ਚੱਲ ਰਹੇ ਅਜਰਾਇਲ ਇਰਾਨ ਯੁੱਧ ਸਮੇਂ ਭਾਰਤ ਨੂੰ ਤੇਲ ਵਿੱਚ ਵਿਗਨ ਨਹੀਂ ਪਵੇਗਾ,ਈਰਾਨ ਨੇ ਸਪੱਸ਼ਟ ਕੀਤਾ ਕਿ ਜੋ ਰਸਤਾ ਬੰਦ ਕੀਤਾ ਹੈ ਉਹ ਸਿਰਫ਼ ਅਮਰੀਕਾ ਅਜਰਾਈਲ ਵਾਸਤੇ ? ਭਾਰਤ ਲਈ ਨਹੀਂ – ਭਾਈ ਵਿਰਸਾ ਸਿੰਘ ਖ਼ਾਲਸਾ

ਗੁਰਦਾਸਪੁਰ

ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)–ਅਜਰਾਈਲ ਇਰਾਨ ਯੁੱਗ ਬਹੁਤ ਜ਼ੋਰਾਂ ਤੇ ਚਲ ਰਿਹਾ ਹੈ ਅਮਰੀਕਾ ਅਜਰਾਈਲ ਨਾਲ ਈਰਾਨ ਕੋਈ ਗੱਲ ਬਾਤ ਨੂੰ ਤਿਆਰ ਨਹੀਂ ! ਅਤੇ ਇਰਾਨ ਨੇ ਅਮਰੀਕਾ ਅਜਰਾਈਲ ਤੇ ਜ਼ਬਰਦਸਤ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਕਰੋ ਜਾਂ ਮਰੋ ਵਾਲੀ ਨੀਤੀ ਤੇ ਚੱਲ ਪਿਆ ਹੈ ਜਦੋਂ ਕਿ ਇਸ ਦਰਮਿਆਨ ਅਮਰੀਕਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਯੁੱਧ ਹੁਣ ਲੰਮਾ ਸਮਾਂ ਚੱਲ ਸਕਦਾ ਹੈ ਇਸ ਦਰਮਿਆਨ ਇਰਾਨ ਨੇ ਤੇਲ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਸਨ ਅਤੇ ਭਾਰਤ ਕੋਲ ਤੇਲ ਦਾ ਸੀਮਤ ਕੋਟਾ ਰਹੇ ਗਿਆ ਸੀ ਪਰ ਹੁਣ ਈਰਾਨ ਨੇ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਤੇਲ ਵਾਸਤੇ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਇਹ ਰਸਤਾ ਸਿਰਫ ਅਮਰੀਕਾ ਅਤੇ ਅਜਰਾਈਲ ਵਾਸਤੇ ਬੰਦ ਕੀਤਾ ਗਿਆ ਹੈ ਅਤੇ ਲਈ ਨਿਰੰਤਰ ਜਾਰੀ ਰਹੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਈਰਾਨ ਵੱਲੋਂ ਭਾਰਤ ਲਈ ਤੇਲ ਵਾਲਾਂ ਰਸਤਾ ਬੰਦ ਨਾਂ ਕਰਨ ਵਾਲੇ ਬਿਆਨ ਦੀ ਸ਼ਲਾਘਾ ਕਰਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਈਰਾਨ ਵੱਲੋਂ ਬਿਆਨ ਦੇ ਕੇ ਸਪਸ਼ਟ ਕਰਨਾ ਕਿ ਭਾਰਤ ਲਈ ਤੇਲ ਵਾਸਤਾ ਚਾਲੂ ਰੱਖਣ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਕਿਹਾ ਈਰਾਨ ਵੱਲੋਂ ਭਾਰਤ ਨੂੰ ਨਿਰੰਤਰ ਤੇਲ ਜਾਰੀ ਰੱਖਣ ਵਾਲੇ ਬਿਆਨ ਤੋਂ ਬਾਅਦ ਭਾਰਤੀ ਲ਼ੋਕਾਂ ਵੱਲੋਂ ਈਰਾਨ ਦੀ ਭਾਰਤ ਲਈ ਯੁੱਧ ਮੌਕੇ ਅਪਰਾਈ ਨੀਤੀ ਦਾ ਸਵਾਗਤ ਕੀਤਾ ਰਿਹਾ ਹੈ ਕਿਉਂਕਿ ਇਸ ਨਾਲ ਭਾਰਤ ਨੂੰ ਤੇਲ ਵਿੱਚ ਕੋਈ ਕਮੀ ਨਹੀਂ ਆਵੇਗੀ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਈਰਾਨ ਦੀ ਇਸ ਨੀਤੀ ਦਾ ਸਵਾਗਤ ਕਰਦੀ ਹੈ ਉਥੇ ਈਰਾਨ ਨੂੰ ਸਪੱਸ਼ਟ ਕਰਦੀ ਹੈ ਕਿ ਅਮਰੀਕਾ ਅਜਰਾਈਲ ਅੱਗੇ ਝੁਕਿਆ ਨਾਂ ਜਾਵੇ ਤੇ ਠੋਕਵਾਂ ਜਵਾਬ ਦਿੱਤਾ ਜਾਵੇ,ਕਿਉਂਕਿ ਇਹ ਦੋਹੇ ਮੁਲਕ ਈਰਾਨ ਨੂੰ ਦਬਾਉਣ ਤੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

Leave a Reply

Your email address will not be published. Required fields are marked *