ਬਾਅਦ ਦੁਪਹਿਰ 2:30 ਤੋਂ ਲੈ ਕੇ 4 ਵਜੇ ਤੱਕ ਚੱਲੇਗੀ ਸੁਣਵਾਈ
ਮਾਣਯੋਗ ਮੈਂਬਰ ਜਤਿੰਦਰ ਸਿੰਘ ਸ਼ੰਟੀ ਕਰਨਗੇ ਖੁੱਲ੍ਹੇਆਮ ਸੁਣਵਾਈ, ਮੌਕੇ ਤੇ ਕੀਤੇ ਜਾਣਗੇ ਸ਼ਿਕਾਇਤਾਂ ਦੇ ਨਿਪਟਾਰੇ
ਅੰਮ੍ਰਿਤਸਰ , ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਲੋੜਵੰਦ ਪੀੜਤ ਪਰਿਵਾਰਾਂ ਤੱਕ ਸਿੱਧੀ ਪਹੁੰਚ ਕਰਕੇ ਮੌਕੇ ਤੇ ਹੀ ਸੁਣਵਾਈ ਨੂੰ ਯਕੀਨੀ ਬਣਾਉਂਣ ਲਈ 10 ਅਕਤੂਬਰ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪਠਾਨਕੋਟ ਵਿੱਚ ਪੀੜਤ ਪਰਿਵਾਰਾਂ ਦੀ ਸੁਣਵਾਈ ਕਰੇਗਾ।
ਵਰਣਯੋਗ ਹੈ ਕਿ ਪ੍ਰਸਾਸ਼ਨਿਕ ਅਮਲੇ ਫੈਲੇ ਦੁਆਰਾ ਜਿੰਨ੍ਹਾ ਲੋਕਾਂ ਨੂੰ ਅਣ-ਸੁਣਿਆਂ ਕੀਤਾ ਗਿਆ ਹੈ।ਉਨ੍ਹਾ ਲੋਕਾਂ ਨੂੰ ਸੁਣਨ ਵਾਸਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਣਯੋਗ ਮੈਂਬਰ ਸ੍ਰ ਜਤਿੰਦਰ ਸਿੰਘ ਸ਼ੰਟੀ 10 ਅਕਤੂਬਰ 2026 ਨੂੰ ਜ਼ਿਲ੍ਹਾ ਪਠਾਨਕੋਟ ਵਿਖੇ ਉਪਨ ਹੈਰਿੰਗ ਸੀਟਿੰਗ ਕੈਂਪ ਦਿਨ ਸ਼ਨੀਵਾਰ ਨੂੰ ਪ੍ਰਤਾਪ ਵਰਲਡ ਸਕੂਲ ਡਿਫੈਂਸ ਰੋਡ ਵਿਖੇ ਸਮਾਂ 2:30 ਵਜੇ ਤੋਂ ਸੁਣਵਾਈ ਸ਼ੁਰੂ ਕਰਨਗੇ।
ਮਨੱਖੀ ਅਧਿਕਾਂਰਾਂ ਦੇ ਰਾਖੇ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ ਸਤਨਾਮ ਸਿੰਘ ਗਿੱਲ ਨੇ ਲੋਕ ਹਿੱਤ ‘ਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਥੇਂ ਮਿਲਣੀ ਦੌਰਾਨ ਦੱਸਿਆ ਹੈ ਕਿ ਸ੍ਰ ਜਤਿੰਦਰ ਸਿੰਘ ਸ਼ੰਟੀ ਸ਼ਾਮ ਦੇ 4 ਵਜੇ ਤੱਕ ਜ਼ਿਲ੍ਹਾ ਪਠਾਨਕੋਟ ‘ਚ ਲੋਕਾਂ ਨੂੰ ਸੁਣਨਗੇ।
ਉਨ੍ਹਾ ਨੇ ਦੱਸਿਆ ਕਿ ਕੀਤੀਜਾਣ ਵਾਲੀ ਸੁਣਵਾਈ ਦੀ ਸਿੱਟਾ ਰਿਪੋਰਟ ਬਾਰੇ ਖੁਲਾਸਾ ਕਰਨ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਣਯੋਗ ਮੈਂਬਰ ਸ੍ਰ ਜਤਿੰਦਰ ਸਿੰਘ ਸ਼ੰਟੀ ਸੁਣਵਾਈ ਦੌਰਾਨ ਹੱਲ ਕੀਤੇ ਮਸਲਿਆਂ ਪੈਂਡਿਗ ਮਾਮਲਿਆਂ ਅਤੇ ਅਗਲੀ ਸੁਣਵਾਈ ਲਈ ਜਾਰੀ ਕੀਤੇ ਜਾਣ ਵਾਲੇ ਨੋਟਿਸਾਂ ਬਾਰੇ ਸਥਾਨਕ ਪ੍ਰੈਸ ਨੂੰ ਮੁਕੰਮਲ ਤੌਰ ‘ਤੇ ਜਾਣਕਾਰੀ ਦੇਣਗੇ।
ਪ੍ਰਧਾਨ ਸ ਸਤਨਾਮ ਸਿੰਘ ਗਿੱਲ ਨੇ ਅੱਜ ਇਥੇਂ ਜਨਤਕ ਹਿੱਤ ‘ਚ ਪ੍ਰੈਸ ਰਾਹੀਂ ਪਠਾਨਕੋਟ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਜੋ ਵੀ ਲੋਕ ਸਰਕਾਰੀ ਦਫਤਰਾਂ ‘ਚ ਚੱਕਰ ਮਾਰ ਮਾਰ ਕੇ ਅੱਕ-ਥੱਕ ਗਏ ਹਨ।ਜਿੰਨ੍ਹਾ ਦੀ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ ਹੈ ਉੁਹ ਲੋਕ ਨਵੀਆਂ ਅਰਜ਼ੀਆਂ ਕੰਪਿਊਟਰ ਤੋਂ ਟਾਇਪ ਕਰਵਾ ਕੇ ਨਾਲ ਆਪਣੇ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਅਰਜ਼ੀ ਦੇ ਨਾਲ ‘ਅਟੈਚ’ ਕਰਕੇ ਦਰਸਾਏ ਸਥਾਨ ਜਿਥੇ ਇਹ ਸੁਣਵਾਈ ਹੋਣੀ ਹੈ ਉਥੇਂ ਪਹੁੰਚ ਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਵੱਖਰੇ ਬਿਆਨ ‘ਚ ਸਤਨਾਮ ਸਿੰਘ ਗਿੱਲ ਨੇ ਪੀੜਤ ਅਤੇ ਪ੍ਰਭਾਵਿਤ ਲੋਕਾਂ ਨੂੰ ਜਾਗਰੂਕ ਕਰਦਿਆਂ ਸੂਚਿਤ ਕੀਤਾ ਹੈ ਕਿ ਅਦਾਲਤ ‘ਚ ਚੱਲਦੇ ਕੇਸ ਕਮਿਸ਼ਨ ‘ਚ ਸੁਣਵਾਈ ਅਧੀਨ ਨਹੀਂ ਲਿਆਂਦੇ ਜਾਣਗੇ।ਇਸ ਲਈ ਮਹਿਕਮੇਂ ‘ਚ ਪੈਂਡਿੰਗ ਮਾਮਲਿਆਂ ਦੀ ਪੈਰਵਾਈ ਕਰਨ ਵਾਲੇ ਲੋਕ ਹੀ ਕਮਿਸ਼ਨ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਕਮਿਸ਼ਨ ਦੀਆਂ ਸੇਵਾਂਵਾਂ ਪ੍ਰਾਪਤ ਕਰ ਸਕਦੇ ਹਨ।


