ਨਵੀਂ ਦਿੱਲੀ, ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਦੇ ਉਪਰਾਜਪਾਲ ਵੀ ਕੇ ਸਕਸੇਨਾ ਨੇ ਦਿੱਲੀ ਪੁਲਿਸ ਵਿੱਚ ਜੂਨੀਅਰ ਰੈਂਕ ਦੇ 13013 ਖਾਲੀ ਅਸਾਮੀਆਂ ਨੂੰ ਜੁਲਾਈ 2024 ਤੱਕ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਕਿ ਇਨ੍ਹਾਂ ਵਿਚੋਂ 3521 ਇਸ ਸਾਲ ਦਸੰਬਰ ਤੱਕ ਭਰੀਆਂ ਜਾਣਗੀਆਂ। ਉਪਰਾਜਪਾਲ ਨੇ ਖਾਲੀ ਅਸਾਮੀਆਂ ਨੂੰ ਉਚਿਤ ਪ੍ਰਕਿਰਿਆ ਦੇ ਬਾਅਦ ਭਰਨ ਦੇ ਹੁਕਮ ਜਾਰੀ ਕੀਤੇ ਅਤੇ ਕਿਹਾ ਕਿ ਵੱਖ ਵੱਖ ਅਹੁਦਿਆਂ ਉਤੇ ਯੋਗ ਗਿਣਤੀ ਵਿੱਚ ਮਹਿਲਾ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ। ਅਸਾਮੀਆਂ ਭਰਨ ਲਈ ਦਿੱਤੇ ਇਸ਼ਤਿਹਾਰ ਮੁਤਾਬਕ ਲਿਖਤੀ ਪ੍ਰੀਖਿਆ, ਪੀਈ ਅਤੇ ਐਮਟੀ, ਟਾਈਪਿੰਗ ਪ੍ਰੀਖਿਆ ਆਯੋਜਿਤ ਕੀਤੀ ਜਾਣਗੇ। ਇਹ ਅਸਾਮੀਆਂ ਦਸੰਬਰ 2023 ਤੋਂ ਜੁਲਾਈ 2024 ਵਿੱਚ ਚਰਨਬੱਧ ਤਰੀਕੇ ਨਾਲ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਵਿੱਚ 559 ਪੁਰਸ਼ ਅਤੇ 276 ਮਹਿਲਾ ਹੈਡ ਕਾਂਸਟੇਬਲ, 1411 ਪੁਰਸ਼ ਕਾਂਸਟੇਬਲ ਡਰਾਈਵਰ, 573 ਪੁਰਸ਼ ਅਤੇ 284 ਮਹਿਲਾ ਹੈਡ ਕਾਂਸਟੇਬਲ (ਏਡਬਲਿਊਓ/ਟੀਪੀਓ)। ਆਈਏਐਨਐਸ