ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਮਿਹਰ ਚੰਦ ਰੋਡ ਤੇ ਉਸ ਵੇਲੇ ਸੜਕਾਂ ਹੜਕੰਪ ਗਿਆ ਇੱਕ ਨਿੱਜੀ ਸਕੂਲ ਦੇ ਬਾਹਰ ਲਾਵਾਰਿਸ ਬੈਗ ਮਿਲਿਆ। ਜਦੋਂ ਇਸਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਗੁਰਦਾਸਪੁਰ ਪੁਲਿਸ ਆਈ ਤੁਰੰਤ ਹਰਕਤ ਵਿੱਚ ਆ ਗਈ ਅਤੇ ਸਿਟੀ ਪੁਲਿਸ ਦੇ ਐਸਐਚਓ ਅਤੇ ਡਾਗ ਸਵੈਟ ਟੀਮਾਂ,ਬੰਬ ਰੋਧਕ ਦੱਸਤਾ ਪੀਸੀਆਰ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ।
ਜਿਕਰਯੋਗ ਹੈ ਕਿ ਸ੍ਰੀ ਰਾਮ ਮੰਦਿਰ ਅਤੇ ਗਣਤੰਤਰ ਦਿਵਸ ਵੀ ਨੇੜੇ ਹੈ ਜਿਸਦੇ ਕਰਕੇ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ।
ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਲਾਵਾਰਿਸ ਵਸਤੂ ਜਾਂ ਲਾਵਾਰਿਸ ਬੈਗ, ਲੁਵਾਰਸ ਵਿਅਕਤੀ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਇਸੇ ਤਰਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਕਾਨੂੰਨ ਦੀ ਉਲੰਘਣ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।