ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੀ‌ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੁੱਧ ਕੀਤੀ ਰੈਲੀ

ਅੰਮ੍ਰਿਤਸਰ

ਅੰਮ੍ਰਿਤਸਰ, ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)— ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਐਨ ਮਾਈਕਰੋ ਫਾਈਨਾਂਸ ਕੰਪਨੀਆਂ ਦੀ‌ ਕੀਤੀ ਜਾ ਰਹੀ ਧਕੇਸਾਹੀ ਦੇ ਵਿਰੁੱਧ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਮੂਹਰੇ ਰੈਲੀ ਕੀਤੀ।ਇਸ ਸਮੇਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਛੱਜਲਵੱਡੀ, ਮੰਗਲ ਸਿੰਘ ਧਰਮਕੋਟ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਝਾਮਕਾ, ਸ਼ਮਸ਼ੇਰ ਹੇਰ, ਬਲਬੀਰ ਸਿੰਘ ਮੂਧਲ, ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਨਿਜੀ ਵਿੱਤੀ ਕੰਪਨੀਆਂ ਦੇ ਗਰੀਬਾਂ ਸਿਰ vu ਚੜ੍ਹੇ ਕਰਜ਼ੇ ਨੂੰ ਆਪਣੇ ਜੁਮੇਂ ਲਵੇ, ਕਰਜ਼ਾ ਧਾਰਕਾ ਤੋਂ ਕੰਪਨੀਆਂ ਦੁਆਰਾ ਕਰਜਾਧਾਰੀਆ ਤੋਂ ਕੋਰੇ ਕਾਗਜ਼ਾਂ ਤੇ ਲਏ ਗਏ ਦਸਤਖ਼ਤ,ਕੋਰੇ ਚੈਕ ਅਤੇ ਕੋਰੇ ਅਸ਼ਟਾਮ ਲੈਣ ਸਬੰਧੀ ਸਰਕਾਰ ਧੋਖਾਧੜੀ ਦੇ ਮਾਮਲੇ ਦਰਜ ਕਰੇ, ਕੰਪਨੀਆਂ ਦੇ ਕਰਿੰਦੇ ਕਰਜਾਧਾਰਕਾ ਨੂੰ ਘਰਾਂ ਵਿੱਚ ਜਾ ਕੇ ਦਿਮਾਗੀ ਪ੍ਰੇਸ਼ਾਨ ਕਰਨਾ ਬੰਦ ਕਰਨ, ਜੇਕਰ ਕੰਪਨੀਆਂ ਦੇ ਦਿਮਾਗੀ ਤਸ਼ੱਦਦ ਕਰਨ ਕਾਰਣ ਕਿਸੇ ਕਰਜ਼ਾ ਧਾਰਕ ਨੇ ਆਤਮ ਹੱਤਿਆਂ ਕੀਤੀ ਤਾਂ ਸਬੰਧਤ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ। ਆਗੂਆਂ ਸਰਕਾਰਾਂ ਉਪਰ ਦੋਸ਼ ਲਾਏ ਕਿ ਸਰਕਾਰਾਂ ਹੀ ਗਰੀਬਾਂ ਸਿਰ ਚੜ੍ਹੇ ਕਰਜ਼ੇ ਦੀਆਂ ਦੋਸ਼ੀ ਹਨ ਕਿਉਂਕਿ ਇਨ੍ਹਾਂ ਸਰਕਾਰਾਂ ਨੇ ਦਹਾਕਿਆਂ ਦੇ ਆਪਣੀਆਂ ਸਰਕਾਰਾਂ ਦਰਮਿਆਨ ਗਰੀਬਾਂ ਦੇ ਰੋਜ਼ਗਾਰ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਗਰੀਬ ਪਰਿਵਾਰ ਨੇ ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਲਈ ਕਰਜ਼ਾ ਜਾਲ਼ ਦਾ ਰਸਤਾ ਅਖਤਿਆਰ ਕੀਤਾ, ਸਰਕਾਰ ਪਿੰਡਾਂ ਦੇ ਮਜ਼ਦੂਰਾਂ ਲਈ ਇਕੋਂ ਇਕ‌ ਮਨਰੇਗਾ ਰੋਜ਼ਗਾਰ ਨੂੰ ਵੀ ਲਾਗੂ ਨਹੀਂ ਕਰਵਾ ਰਹੀ ਨਤੀਜੇ ਵਜੋਂ ਪੰਜਾਬ ਦੀ ਗਰੀਬਾਂ ਦੀ ਅੱਧੀ ਆਬਾਦੀ ਭੁਖਮਰੀ ਦਾ ਸ਼ਿਕਾਰ ਬਣ ਚੁੱਕੀ ਹੈ। ਬੁਲਾਰਿਆਂ ਹਾਕਮ ਵੀ ਪਾਰਟੀਆਂ ਉਪਰ ਕੰਪਨੀਆਂ ਦੇ ਕਰਜਾਧਾਰਕਾ ਦੇ ਸੁਆਲ ਉਪਰ ਚੁਪੀ‌‌ ਧਾਰੀ ਰੱਖਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹਾਕਮ ਪਾਰਟੀਆਂ ਵਿੱਤੀ ਕੰਪਨੀਆਂ ਨਾਲ ਮਿਲੀਆ ਹੋਈਆਂ ਹਨ। ਬੁਲਾਰਿਆਂ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦੇਂਦਿਆਂ ਕਿਹਾ ਕਿ 5‌ਜਨਵਰੀ‌ ਨੂੰ ਗਾਂਧੀ ਪਾਰਕ ਤਰਨਤਾਰਨ ਵਿਖੇ ਅਤੇ ਮਾਝਾ ਜੋਨ ਪੱਧਰੀ ਰੈਲੀ ਦਾਣਾ ਮੰਡੀ ਬਟਾਲਾ ਵਿਖੇ ਕੀਤੀ ਜਾਵੇਗੀ।ਇਸ ਸਮੇਂ ਬਲਜੀਤ ਕੌਰ ਚੈਨਪੁਰ, ਗੁਰਪਿੰਦਰ ਕੌਰ ਨਵਾਂ ਪਿੰਡ , ਮਦਨਜੀਤ ਕਾਦਰਾਬਾਦ, ਬਲਵਿੰਦਰ ਸਿੰਘ ਮਦੂਸਾਗਾ, ਕੁਲਦੀਪ ਰਾਜੂ ਕਰਨੈਲ ਸਿੰਘ ਭਿਡੀਆਂ ਹਾਜ਼ਰ ਸਨ। ਮਜ਼ਦੂਰਾਂ ਦੇ ਮੁੱਖ ਮੰਤਰੀ ਦੇ ਮੰਗ ਪੱਤਰ ਡੀ ਆਰ ਓ ਤਪਿਨ ਭਨੋਟ ਨੂੰ ਦਿਤਾ ਗਿਆ।

Leave a Reply

Your email address will not be published. Required fields are marked *