ਪੁਲਿਸ ਮੁਲਾਜਮ ਕੋਲੋਂ ਹਥਿਆਰ ਖੋਹ ਕੇ ਭੱਜਣ ਵਾਲੇ ਨੂੰ ਕੀਤਾ ਕਾਬੂ
ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ) -ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ. ਨੇ ਬੜੇ ਸੰਯਮ ਤੋਂ ਕੰਮ ਲੈਂਦੇ ਹੋਏ 3 ਪੁਲਸ ਇੰਸਪੈਕਟਰ, ਇੱਕ ਡੀ.ਐਸ.ਪੀ ਦੀ ਕਮਾਂਡ ਹੇਠ ਥਾਣਾ ਧਾਰੀਵਾਲ ਵਿੱਚੋਂ ਹਥਿਆਰ ਖੋਹ ਕੇ ਭੱਜੇ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਗੁਰਦਾਸ ਨੰਗਲ ਨੂੰ ਕੁਝ ਹੀ ਸਮੇਂ ਪਿੱਛੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਅਜਿਹਾ ਕਰਨ ਨਾਲ ਜਿਲਾ ਗੁਰਦਾਸਪੁਰ ਦੇ ਬੁੱਧੀਜੀਵੀ ਐਸ.ਐਸ.ਪੀ ਗੁਰਦਾਸਪੁਰ ਦੇ ਇਸ ਕੰਮ ਦੀ ਸਲਾਘਾ ਕਰ ਰਹੇ ਹਨ ਅਤੇ ਕਈ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਉਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।
ਐਸ.ਐਸ.ਪੀ ਹਿਲੋਰੀ ਜੋ ਕਿ ਲਗਾਤਾਰ ਡੇਢ ਘੰਟਾ ਫੋਨ ’ਤੇ ਉਸ ਦੋਸ਼ੀ ਨਾਲ ਜਿਸ ਨੇ ਰਾਈਫਲ ਖੋਹ ਕੇ ਫਰਾਰ ਹੋਇਆ ਸੀ, ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਦਿਮਾਗੀ ਤੌਰ ’ਤੇ ਉਤੇਜਿਤ ਕੀਤਾ ਕਿ ਪੁਲਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਹਮੇਸ਼ਾ ਹੀ ਰਹੇਗੀ। ਅਜਿਹਾ ਜੋ ਤੁਸੀ ਵਤੀਰਾ ਕੀਤਾ ਹੈ, ਇਹ ਕਾਨੂੰਨ ਨੂੰ ਹੱਥ ਵਿੱਚ ਲੈਣਾ ਉੱਚਿਤ ਨਹੀਂ ਹੈ। ਜਿਸ ’ਤੇ ਦੋਸ਼ੀ ਜਸਵਿੰਦਰ ਸਿੰਘ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਰਾਈਫਲ ਸਮੇੇਤ ਕਾਰਤੂਸ ਪੁਲਸ ਨੂੰ ਸੌਂਪ ਦਿੱਤੇ।
ਇਸ ਸਬੰਧੀ ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਜਦੋਂ ਮੈਂ ਦੋਸ਼ੀ ਦੇ ਸੰਪਰਕ ਵਿੱਚ ਸੀ ਤਾਂ ਉਸ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਸੀ ਕਿ ਉਹ ਥੋੜਾ ਪ੍ਰੇਸ਼ਾਨ ਸੀ। ਜਿਸ ਕਰਕੇ ਉਸਨੇ ਇਹ ਕੰਮ ਕੀਤਾ ਹੈ। ਉਨਾਂ ਕਿਹਾ ਕਿ ਉਸਦੇ ਖਿਲਾਫ ਦੂਜੀ ਪਾਰਟੀ ਨਾਲ ਥਾਣਾ ਧਾਰੀਵਾਲ ਵਿੱਚ ਦਰਖਾਸਤ ਦਿੱਤੀ ਹੋਈ ਸੀ, ਜਿਸਦੀ ਜਾਂਚ ਲਗਾਤਾਰ ਜਾਰੀ ਸੀ। ਪਰ ਉਸਦੀ ਪ੍ਰੇਸ਼ਾਨਗੀ ਦਾ ਵਜਾ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸਨੇ ਫੇਸਬੁੱਕ ’ਤੇ ਲਾਈਵ ਹੋ ਕੇ ਪ੍ਰੇਸ਼ਾਨੀ ਦਾ ਕਾਰਣ ਦੱਸਿਆ ਸੀ। ਜਿਸ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਪਿ੍ਰਥੀਪਾਲ ਸਿੰਘ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ , ਗੁਰਦਾਸਪੁਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ । ਗਠਿਤ ਕੀਤੀਆਂ ਗਈਆਂ ਸਪੈਸ਼ਲ ਟੀਮਾਂ ਵੱਲੋਂ ਟੈਕਨੀਕਲ ਸਪੋਟ ਲੈ ਕੇ ਤੁਰੰਤ ਨਾਕਾਬੰਦੀ ਕਰਵਾਈ ਗਈ ਤਾਂ ਪਿੰਡ ਕੋਟ ਧੰਦਲ ਦੀ ਬਹਿਕ ਦੀ ਘੇਰਾਬੰਦੀ ਕਰਕੇ ਸੁਖਵਿੰਦਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਧਾਰੀਵਾਲ ਅਤੇ ਸੁਖਪਾਲ ਸਿੰਘ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਗੁਰਦਾਸਪੁਰ ਵੱਲੋਂ ਜਸਵਿੰਦਰ ਸਿੰਘ ਨੂੰ ਆਤਮ ਸਮਰਪਨ ਕਰਨ ਬਾਰੇ ਅਪੀਲ ਕੀਤੀ ਗਈ ਤੇ ਬੜੀ ਸੰਜਮਤਾ ਤੇ ਹਮਦਰਦੀ ਨਾਲ ਸਮਝਾਇਆ ਗਿਆ । ਜਿਸ ਨੇ ਪੁਲਿਸ ਅੱਗੇ ਆਤਮ ਸਮਰਪਨ ਕਰ ਦਿੱਤਾ । ਜਿਸ ਦੇ ਖਿਲਾਫ਼ ਥਾਣਾ ਧਾਰੀਵਾਲ ਵਿਖੇ ਜੁਰਮ 392, 307, 353,186 ਭ:ਦ: ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਵਿੱਚ ਦੋਸ਼ੀ ਜਸਵਿੰਦਰ ਸਿੰਘ ਉਕਤ ਨੂੰ ਗਿ੍ਰਫਤਾਰ ਕਰਕੇ ਖੋਹੀ ਹੋਈ ਰਾਈਫਲ ਬ੍ਰਾਮਦ ਕੀਤੀ ਜਾ ਚੁੱਕੀ ਹੈ ।
ਕੀ ਹੋਣਗੇ ਨਿਯਮ-
ਇਸ ਸਬੰਧੀ ਐਸ.ਐਸ.ਪੀ ਗੁਰਦਾਸਪੁਰ ਨੇ ਕਿਹਾ ਕਿ ਪੁਲਸ ਦੇ ਸਾਰੇ ਐਸ.ਐਚ.ਓਜ਼ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਬੁੱਧੀਜੀਵੀਆ ਨਾਲ ਮੀਟਿੰਗਾਂ ਕਰਨਗੇ ਅਤੇ ਜਿਸ ਤਰਾਂ ਹੁਣ ਨਸ਼ੇੜੀਆ ਦੇ ਚਾਲ ਚੱਲਣ ਵੈਰੀਫਾਈ ਕੀਤੇ ਗਏ ਹਨ, ਇਸੇ ਤਰਾਂ ਹੀ ਗਰਮ ਖਿਆਲੀ ਲੋਕਾਂ ਦੇ ਵੀ ਚਾਲ ਚੱਲਣ ਵੈਰੀਫਾਈ ਹੋਣਗੇ। ਕਾਨੂੰਨ ਕਿਸੇ ਨੂੰ ਵੀ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇ। ਪੁਲਸ ਪਹਿਲਾਂ ਹੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਭਵਿੱਖ ਵਿੱਚ ਵੀ ਕਰੇਗੀ ਤਾਂ ਜੋ ਕੋਈ ਵੀ ਮੰਦਭਾਗੀ ਘਟਨਾ ਨੂੰ ਅੰਜਾਮ ਨਾ ਦੇ ਸਕਣ।


