ਮੰਗਾਂ ਨਾ ਮੰਨਣ ਤੇ ਬਿਨਾਂ ਤਜ਼ੁਰਬਾ ਸੰਘਰਸ਼ ਕਮੇਟੀ ਨੇ ਲਾਇਆ ਪੱਕਾ ਮੋਰਚਾ,ਮਰਨ ਵਰਤ ਦੂਸਰੇ ਦਿਨ ਵਿੱਚ ਪ੍ਰਵੇਸ਼

ਪਟਿਆਲਾ

ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਮਰਨ ਵਰਤ ਰਹੇਗਾ ਜਾਰੀ

ਪਟਿਆਲਾ, ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)–ਪਾਵਰਕਾਮ ਦੇ ਮੁੱਖ ਹੈਡ ਆਫਿਸ ਵਿਖੇ ਬਿਨਾਂ ਤਜ਼ੁਰਬਾ ਸੰਘਰਸ਼ ਕਮੇਟੀ ਵੱਲੋਂ ਜਾਇਜ਼ ਮੰਗਾਂ ਦੀ ਪੂਰਤੀ ਲਈ ਅੱਜ ਦੂਸਰੇ ਦਿਨ ਵਿੱਚ ਮੈਨੇਜਮੈਂਟ ਨਾਲ ਮੀਟਿੰਗ ਕਰਨ ਤੋਂ ਬਾਅਦ ਨਤੀਜਾ ਬੇਅਸਰ ਰਿਹਾ। ਜਿਸ ਕਰਕੇ ਉਨ੍ਹਾਂ ਇੱਥੇ ਪੱਕਾ ਮੋਰਚਾ ਲਗਾ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇੱਥੇ ਮਰਨ ਵਰਤ ਨਿਰੰਤਰ ਜਾਰੀ ਰਹੇਗਾ। ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸੰਘਰਸ਼ ਦਾ ਹਿੱਸਾ ਬਣੋ ਤਾਂ ਜੋ ਤੁਹਾਡੀ ਆਪਣੀ ਮੰਗ ਬਿਨਾਂ ਤਜ਼ੁਰਬਾ ਭਰਤੀ ਸਾਥੀ ਅਤੇ ਜਿੰਨਾ ਸਾਥੀਆ ਦਾ ਤਜ਼ੁਰਬਾ ਹੁਣ ਤੱਕ ਸਹੀ ਪਾਇਆ ਗਿਆ ਹੈ ਦੀਆ ਤਨਖ਼ਾਹਾ ਬਹਾਲ ਕਰਨ, ਸਾਥੀਓ ਇਹ ਸਮਾ ਵੇਸਲੇ ਹੋਣ ਦਾ ਨਹੀਂ ਨਾ ਪਿਛੇ ਹਟਣ ਦਾ ਹੈ ਜੰਗ ਜਿੱਤਾਗੇ ਤੱਦ ਜੇ ਅਸੀ ਲੜਾਗੇ ਬਿਨਾਂ ਲੜੇ ਕਦੇ ਜਿੱਤਾ ਪ੍ਰਾਪਤ ਨਹੀਂ ਹੁੰਦੀ।

Leave a Reply

Your email address will not be published. Required fields are marked *