ਆਨੰਦਪੁਰ ਸਾਹਿਬ, ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)–ਸੋਸ਼ਲ ਐਕਟ ਵੇਟ ਕਨੇਡਾ ਦੀ 45 ਸਾਲਾਂ ਭਾਰਤੀ ਨੈਨਸੀ ਗਰੇਵਾਲ ਦਾ ਬੀਤੇ ਦਿਨੀਂ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ, ਇਸ ਕਤਲ ਸਬੰਧੀ ਸਭ ਦੇ ਵੱਖਰੇ ਵੱਖਰੇ ਪ੍ਰਤੀ ਕਰਮ ਹਨ ਜਦੋਂ ਕਿ ਪੀੜਤ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਨੈਨਸੀ ਗਰੇਵਾਲ ਨੂੰ ਧਮਕੀਆਂ ਮਿਲ ਰਹੀਆਂ ਸਨ ਜਿਸ ਦੇ ਸਿੱਟੇ ਵੱਜੋਂ ਕਨੇਡਾ ਪੁਲਿਸ ਵੱਲੋਂ ਉਸ ਦੀ ਸੁਰੱਖਿਆ ਲਈ ਕੁਝ ਬਾਡੀਗਾਰਡ ਲਾਏ ਗਏ ਸਨ ਅਤੇ ਕੁਝ ਸਮੇਂ ਬਾਅਦ ਸੁਰੱਖਿਆ ਵਿੱਚ ਕੁਝ ਕਮੀ ਵੀ ਆਈ ਸੀ ਅਤੇ ਬੀਤੇ ਦਿਨੀਂ ਉਹਨਾਂ ਦਾ ਚਾਕੂਆਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਹਸਪਤਾਲ ‘ਚ ਉਸ ਦੀ ਮੌਤ ਹੋ ਗਈ ਅਤੇ ਪ੍ਰਵਾਰ ਦਾ ਨਿਸ਼ਾਨਾ ਗੁਰਦੁਆਰਾ ਵਿੱਚ ਰਹਿੰਦੇ ਕੱਟੜਵਾਦੀ ਖਾਲਿਸਤਾਨੀਆਂ ਤੇ ਹੈ,ਜਦੋਂ ਕਿ ਇਸ ਕਤਲ ਦੀ ਜੁਮੇਵਾਰੀ ਕੁਝ ਲੋਕਾਂ ਵੱਲੋਂ ਲਈ ਵੀ ਗਈ ਹੈ,ਹਰ ਭਾਰਤੀ ਨੂੰ ਆਪਣੀ ਆਪਣੀ ਸੋਚ ਮੁਤਾਬਕ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਅਤੇ ਅਜਿਹਾ ਕੁਝ ਹੋ ਵੀ ਰਿਹਾ ਹੈ ਕੁੱਝ ਕੂ ਕਹੇ ਰਹੇ ਹਨ ਕਿ ਉਸ ਨੂੰ ਬੋਲਣ ਦੀ ਸਜ਼ਾ ਮਿਲੀ ਸਭ ਦੇ ਵੱਖਰੇ ਵੱਖਰੇ ਵਿਚਾਰ ਹਨ,ਪਰ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੋਸਲ ਐਕਟਵੇਟ ਕਨੇਡਾ ਵਸਨੀਕ ਨੈਨਸੀ ਗਰੇਵਾਲ ਕਤਲ ਦੀ ਨਿੰਦਾ ਕਰਦੀ ਹੋਈ ਛੰਕਾ ਕਰਦੀ ਹੈ ਕਿ ਇਸ ਕਤਲ ਪਿੱਛੇ ਭਾਰਤੀ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਦਾ ਤਾਂ ਕਿਤੇ ਹੱਥ ਤਾਂ ਨਹੀਂ? ਕਿਉਂਕਿ ਭਾਈ ਗੁਰਦੀਪ ਸਿੰਘ ਨਿਜਰ ਕਤਲ ਕੇਸ ਵਰਗਾਂ ਮਸਲਾ ਜਾਪਦਾ ਹੈ ਅਤੇ ਉਹ ਭਾਰਤੀਆਂ ਸਿੱਖ ਵਿਰੋਧੀ ਏਜੰਸੀਆਂ ਦੀ ਦੇਣ ਸੀ ਇਸ ਕਰਕੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਨੇਡਾ ਵਿੱਚ ਨੈਨਸੀ ਗਰੇਵਾਲ ਕਤਲਕਾਂਡ ਦੀ ਨਿੰਦਾ, ਜਾਂਚ ਦੀ ਮੰਗ ਅਤੇ ਇਸ ਪਿਛੇ ਭਾਰਤੀ ਸਿੱਖ ਵਿਰੋਧੀ ਏਜੰਸੀਆਂ ਦਾ ਹੱਥ ਹੋਣ ਦੀ ਛੰਕਾ ਪੈਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਖ਼ਾਲਸਤਾਨੀ ਸਮੱਰਥਕ ਭਾਈ ਗੁਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਅਜ ਤਕ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੇ ਇਲਜਾਮ ਲੱਗ ਰਹੇ ਹਨ ਅਤੇ ਨੈਨਸੀ ਗਰੇਵਾਲ ਦੇ ਕਤਲ ਪਿੱਛੇ ਵੀ ਭਾਰਤੀ ਸਰਕਾਰੀ ਏਜੰਸੀਆਂ ਦੇ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨੋਨਸੀ ਕਤਲਕਾਂਡ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ, ਇਸ ਦੀ ਜਾਂਚ ਦੇ ਨਾਲ ਨਾਲ ਸਪਸ਼ਟ ਕਰਦੀ ਹੈ ਕਿ ਇਸ ਕਤਲ ਪਿਛੇ ਭਾਰਤੀ ਸਰਕਾਰੀ ਏਜੰਸੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਸਾਡੀ ਫੇਡਰੇਸ਼ਨ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕਰਦੀ ਹੋਈ ਇਸ ਕੇਸ ਦੀ ਜਾਂਚ ਕਰਨ ਦੀ ਮੰਗ ਕਰਦੀ ਹੈ ।


