ਹਰਿਆਣਾ, ਗੁਰਦਾਸਪੁਰ,14 ਅਗਸਤ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬੀਤੇ ਦਿਨੀਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸੇਵਾ ਕਰ ਰਹੀਆਂ ਸ਼ਰਧਾਲੂ ਸੰਗਤਾਂ ਨਾਲ ਹੁਲੜਬਾਜੀ ਕਰਨ ਵਾਲੇ ਲੁਧਿਆਣਾ ਦੇ ਸਿੱਖ ਵਿਰੋਧੀ ਸਿਮਰਨ ਮੰਡ ਤੇ ਪਰਚਾ ਦਰਜ ਕਰਨ ਦੀ ਬਜਾਏ ਸਥਾਨਕ ਨੌਜਵਾਨਾ ਤੇ ਪਰਚੇ ਦਰਜ ਕਰਨ ਵਾਲੀ ਹਰਿਆਣਾ ਦੀ ਅੰਬਾਲਾ ਪੁਲਸ ਦੀ ਕਾਰਵਾਈ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਸਿਮਰਨਮੰਡ ਤੇ ਹੁਲੜਬਾਜ਼ੀ ਕਰਨ ਤੇ ਸੰਗਤਾਂ ਤੇ ਗੱਡੀ ਚਲਾਉਣ ਦੇ ਦੋਸ਼ਾਂ ਤਹਿਤ ਐਫ ਆਈ ਆਰ ਦਰਜ ਕਰਨ ਦੀ ਲੋੜ ਤੇ ਜ਼ੋਰ ਦੇਵੇ ਅਤੇ ਗਿਰਫ਼ਤਾਰ ਕੀਤੇ ਗਏ ਨਾਜਾਇਜ਼ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਦੀ ਅੰਬਾਲਾ ਪੁਲਸ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਹੁਲੜਬਾਜੀ ਮਚਾਉਣ ਵਾਲੇ ਸਿਮਰਨਮੰਡ ਤੇ ਪਰਚਾ ਦਰਜ ਕਰਨ ਦੀ ਬਜਾਏ ਸਥਾਨਕ ਨੌਜਵਾਨਾਂ ਤੇ ਪਰਚਾ ਦਰਜ ਕਰਨ ਦੀ ਨਿੰਦਾ ਅਤੇ ਸਿਮਰਨਮੰਡ ਤੇ ਪਰਚਾ ਦਰਜ ਕਰਨ ਤੇ ਨੌਜਵਾਨਾ ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਬੀਤੇ ਦਿਨੀਂ ਇਸੇ ਰੋਸ ਅਤੇ ਸਿਮਰਨ ਮੰਡ ਤੇ ਪਰਚਾ ਕਰਵਾਉਣ ਲਈ ਇਕ ਵੱਡੇ ਇਕੱਠ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ‘ ਗੁਰਦੁਆਰਾ ਤੋਂ ਮੇਨ ਹਾਈਵੇ ਤੱਕ ਮਾਰਚ ਕੀਤਾ ਅਤੇ ਰੋਡ ਨੂੰ ਜਾਮ ਕਰ ਦਿੱਤਾ, ਭਾਈ ਖਾਲਸਾ ਨੇ ਕਿਹਾ ਭਾਵੇਂ ਪੁਲਸ ਵੱਡੇ ਵੱਡੇ ਬੈਰੀਕੇਟ ਲਗਾਏ ਪਰ ਸੰਗਤਾਂ ਬੇਰੀਕੇਟ ਤੋੜਦੀਆਂ ਹੋਈਆਂ ਹਾਈ ਜਾਮ ਜਾਮ ਕਰਨ ਵਿੱਚ ਫ਼ਸਲ ਹੋਈਆਂ, ਇਸ ਮੌਕੇ ਪੁਲੀਸ ਅੱਥਰੂ ਗੈਸ ਦੇ ਗੋਲੇ ਦਾਗੇ ਪਰ ਸੰਗਤਾਂ ਵਾਹਿਗੁਰੂ ਦਾ ਸਿਮਰਨ ਕਰਦੀਆਂ ਹੋਈਆਂ ਅੱਗੇ ਵਧਦੀਆਂ ਗਈਆਂ,, ਭਾਈ ਖਾਲਸਾ ਨੇ ਕਿਹਾ


