ਡਾਕਟਰ ਕਮਲਜੀਤ ਸਿੰਘ ਕੇਜੇ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਦਾਵੇਦਾਰੀ ਠੋਕੀ

ਗੁਰਦਾਸਪੁਰ

ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਜਿੰਮੇਵਾਰੀ ਅਤੇ ਸੰਜੀਦਗੀ ਨਾਲ ਸੇਵਾ ਕਰਕੇ ਸਮੁੱਚੇ ਜਲਾ ਗੁਰਦਾਸਪੁਰ ਅੰਦਰ ਪਾਰਟੀ ਦੀ ਹੋਂਦ ਨੂੰ ਮਜਬੂਤ ਕਰਨ ਵਾਲੇ ਡਾਕਟਰ ਕਵਲਜੀਤ ਸਿੰਘ ਕੇ ਜੇ ਦੀ ਘਰ ਵਾਪਸੀ ਕਾਰਨ ਪਾਰਟੀ ਵਲੰਟੀਅਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਦ ਕਿ ਵਲੰਟਰੀਆਂ ਦੇ ਹੋਰ ਹੌਸਲੇ ਬੁਲੰਦ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਆਪਣੀ ਘਰ ਵਾਪਸੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਂਡ ਮੇਰੇ ਤੇ ਭਰੋਸਾ ਕਰਕੇ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਦਿੰਦੇ ਹਨ ਤਾਂ ਮੈਂ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ।

Leave a Reply

Your email address will not be published. Required fields are marked *