1 ਜੂਨ 84 ਨੂੰ ਵਰਦੀ ਗੋਲੀ ‘ਚ ਪਵਿੱਤਰ ਸਰੋਵਰ ਦੀਆਂ ਪੰਜ ਪ੍ਰਕਿਰਮਾ ਸੰਪੂਰਨ ਕਰਦਿਆਂ ਗੁਰੂ ਰਾਮਦਾਸ ਨੇ ਹੱਥ ਦੇ  ਬਚਾਇਆ,ਕਿਉਂਕਿ ਪੰਥ ਦੀ ਸੇਵਾ ਮੇਰੇ ਹਿੱਸੇ ਲਿਖੀ ਹੋਈ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ,  1 ਜੂਨ (ਸਰਬਜੀਤ ਸਿੰਘ)– 1 ਜੂਨ 84 ਨੂੰ ਭਾਰਤੀ ਫੌਜਾ ਨੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਅਤੇ ਦਰਬਾਰ ਦੇ ਨਾਲ ਲੱਗਦੀਆਂ ਉੱਚੀਆਂ ਇਮਾਰਤਾਂ ਤੋਂ ਮੋਰਚੇਬੰਦੀ ਰਾਹੀਂ ਲਗਾਤਾਰ ਅੱਠ ਘੰਟੇ ਹਰਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ, ਬਾਬਾ ਅਟੱਲ ਤੋਂ ਇਲਾਵਾ ਕਈ ਇਮਾਰਤਾਂ ਤੇ ਅੰਧਾ ਧੁੰਦ ਐਸ ਐਲ ਆਰ,ਐਲ ਐਮ ਜੀ ਤੇ ਐਮ ਐਮ ਜੀ ਵਰਗੀਆਂ ਆਟੋਮੈਟਿਕ ਗੰਨਾ ਨਾਲ ਹਰਮੰਦਰ ਸਾਹਿਬ ਨੂੰ ਛਲਨੀ ਛਲਨੀ ਕਰ ਦਿੱਤਾ, ਇਸ ਹਮਲੇ’ਚ ਕੌਮ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੂੰ ਬਾਬਾ ਅਟੱਲ ਰਾਏ ਦੀ ਛੇਵੀਂ ਮੰਜ਼ਿਲ ਤੇ ਸ਼ਹੀਦ ਕੀਤਾ ਅਤੇ ਇੰਨਸਪੈਕਟਰ ਬਲਬੀਰ ਸਿੰਘ ਜੋ ਤਰਨਤਾਰਨ ਤੋਂ ਆਏ ਸਨ ਨੂੰ ਜੇਲ੍ਹ ਜਾਣ ਵਾਲੇ ਜਥਿਆਂ ਲਈ ਗੁਰੂ ਰਾਮਦਾਸ ਸਰਾਂ’ਚ ਬਣਾਏ ਆਰਜ਼ੀ ਲੰਗਰ’ਚ ਸ਼ਹੀਦ ਕੀਤਾ ਗਿਆ ਅਤੇ ਇਸੇ ਜਗ੍ਹਾ ਤੋਂ ਮੈਂ ਦਰਬਾਰ ਸਾਹਿਬ ਨੂੰ ਸਹੀਦੀ ਲਈ ਤੁਰਿਆ ਸੀ,ਮੈਂ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੰਜ ਪ੍ਰਕਰਮਾਂ ਹੱਥ ਜੋੜ ਕੇ ਸੰਪੂਰਨ ਕੀਤੀਆਂ ਤੇ ਦਰਬਾਰ ਦੇ ਸਹਾਮਣੇ ਦੋ ਨਿਸ਼ਾਨ ਸਾਹਿਬਾ ਪਾਸ ਮੈਨੂੰ ਦੋ ਤਿੰਨ ਖਾੜਕੂਆਂ ਨੇ ਫੜ ਲਿਆ ਤੇ ਕਹਿਣ ਲੱਗੇ,ਇੱਕ ਘੰਟਾ ਹੋ ਗਿਆ ਇਸ ਨੂੰ ਪ੍ਰਕਰਮਾਂ ਕਰਦਿਆਂ ਇਸ ਨੂੰ ਗੋਲੀ ਕਿਉਂ ਨਹੀਂ ਲੱਗ ਰਹੀ, ਜ਼ਰੂਰ ਇਹ ਕੋਈ ਸਰਕਾਰੀ ਬੰਦਾ ਹੈ,ਪਰ ਅਕਾਲ ਤਖ਼ਤ ਸਾਹਿਬ ਤੋਂ ਉਤਰੇ ਕੁਝ ਸਿੰਘਾਂ ਨੇ ਮੇਰੇ ਹੱਕ’ਚ ਬੋਲਦਿਆਂ ਕਿਹਾ ਕਿ ਇਹ ਵੈਰਾਗੀ ਹੈ ਤਾਂ ਮੈਨੂੰ ਉਹਨਾਂ ਵੱਲੋਂ ਵਾਰਨ ਦੇ ਕੇ ਛੱਡ ਦਿੱਤਾ ਗਿਆ ਤੇ ਕਿਹਾ ਕਿ ਦਰਬਾਰ ਸਾਹਿਬ ‘ਚ ਹੁਣੇ ਨਿਕਲ ਜਾਊ, ਇਸ ਦਿਨ ਹਮਲੇ ‘ਚ ਮਹਿੰਗਾ ਸਿੰਘ ਬੱਬਰ ਸਮੇਤ 7 ਹੋਰਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ ਅਤੇ ਸਰਕਾਰ ਨੇ ਦੋ ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਅਤੇ ਕਿਸੇ ਨੂੰ ਦਰਬਾਰ ਸਾਹਿਬ ਦੇ ਅੰਦਰ ਆਉਣ ਜਾਣ ਤੋਂ ਰੋਕ ਦਿੱਤਾ ਗਿਆ ਜਦੋਂ ਕਿ 3 ਜੂਨ ਜਿਸ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ, ਵਾਲੇ ਦਿਨ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਖੋਲ ਦਿੱਤਾ ਗਿਆ, ਜਿਸ ਦੇ ਸਿੱਟੇ ਵੱਜੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਨੂੰ ਵੇਖਣ ਪਹੁੰਚੀਆਂ ਅਤੇ ਸ਼ਾਮ ਸੱਤ ਵਜੇ  ਭਾਰਤੀ ਫੌਜ ਨੇ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਲਈ ਤੇ ਸ਼ਰਧਾਲੂਆਂ ਨੂੰ ਇੱਕ ਢੂਗੀ ਸਾਜ਼ਿਸ਼ ਤਹਿਤ ਬੰਦੀ ਬਣਾ ਲਿਆ,ਇਹ ਇੱਕ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਵੱਡੀ ਸਾਜ਼ਿਸ਼ ਸੀ ,ਇਸ ਕਰਕੇ 1 ਜੂਨ ਦਾ ਦਿਨ ਸਿੱਖਾ ਤੋਂ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਦਿਨ ਹੀ ਭਾਰਤੀ ਫੌਜ ਨੇ ਦਰਬਾਰ ਤੇ ਹਮਲੇ ਦੀ ਸ਼ੁਰੂਆਤ ਕਰਕੇ ਜਿਥੇ ਦਰਬਾਰ ਸਾਹਿਬ ਵਿੱਚ 28 ਹੋਲ ਵੱਡੀਆਂ ਵੱਡੀਆਂ ਗੰਨਾਂ ਨਾਲ ਕੀਤੇ, ਅਤੇ ਮਹਿੰਗਾ ਸਿੰਘ ਬੱਬਰ ਸਮੇਤ 7 ਹੋਰਾਂ ਨੂੰ ਸ਼ਹੀਦਾਂ ਕੀਤੀ ਸੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਰਤੀ ਫੌਜਾਂ ਵੱਲੋਂ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ 1 ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ ਉਥੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਦਿਵਸ ਮੌਕੇ ਸਮੂਹ ਧਾਰਮਿਕ ਅਸਥਾਨਾ ਤੇ ਧਾਰਮਿਕ ਸਮਾਗਮਾ ਰਾਹੀਂ ਦਰਬਾਰ ਸਾਹਿਬ ਦੇ ਇੰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 1 ਜੂਨ ਨੂੰ ਵਰਦੀ ਗੋਲੀ ‘ਚ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੰਜ ਪਰਕਰਮਾਂ ਕਰਕੇ ਇਸ ਹਮਲੇ ਨੂੰ ਆਪਣੀਆਂ ਅੱਖਾਂ’ਚ ਕੈਦ ਕਰੀ ਬੈਠੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਿੱਖ ਕੌਮ ਵੱਲੋਂ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਬਣੇ ਬਾਦਲ ਪੱਖੀ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੌਮ ਦੇ ਨਾਂ ਸੁਦੇਸ਼ ਪੜ੍ਹਨ ਤੋਂ ਰੋਕਣਾ ਸਹੀ ਫੈਸਲਾ ਹੈ ਅਤੇ ਸਿਮਰਨਜੀਤ ਸਿੰਘ ਅਖੌਤੀ ਪੰਥਕ ਵੱਲੋਂ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਉਲਟ ਤੇ ਬਾਦਲ ਪੱਖੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੱਕ ਵਿੱਚ ਬੋਲਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਕੁਲਦੀਪ ਸਿੰਘ ਗੜਗੱਜ ਸਰਬਪ੍ਰਵਾਨਿਤ ਜਥੇਦਾਰ ਨਹੀਂ? ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਕਰਦੀ ਹੈ ਉਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੀ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਤੋਂ 6 ਜੂਨ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਕੋਈ ਸੁਦੇਸ਼ ਨਾਂ ਪੜਨ, ਇਸ ਵਿਚ ਸਮੁੱਚੇ ਸਿੱਖ ਪੰਥ ਦਾ ਭਲਾ ਹੈ ਕਿਉਂਕਿ ਉਨ੍ਹਾਂ ਦੇ ਸੁਦੇਸ਼ ਪੜ੍ਹਨ ਨਾਲ ਕੋਈ ਵੱਡਾ ਸਾਕਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।।

Leave a Reply

Your email address will not be published. Required fields are marked *