ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਮਾਨ ਸਾਹਿਬ ਤੁਸੀਂ ਮਾਨਸਾ ਕੈਬਨਿਟ ਮੀਟਿੰਗ ਚ ਐਲਾਨ ਕੀਤਾ ਸੀ ਕਿ ਅਵਾਰਾ ਪਸ਼ੂਆਂ ਦੇ ਮਸਲੇ ਦਾ ਜਲਦੀ ਪੱਕਾ ਹੱਲ ਕੀਤਾ ਜਾਵੇਗਾ ਪਰ ਸੜਕਾਂ ਤੇ ਫਿਰਦੇ ਦੋ ਲੱਖ ਅਵਾਰਾ ਪਸ਼ੂ ਅਜੇ ਵੀ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰ ਰਹੇ ਹਨ। ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਲੋਕ ਕਰੋੜਾਂ ਰੁਪਏ ਦਾ ਗਊ ਸੈਸ ਵੀ ਦੇ ਰਹੇ ਹਨ ਪਰ ਹੱਲ ਕੋਈ ਨਹੀਂ ਹੋਇਆ।
1 ਬਿਜਲੀ ਤੇ 2 ਪੈਸੇ ਯੂਨਿਟ
2 ਸੀਮਿੰਟ ਬੋਰੀ ਤੇ 1 ਰੁਪਿਆ
3 ਅੰਗਰੇਜ਼ੀ ਸ਼ਰਾਬ ਬੋਤਲ 10 ਰੁਪਏ
4 ਦੇਸੀ ਸ਼ਰਾਬ ਬੋਤਲ 5 ਰੁਪਏ
5 ਕਾਰ ਦੀ ਵਿਕਰੀ ਤੇ 1000 ਰੁਪਏ
6 ਸਕੂਟਰ ਵਿਕਰੀ ਤੇ 500 ਰੁਪਏ
7 ਮੈਰਿਜ ਪੈਲੇਸ ਸਮਾਗਮ ਤੇ 1000
8 ਤੇਲ ਟੈਂਕਰ ਤੇ 100 ਰੁਪਿਆ ਗਊ ਸੈਸ ਹੈ


