ਗੁਰਦਾਸਪੁਰ, 20 ਜੁਲਾਈ (ਸਰਬਜੀਤ )–ਥਾਣਾ ਸਦਰ ਦੀ ਪੁਲਸ ਨੇ ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਭੁਪਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਜੋੜਾ ਛੱਤਰਾ ਨੇ ਦੱਸਿਆ ਕਿ ਉਨਾਂ ਦੇ ਜਵਾਈ ਸੁਖਜਿੰਦਰ ਸਿੰਘ ਨੇ ਇੱਕ ਟਰੱਕ ਜੋ ਕਿ ਪਿੰਡ ਜੈਂਤੀਪੁਰ ਜਿਲਾ ਅਮਿ੍ਰਤਸਰ ਤੋਂ ਸਾਲ 2019 ਵਿੱਚ ਮੁੱਲ ਖਰੀਦਿਆ ਸੀ। ਸਾਲ 2021 ਵਿੱਚ ਸੁਖਜਿੰਦਰ ਸਿੰਘ ਵਿਦੇਸ (ਦੋਹਾ ਕਤਰ)ਚਲਾ ਗਿਆ ਅਤੇ ਟਰੱਕ ਦੀ ਪਾਵਰ ਆਫ ਅਟਾਰਨੀ ਮੁਦਈ ਦੇ ਨਾਮ ਕਰ ਦਿੱਤਾ। ਉਨਾਂ ਇਸ ਟਰੱਕ ਤੇ ਡਰਾਇਵਰ ਸਮਸੇਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਜੋੜਾ ਛੱਤਰਾਂ ਰੱਖਿਆ ਹੋਇਆ ਸੀ ਜੋ ਟਰੱਕ ਨੂੰ ਥਾਬਲ ਫਿਲਿੰਗ ਸਟੈਸਨ ਜੋੜਾ ਛੱਤਰਾਂ ਵਿਖੇ ਖੜਾ ਕਰ ਦਿੰਦਾ ਸੀ। 3 ਜੁਲਾਈ ਨੂੰ ਵੀ ਡਰਾਇਵਰ ਸ਼ਮਸ਼ੇਰ ਸਿੰਘ ਨੇ ਟਰੱਕ ਉੱਕਤ ਫਿਲਿੰਗ ਸਟੈਸਨ ਤੇ ਖੜਾ ਕੀਤਾ ਸੀ। 4 ਜੁਲਾਈ ਨੂੰ ਜਦ ਮੁਦਈ ਨੇ ਜਾ ਕੇ ਦੇਖਿਆ ਕਿ ਉਸਦਾ ਟਰੱਕ ਉਥੇ ਨਹੀ ਸੀ ਜੋ ਮਿਤੀ 3/4-07-22 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।