ਲਿਬਰੇਸ਼ਨ ਵੱਲੋਂ ਬ੍ਰਾਂਚ ਪੱਧਰ ‘ਤੇ ਮਨਾਇਆ ਪਾਰਟੀ ਸਥਾਪਨਾ ਦਿਵਸ

ਗੁਰਦਾਸਪੁਰ

ਕਾਮਰੇਡ ਲੈਨਿਨ ਅਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਦਿੱਲੀ ‘ਚ ਸਤ ਪਾਲ ਮਲਿਕ ਦੇ ਹੱਕ ਵਿਚ ਵਿਖਾਵਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਨਿੰਦਾ

ਚੰਡੀਗੜ੍ਹ, ਗੁਰਦਾਸਪੁਰ 23 ਅਪ੍ਰੈਲ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਦੇ 54ਵੇਂ ਸਥਾਪਨਾ ਦਿਨ ਮੌਕੇ ਹੈਡਕੁਆਟਰ ਸਮੇਤ ਪੰਜਾਬ ਦੇ ਵੱਖ ਵੱਖ ਪਿੰਡਾਂ , ਮੁਹੱਲਿਆਂ ਤੇ ਜਨਤਕ ਸੰਗਠਨਾਂ ਵਿਚਲੀਆਂ ਪਾਰਟੀ ਬਰਾਂਚਾਂ ਨੇ ਮੀਟਿੰਗਾਂ ਕਰਕੇ ਬੀਜੇਪੀ ਨੂੰ ਹਰਾਉਣ ਲਈ, ਗੈਰ ਫਾਸਿਸਟ ਤਾਕਤਾਂ ਨੂੰ ਇਕਜੁੱਟ ਕਰਨ ਅਤੇ ਇਨਕਲਾਬੀ ਖੱਬੇ ਪੱਖ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਪਾਰਟੀ ਕਾਰਕੁੰਨਾ ਨੇ ਜਨਮ ਦਿਵਸ ਮੌਕੇ ਸੰਸਾਰ ਦੀ ਇਨਕਲਾਬੀ ਮਜ਼ਦੂਰ ਲਹਿਰ ਦੇ ਮਹਾਨ ਆਗੂ ਤੇ ਸਿਧਾਂਤਕਾਰ ਕਾਮਰੇਡ ਲੈਨਿਨ ਦੀ ਜੀਵਨ ਭਰ ਦੀ ਅਥਾਹ ਇਨਕਲਾਬੀ ਘਾਲਣਾ ਨੂੰ ਵੀ ਸਲਾਮ ਕੀਤਾ।


ਪਾਰਟੀ ਸੂਬਾ ਹੈੱਡ ਕੁਆਰਟਰ ਤੇ ਪਹੁੰਚੀਆਂ ਰਿਪੋਰਟਾਂ ਮੁਤਾਬਿਕ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਸੰਗਰੂਰ, ਲੁਧਿਆਣਾ,ਮਾਨਸਾ,ਬਰਨਾਲਾ,ਮੋਗਾ , ਬਠਿੰਡਾ, ਮੋਗਾ, ਫਰੀਦਕੋਟ, ਬਠਿੰਡਾ, ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੇ ਮੁਹੱਲਿਆਂ ਆਦਿ ਸਥਾਨਾਂ ਉਤੇ ਹੋਈਆਂ ਪਾਰਟੀ ਮੀਟਿੰਗਾਂ ਨੂੰ ਪਾਰਟੀ ਦੇ ਸੂਬਾਈ, ਜ਼ਿਲ੍ਹਾ ਅਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਜਿਥੇ ਪਿਛਲੇ ਦਿਨੀਂ ਵਿਛੜ ਗਏ ਸਾਥੀ ਵੀਰ ਸਿੰਘ ਭੰਮੇ, ਜੱਗਾ ਸਿੰਘ ਉਭਾ, ਜਗਰੂਪ ਸਿੰਘ ਡੇਲੂਆਣਾ ਅਤੇ ਕੱਲ ਜੰਮੂ ਕਸ਼ਮੀਰ ਵਿਚ ਇਕ ਗਰਨੇਡ ਹਮਲੇ ਵਿਚ ਮਾਰੇ ਗਏ ਪੰਜ ਫੌਜੀ ਜੁਆਨਾਂ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਇਕ ਮਿੰਟ ਦਾ ਮੋਨ ਰੱਖਿਆ, ਉਥੇ ਅੱਜ ਦਿੱਲੀ ਵਿਖੇ ਜੰਮੂ ਕਸਮੀਰ ਦੇ ਸਾਬਕਾ ਗਵਰਨਰ ਸਰ ਪਾਲ ਮਲਿਕ ਨਾਲ ਇਕਜੁੱਟਤਾ ਦਾ ਮੁਜਾਹਰਾ ਕਰ ਰਹੇ ਕਿਸਾਨ ਆਗੂਆਂ ਤੇ ਖਾਪ ਪੰਚਾਇਤਾਂ ਦੇ ਪ੍ਰਤੀਨਿਧਾਂ ਨੂੰ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਵੀ ਕੀਤੀ ਗਈ।
ਵੱਖ ਵੱਖ ਥਾਵਾਂ ਤੇ ਮੀਟਿੰਗਾਂ ਨੂੰ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਨਛੱਤਰ ਸਿੰਘ ਖੀਵਾ, ਰਾਜਵਿੰਦਰ ਸਿੰਘ ਰਾਣਾ,ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਹਰਭਗਵਾਨ ਭੀਖੀ, ਗੁਰਪ੍ਰੀਤ ਸਿੰਘ ਰੁੜੇਕੇ,ਗੁਰਨਾਮ ਭੀਖੀ , ਨਿੱਕਾ ਸਿੰਘ ਬਹਾਦੁਰਪੁਰ,ਬਲਵੀਰ ਸਿੰਘ ਮੂਧਲ, ਅਮਰਜੀਤ ਸਿੰਘ ਝਾਮਕਾ, ਜਸਬੀਰ ਕੌਰ ਨੱਤ, ਭਗਵੰਤ ਸਿੰਘ ਸਮਾਓ, ਹਰਵਿੰਦਰ ਸੇਮਾ, ਡਾਕਟਰ ਚਰਨ ਸਿੰਘ ਰਾਏਕੋਟ, ਸ਼ਹੀਦ ਅਮਰ ਸਿੰਘ ਅੱਚਰਵਾਲ ਦੀ ਬੇਟੀ ਰਾਣੀ ਅੱਚਰਵਾਲ, ਗੋਬਿੰਦ ਸਿੰਘ ਛਾਜਲੀ,ਜੀਤ ਬੋਹਾ ਸੁਖਵਿੰਦਰ ਸਿੰਘ ਬੋਹਾ ,ਸੁਰਿੰਦਰ ਪਾਲ ਸ਼ਰਮਾ , ਗੁਰਸੇਵਕ ਮਾਨ , ਧਰਮਪਾਲ ਨੀਟਾ, ਸ਼ਮਸ਼ੇਰ ਸਿੰਘ ਆਸੀਕਲਾਂ ਤੇ ਕ੍ਰਿਸ਼ਨਾ ਕੌਰ ਨੇ ਸੰਬੋਧਨ ਕੀਤਾ

Leave a Reply

Your email address will not be published. Required fields are marked *