ਸੁਲਤਾਨਪੁਰ ਲੋਧੀ, ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)— ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਆਪਣਾ ਸੀਸ ਕਤਲ ਕਰਵਾਉਣ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹਾਦਤੀ ਸੀਸ ਦੁਸ਼ਮਣਾਂ ਤੋਂ ਅੱਖ ਬਚਾ ਕੇ ਪੈਦਲ ਯਾਤਰਾ ਰਾਹੀਂ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਂਟ ਕਰਕੇ ( ਰੰਘਰੇਟੇ ਗੁਰ ਬੇਟੇ) ਦਾ ਇਤਿਹਾਸਕ ਵਰਦਾਨ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਇਸ ਮਹਾਨ ਕੁਰਬਾਨੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸਾਲ ਰੰਘਰੇਟੇ ਦਲਪੰਥਾਂ ਵੱਲੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਦੀ ਸੀਸ ਭੇਂਟ ਨਗਰ ਕੀਰਤਨ ਸਜਾਉਣ ਦੀ ਲੜੀ ਚਲਾਈ ਹੋਈ ਹੈ। ਇਸ ਲੜੀ ਦੀ ਕੜੀ ਤਹਿਤ ਇਸ ਵਾਰ ਇਹ ਸੀਸ ਭੇਂਟ ਨਗਰ ਕੀਰਤਨ 17 ਦਸੰਬਰ ਨੂੰ ਦਿੱਲੀ ਦੇ ਸੀਸ ਗੰਜ ਗੁਰਦੁਆਰੇ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਮੁੱਖ ਪ੍ਰਬੰਧਕਾਂ ਦੀ ਦੇਖ ਰੇਖ ਹੇਠ ਗੁਰੂਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਅਰੰਭ ਹੋ ਕੇ ਵੱਖ ਵੱਖ ਪੜਾਵਾਂ ਰਾਹੀਂ ਰਾਤ ਦੇ ਵਿਸ਼ਰਾਮ ਲਈ ਗੁਰਦੁਆਰਾ ਸੀਸ ਗੰਜ ਤਰਾਵੜੀ ਸਾਹਿਬ ਪਹੁੰਚਿਆ ਅਜ ਅੰਮ੍ਰਿਤ ਵੇਲੇ ਦੀ ਅਰਦਾਸ ਤੋਂ ਉਪਰੰਤ ਨਗਰ ਕੀਰਤਨ ਗੁਰਦੁਆਰਾ ਜਥੇਦਾਰ ਬਾਬਾ ਹਨੂੰਮਾਨ ਸਿੰਘ ਸੋਹਾਣਾ ਤੋਂ ਹੁੰਦਾ ਹੋਇਆ ਰਾਤ ਦੇ ਵਿਸ਼ਰਾਮ ਲਈ ਗੁਰਦੁਆਰਾ ਕੀਰਤਪੁਰ ਸਾਹਿਬ ਪਹੁੰਚੇਗਾ ਅਤੇ ਕੱਲ 20 ਦਸੰਬਰ ਨੂੰ ਅਨੰਦਪੁਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸੀਸ ਲੈਣ ਲਈ ਕੀਰਤਪੁਰ ਸਾਹਿਬ ਨੂੰ ਰਵਾਨਾ ਹੋਵੇਗਾ ਤੇ 21 ਦਸੰਬਰ ਨੂੰ ਛੁਕਰਾਨੇ ਦੀ ਅਰਦਾਸ ਤੋਂ ਉਪਰੰਤ ਇਕ ਵੱਡਾ ਧਾਰਮਿਕ ਦੀਵਾਨ’ਚ ਸਜਾਇਆ ਜਾਵੇਗਾ।
ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਸੀਸ ਭੇਂਟ ਨਗਰ ਕੀਰਤਨ ਦੇ ਮੀਡੀਆ ਇਨਚਾਰਜ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਭਾਈ ਖਾਲਸਾ ਨੇ ਦੱਸਿਆ ਨਗਰ ਕੀਰਤਨ ਨੂੰ ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਜਿਥੇ ਭਰਵਾਂ ਸੰਯੋਗ ਮਿਲ ਰਿਹਾ ਹੈ ਉਥੇ ਹਰਿਆਣਾ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਦਾ ਵੀ ਨਗਰ ਕੀਰਤਨ ਨੂੰ ਭਰਵਾਂ ਸੰਯੋਗ ਮਿਲ ਰਿਹਾ ਭਾਈ ਖਾਲਸਾ ਹਰਿਆਣਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਨੇ ਸਮੂਹ ਸੰਗਤਾਂ ਨੂੰ 21 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਧਾਰਮਿਕ ਦੀਵਾਨ’ਚ ਹਾਜ਼ਰੀਆ ਭਰਨ ਦੀ ਅਪੀਲ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸੁਖਪਾਲ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਬਾਸਰਕੇ ਭੈਣੀ, ਜਥੇਦਾਰ ਬਲਬੀਰ ਸਿੰਘ ਖਾਪੜਖੇੜੀ ਜਥੇਦਾਰ ਬਲਦੇਵ ਸਿੰਘ ਜਥੇਦਾਰ ਅਵਤਾਰ ਸਿੰਘ ਤੋਂ ਇਲਾਵਾ ਸੈਂਕੜੇ ਜਥੇਦਾਰ ਤੇ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ ।
ਸੀਸ ਭੇਂਟ ਨਗਰ ਕੀਰਤਨ ਵਿੱਚ ਸ਼ਾਮਲ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਤੇ ਹੋਰ ਆਗੂ