ਪ੍ਰਮੁੱਖ ਹਸਤੀਆਂ ਸੰਸਕਾਰ ਸਮੇਂ ਪੁੱਜੀਆਂ, ਪਾਰਟੀ ਦੇ ਝੰਡੇ ਵਿੱਚ ਦੇਹ ਨੂੰ ਲਪੇਟਿਆ
ਅੰਮ੍ਰਿਤਸਰ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)— ਬੀਤੇ ਕਲ੍ਹ ਵਿਛੋੜਾ ਦੇ ਗਏ ਆਰ ਐਮ ਪੀ ਆਈ ਦੇ ਸਤਿਕਾਰਤ ਆਗੂ, ਸੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਵਿਜੈ ਮਿਸ਼ਰਾ ਨੂੰ ਕਿਰਤੀ ਦੀ ਬੰਦ ਖਲਾਸੀ ਦੇ ਪ੍ਰਤੀਕ ਸੂਹੇ ਪਰਚਮ ‘ਚ ਲਪੇਟ ਕੇ ਆਕਾਸ਼ ਗੂੰਜਾਊ ਨਾਹਰਿਆਂ ਦੀ ਗੂੰਜ ਦਰਮਿਆਨ ਅੰਤਮ ਸਫਰ ਲਈ ਸੇਜਲ ਅੱਖਾਂ ਨਾਲ ਵਿਦਾ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਭਰਾਤਰੀ ਦਲ ਭਾਰਤੀ ਕਮਿਊਨਿਸਟ ਪਾਰਟੀ ( ਸੀਪੀਆਈ) ਪੰਜਾਬ ਦੇ ਸਕੱਤਰ ਸਾਥੀ ਬੰਤ ਬਰਾੜ ਨੇ ਸਾਥੀ ਮਿਸ਼ਰਾ ਦੀਆਂ ਪ੍ਰੇਰਣਾਦਾਇਕ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਤਾਉਮਰ ਸਾਬਤ ਕਦਮੀਂ ਤੁਰਦੇ ਰਹਿਣ ਦਾ ਅਹਿਦ ਦ੍ਰਿੜ੍ਹਾਇਆ। ਹੋਰਨਾਂ ਤੋਂ ਇਲਾਵਾ ਸਾਥੀ ਨੱਥਾ ਸਿੰਘ, ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਦੇਵ ਰਾਜ ਵਰਮਾ, ਸਰਬਜੀਤ ਸਿੰਘ ਵੜੈਚ, ਚਮਨ ਲਾਲ ਦਰਾਜ ਕੇ ਵੀ ਮੌਜੂਦ ਸਨ। ਇਸ ਮੌਕੇ ਦੇਹ ਨੂੰ ਪਾਰਟੀ ਦੇ ਝੰਡੇ ਵਿੱਚ ਅਤੇ ਨਮ ਅੱਖਾਂ ਨਾਲ ਵਿਦਾਇਗੀ ਦਿਤੀ ਗਈ।



