ਮੋਗੇ ਦੇ ਪਿੰਡ ਮੱਲੀਆਂਵਾਲਾ’ਚ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਹਿੰਦੂ, ਸਿੱਖ ਮੁਸਲਮਾਨ ਭਾਈਚਾਰੇ ਵੱਲੋਂ 79 ਵੇਂ ਅਜਾਦੀ ਦਿਵਸ ਤੇ ਮਸਜਿਦ ਮਦਰੱਸੇ ਤੇ ਨਿਰੰਗਾ ਲਹਿਰਾਕੇ ਖੁਸ਼ੀਆਂ ਮਨਾਉਣਾ ਸ਼ਲਾਘਾਯੋਗ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 15 ਅਗਸਤ (ਸਰਬਜੀਤ ਸਿੰਘ)– ਅਜ਼ਾਦੀ ਦਾ 79 ਵਾ ਅਜ਼ਾਦੀ ਦਿਹਾੜਾ ਸਮੂਹ ਦੇਸ਼ ਵਾਸੀਆਂ ਨੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਖੁਸ਼ੀਆਂ ਨਾਲ ਮਨਾਇਆ ਗਿਆ, ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਾਲ ਕਿਲ੍ਹੇ ਤਿਰੰਗਾ ਲਹਿਰਾਇਆ ਤੇ ਦੇਸ਼ ਵਾਸੀਆਂ ਸ਼ੁਭਕਾਮਨਾਵਾਂ ਦਿੱਤੀਆਂ ਉਥੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਰੀਦਕੋਟ ਕੋਟ ਵਿਖੇ ਤੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਮੰਤਰੀ ਐਮ ਐਲ ਏਜ ਤੇ ਉੱਚ ਪਾਰਟੀਆਂ ਦੇ ਲੀਡਰਾਂ ਨੇ ਤਿਰੰਗੇ ਲਹਿਰਾਏ ਤੇ ਖੁਸ਼ੀਆਂ ਮਨਾਈਆਂ ਇਸ ਮੌਕੇ ਤੇ ਇੱਕੋ ਦੁਕੋ ਵੱਲੋਂ ਇਸ ਨੂੰ ਕਾਲੇ ਦਿਵਸ ਵਜੋਂ ਵੀ ਮਨਾਇਆ ਗਿਆ, ਪਰ ਮੋਗੇ ਦੇ ਪਿੰਡ ਮੱਲੀਆਂ ਵਾਲਾ ਵਿਖੇ ਭਾਈ ਚਾਰਕ ਸਾਂਝ ਦੀ ਵੱਖਰੀ ਮਿਸਾਲ ਪੈਦਾ ਕਰਦਿਆਂ 79 ਵੇਂ ਅਜਾਦੀ ਦਿਵਸ ਮੌਕੇ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਨੇ ਧਾਰਮਿਕ ਅਸਥਾਨ ਮਸਜਿਦ ਮਦਰੱਸੇ ਤੇ ਨਿਹੰਗਾਂ ਲਹਿਰਾਇਆ ਤੇ ਲੱਡੂ ਵੰਡ ਖੁਸ਼ੀਆਂ ਮਨਾਉਣ ਵਾਲੀ ਨੀਤੀ ਨੇ ਜਿਥੇ ਦੇਸ਼ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਹੈ ਉਥੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਭਵਿੱਖ ਵਿੱਚ ਅਜਿਹੀ ਸਾਂਝ ਨੂੰ ਅੱਗੇ ਵਧਾਉਣ ਦੀ ਸਿੱਖਿਆ ਦਿੱਤੀ ਹੈ ਕਿਉਂਕਿ ਅਜ਼ਾਦੀ ਦਾ ਦਿੱਨ ਜਿਥੇ ਸਾਨੂੰ ਦੇਸ਼ ਦੀ ਆਜ਼ਾਦੀ ਦਾ ਏਹਸਾਸ ਕਰਵਾਉਂਦਾ ਹੈ ਉਥੇ ਉਹਨਾਂ ਮਹਾਨ ਆਜ਼ਾਦੀ ਪ੍ਰਵਾਨੇ ਸ਼ਹੀਦੀ ਦੀ ਦਾਸਤਾਨ ਚੇਤੇ ਕਰਵਾਉਂਦਾ ਜਿੰਨਾ ਨੇ ਆਪਣੀ ਜ਼ਿੰਦਗੀ ਦੇਸ਼ ਤੋਂ ਕੁਰਬਾਨ ਕਰਕੇ ਸਾਨੂੰ ਅਜ਼ਾਦੀ ਦਿਵਾਈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮੂਹ ਦੇਸ਼ ਵਾਸੀਆਂ ਨੂੰ 79 ਵੇ ਸਵਤੰਤਰ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦੀ ਹੈ ਉਥੇ ਮੋਗੇ ਦੇ ਪਿੰਡ ਮੱਲੀਆਂ ਵਾਲਾਂ ਵਿਖੇ ਪਿੰਡ ਦੇ ਸਮੂਹ ਹਿੰਦੂ ਸਿੱਖ ਤੇ ਮੁਸਲਮਾਨ ਭਾਈਚਾਰੇ ਵੱਲੋਂ 79 ਵੇਂ ਅਜਾਦੀ ਦਿਵਸ ਮੌਕੇ ਧਰਮ ਅਸਥਾਨ ਮਸਜਿਦ ਮਦਰੱਸੇ ਤੇ ਤਿਰੰਗਾ ਲਹਿਰਾਕੇ ਦੇਸ਼ ਵਾਸੀਆਂ ਨੂੰ ਆਪਸੀ ਪ੍ਰੇਮ ਪਿਆਰ ਨਾਲ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਉਪਰਾਲੇ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਅਜ਼ਾਦੀ ਦਾ ਦਿਹਾੜਾ ਹਰ ਦੇਸ਼ ਵਾਸੀ ਨੂੰ ਖ਼ੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਨੌਜਵਾਨ ਪੀੜ੍ਹੀ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦੀ ਸਿੱਖਿਆ ਦਿੱਤੀ ਜਾ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਆਗੂ ਭਾਈ ਗੁਰਸੇਵਕ ਸਿੰਘ ਧੂੜਕੋਟ ਨੇ 79 ਵੇਂ ਅਜਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ,ਮੋਗੇ ਦੇ ਪਿੰਡ ਮੱਲੀਆਂ ਵਾਲਾਂ ਵਿਖੇ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਵੱਲੋਂ ਮਸਜਿਦ ਮਦਰੱਸੇ ਤੇ ਤਿਰੰਗਾ ਲਹਿਰਾਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਨੀਤੀ ਦੀ ਸ਼ਲਾਘਾ ਤੇ ਦੇਸ਼ ਵਾਸੀਆਂ ਆਜ਼ਾਦੀ ਦਾ ਦਿਹਾੜਾ ਖੁਸ਼ੀਆਂ ਨਾਲ ਮਨਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਹਨਾਂ ਫੈਡਰੇਸ਼ਨ ਆਗੂਆਂ ਨੇ ਆਖਿਆ ਅਜਾਦੀ ਦੀ ਦਿਹਾੜਾ ਮਨਾਉਣਾ ਸਾਡਾ ਵਡੇਰਾ ਫਰਜ਼ ਤੇ ਡਿਊਟੀ ਬਣਦੀ ਹੈ ਕਿਉਂਕਿ ਅਜ਼ਾਦੀ ਦਾ ਦਿਹਾੜਾ ਜਿਥੇ ਸਾਨੂੰ ਦੇਸ਼ ਦੀ ਅਜ਼ਾਦੀ ਦਾ ਏਹਸਾਸ ਕਰਵਾਉਂਦਾ ਹੈ ਉਥੇ ਉਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਦਿੱਤੀਆਂ, ਭਾਈ ਖਾਲਸਾ ਤੇ ਭਾਈ ਧੂੜਕੋਟ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ਼ ਦੇ 79 ਵੇਂ ਅਜਾਦੀ ਦਿਹਾੜੇ ਦੀਆਂ ਸਮੂੰਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦੀ ਹੈ ਉਥੇ ਮੋਗੇ ਦੇ ਪਿੰਡ ਮੱਲੀਆਂ ਵਾਲਾਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਹਿੱਤ ਮਸਜਿਦ ਮਦਰੱਸੇ ਤੇ ਤਿਰੰਗਾ ਲਹਿਰਾਕੇ ਦੇਸ਼ ਵਾਸੀਆਂ ਲਈ ਵੱਖਰੀ ਮਿਸਾਲ ਕਰਨ ਵਾਲੇ ਵਰਤਾਰੇ ਦੀ ਸ਼ਲਾਘਾ ਕਰਦੀ ਹੋਈ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੀ ਹੈ ਕਿ ਆਜ਼ਾਦੀ ਦਾ ਦਿਹਾੜਾ ਰਲ ਕੇ ਮਨਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ।

Leave a Reply

Your email address will not be published. Required fields are marked *