146 ਮੈਂਬਰਾਂ ਨੂੰ ਪਾਰਲੀਮੈਂਟ ਚੋ ਬਾਹਰ ਕਰਕੇ ਬਿਨਾਂ ਤਿੰਨ ਫੌਜਦਾਰੀ ਕਾਨੂੰਨ ਪਾਸ ਕਰਨੇ‌ ਪਾਰਲੀਮੈਂਟ ਅਤੇ ਭਾਰਤੀ ਜਨਤਾ ਦੀ ਤੌਹੀਨ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਨੇ ਕਿਹਾ ਹੈ ਕਿ ਦੇਸ਼ ਭਰ ਦੇ ਟਰੱਕ ਡਰਾਈਵਰਾਂ‌‌ ਨੇ ‌ਕੇਦਰ‌‌ ਸਰਕਾਰ ਨੂੰ ਜਿਸ ਤਰ੍ਹਾਂ ਦੋ ਦਿਨਾਂ‌ ਦੀ ਹੜਤਾਲ ਦੌਰਾਨ ਗੋਡਿਆਂ ਭਰਨੇ ਕੀਤਾ ਹੈ ਇਹ ਕਿਸਾਨ ਸੰਘਰਸ਼ ਦੀ ਜਿੱਤ ਦੀ ਨਿਰੰਤਰਤਾ ਹੈ।

ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਇਸ ਹੜਤਾਲ ਤੋਂ ਹਾਕਮ ਪਾਰਟੀਆਂ ਨੂੰ ਸਬਕ਼ ਲੈਣਾ ਚਾਹੀਦਾ ਹੈ ਕਿ ਜਨਤਾ ਨੂੰ ਸੁਣਨ ਤੋਂ ਬਿਨਾਂ ਪਾਰਲੀਮੈਂਟ ਵਿੱਚ ਬੈਠ ਕੇ ਲੋਕ ਵਿਰੋਧੀ ਨੀਤੀਆਂ ਬਣਾਉਣ ਦਾ ਸਮਾਂ ਵਿਹਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ਾਂ ਵਰਗੇ ਹਿਟ ਐਂਡ‌ ਰਨ‌ ਆਦਿ ਕਨੂੰਨ ਬਣਾਉਣ ਤੋਂ ਪਹਿਲਾਂ ‌ਉਨਾ ਦੇਸ਼ਾਂ ਵਰਗਾ ਸਿਸਟਮ ਕਾਇਮ ਕਰਨਾ ਅਤਿ ਜ਼ਰੂਰੀ ਹੈ ਜਿਸ ਦੀ ਮੌਜੂਦਾ ਹਾਕਮਾ ਪਾਰਟੀਆਂ ਤੋਂ ਆਸ ਕਰਨੀ ਬੇਮਇਨੇ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੇ 146 ਮੈਂਬਰਾਂ ਨੂੰ ਪਾਰਲੀਮੈਂਟ ਚੋ ਬਾਹਰ ਕਰਕੇ ਬਿਨਾਂ ਕੋਈ ਬਹਿਸ ਅਤੇ ਦੇਸ਼ ਦੇ ਨਾਗਰਿਕਾਂ ਦੇ ਵਿਚਾਰ ਜਾਣੇਂ ਬਿਨਾਂ ਤਿੰਨ ਫੌਜਦਾਰੀ ਕਨੂੰਨ ਪਾਸ ਕਰਨੇ‌ ਪਾਰਲੀਮੈਂਟ ਅਤੇ ਭਾਰਤੀ ਜਨਤਾ ਦੀ ਤੌਹੀਨ ਹੈ। ਭਾਵੇਂ ਇਹ ਕਨੂੰਨ ਚਾਰ ਪਹੀਆ ਵਾਹਨਾ ਉਪਰ ਲਾਗੂ ਹੋਵੇਗਾ ਪਰ ਕੇਵਲ ਅਕਿਲੇ ਟਰੱਕ ਡਰਾਈਵਰਾਂ‌‌ ਦੇ ਵਰਗ ਦੀ‌ ਹੜਤਾਲ ਨੇ ਹੀ ਦੇਸ਼ ਨੂੰ ਜਾਮ ਕਰਕੇ ਰੱਖ ਦਿੱਤਾ ਹੈ।ਇਸ ਇਤਿਹਾਸਕ ਹੜਤਾਲ ਦੀ ਸਫਲਤਾ ਸਾਬਤ ਕਰਦੀ ਹੈ ਕਿ ਜੇਕਰ ਟਰਾਂਸਪੋਰਟ ਅਤੇ ਰੇਲਵੇ ਦੇ ਕਾਮੇਂ ਹੜਤਾਲ ਤੇ ਚਲੇ ਜਾਂਦੇ ਹਨ ਤਾਂ ਦੇਸ਼ ਦਾ ਕੰਟਰੋਲ ਜਨਤਾ ਦੇ ਹੱਥਾਂ ਵਿਚ ਜਾ ਸਕਦਾ ਹੈ ਜਿਸ‌ ਤਬਦੀਲੀ ਦੀ ਸਮੇਂ ਦੀ ਮੰਗ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਦੀ ਸੁਪਰੀਮ ਕੋਰਟ ਨੂੰ ਗੈਰ ਪਾਰਲੀਮਾਨੀ ਤਰੀਕੇ ਨਾਲ ਪਾਸ ਕੀਤੇ ਚਾਰ ਫੌਜਦਾਰੀ ਕਨੂੰਨ ਰੱਦ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *