ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਜਾਗਰੂਕਤਾ ਕੈਂਪ

ਗੁਰਦਾਸਪੁਰ

ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਨਾਰੀ ਸ਼ਕਤੀ ਕੇਂਦਰ ਵਿਖੇ, ਆਂਗਣਵਾੜੀ ਵਰਕਰਾ ਲਈ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।

ਸੈਂਟਰ ਪ੍ਰਬੰਧਕ ਅਨੂ ਗਿੱਲ ਨੇ ਦੱਸਿਆ ਕਿ ਜਾਗਰੂਕਤਾ ਕੈਂਪ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਮਾਹਵਾਰੀ ਦੀ ਸਫਾਈ, Posh Act, ਘਰੇਲੂ ਹਿੰਸਾ, ਦਾਜ ਐਕਟਬਾਰੇ ਜਾਗਰੂਕਤ ਕਰਵਾਇਆ ਗਿਆ। ਸਾਰੇ ਵਰਕਰਾਂ ਨੂੰ ਮਿਸ਼ਨ ਸ਼ਕਤੀ ਅਤੇ ਸਖੀ ਵਨ ਸਟਾਪ ਸੈਂਟਰ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਤੇ ਸੈਂਟਰ ਪ੍ਰਬੰਧਕ ਅਨੂ ਗਿੱਲ, ਰਜਨੀ ਬਾਲਾ, ਫਾਇਨੈਂਸ ਲੀਟਰੇਸੀ ਮੰਨਤ ਮਹਾਜਨ, ਡਾਟਾ ਐਂਟਰੀ ਆਪਰੇਟਰ ਹਰਪ੍ਰੀਤ ਅੱਤਰੀ ਅਤੇ ਨਾਰੀ ਸ਼ਕਤੀ ਕੇਂਦਰ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *