ ਵਿਰਸਾ ਸਿਘ ਖਾਲਸਾ ਪ੍ਰਧਾਨ ਨਾਲ ਪੀ ਏ ਸੁਖਦੇਵ ਸਿੰਘ ਜਗਰਾਉਂ, ਭਾਈ ਜੋਗਿੰਦਰ ਸਿੰਘ ਤੇ ਗਿਆਨੀ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ ਬਾਗੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਕੁਨ ਮੌਜੂਦ ਸਨ ।

Leave a Reply

Your email address will not be published. Required fields are marked *