ਪੁਲਸ ਦਾ ਵਤੀਰਾ ਲੋਕਾਂ ਲਈ ਹਮਦਰਦੀ ਭਰਿਆ ਹੋਵੇਗਾ
ਗੁਰਦਾਸਪੁਰ, 20 ਜੁਲਾਈ (ਸਰਬਜੀਤ )– ਸੀਨੀਅਰ ਪੁਲਸ ਕਪਤਾਨ ਸਰਵ ਸ੍ਰੀ ਹਰਜੀਤ ਸਿੰਘ ਗੁਰਦਾਸਪੁਰ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਹੁਣ ਤੱਕ ਇਸ ਨਾਲ ਸਬੰਧਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਮਾਮਲੇ ਦਰਜ਼ ਕੀਤੇ ਗਏ ਹਨ। ਉਨਾਂ ਦਾ ਮੁੱਖ ਮਨੋਰਥ ਹੈ ਕਿ ਪੰਜਾਬ ਨੂੰ ਖੁੱਲੀਆ ਹਵਾਵਾਂ ਵਿੱਚ ਫਿਰਨ ਦਾ ਮੌਕਾ ਦਿੱਤਾ ਜਾਵੇ। ਪੁਲਸ ਤੇ ਆਮ ਲੋਕਾਂ ਵਿੱਚ ਜੋ ਅੱਤਵਾਦ ਦੇ ਸਮੇਂ ਦਾ ਆਪਸੀ ਪਾੜਾ ਪਿਆ ਹੋਇਆ ਹੈ, ਉਸ ਨੂੰ ਖਤਮ ਕਰਕੇ ਆਪਸੀ ਭਾਈਚਾਰੇ ਸਾਂਝ ਨੂੰ ਬਰਕਰਾਰ ਕੀਤਾ ਜਾ ਸਕੇ। ਕਿਉਕਿ ਪੁਲਸ ਲੋਕਾਂ ਦੀ ਮਿੱਤਰ ਹੈ ਅਤੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। ਇਹ ਕੰਮ ਤਾਂ ਹੀ ਸਿਰੇ ਚੜ ਸਕਦਾ ਹੈ, ਜੇਕਰ ਪੁਲਸ ਲੋਕਾਂ ਨਾਲ ਬੜੀ ਨਿਮਰਤਾ ਨਾਲ ਪੇਸ਼ ਆਵੇ। ਉਨਾਂ ਕਿਹਾ ਕਿ ਘਰੇਲੂ ਝਗੜਿਆ ਨੂੰ ਨਿਪਟਾਉਣ ਲਈ ਨਵੀਂਆਂ ਸਾਂਜ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਦੋਂ ਵੀ ਕੋਈ ਅਜਿਹੀ ਸ਼ਿਕਾਇਤ ਪੁਲਸ ਕੋਲ ਆਵੇਗੀ ਤਾਂ ਪੁਲਸ ਅਧਿਕਾਰੀ ਇੰਨਾਂ ਕਮੇਟੀਆਂ ਦੇ ਇੰਚਾਰਜ਼ਾਂ ਨੂੰ ਬੁਲਾ ਕੇ ਸੂਚਿਤ ਕਰੇਗੀ ਤਾਂ ਇਹ ਲੋਕ ਕਾਉਸਲਿੰਗ ਰਾਹੀਂ ਝਗੜੇ ਹੋਣ ਵਾਲੇ ਦਾ ਨਿਪਟਾਰਾ ਆਪਸੀ ਕਰਵਾਇਆ ਜਾਵੇਗਾ। ਜੋ ਇੱਕ ਵਧੀਆ ਪਹਿਲ ਕਦਮੀ ਹੈ।
ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਰਡਰ ’ਤੇ ਸਥਿਤ ਜੋ ਪਿੰਡ ਹਨ, ਉਨਾਂ ਵੱਲ ਵੀ ਵਿਸ਼ੇਸ਼ ਤੌਰ ’ਤੇ ਪੁਲਸ ਗਸ਼ਤ ਕਰਿਆ ਕਰੇਗੀ ਤਾਂ ਜੋ ਕੋਈ ਸ਼ਰਾਰਤੀ ਅਨਸਰ ਹਿੰਦ ਪਾਕ ਬਾਰਡਰ ’ਤੇ ਅਣਸੁੱਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਹੁਣ ਤੱਕ ਜਿੰਨੇਂ ਵੀ ਡ੍ਰੋਨ ਪਾਕਿਸਤਾਨ ਵੱਲੋਂ ਭਾਰਤ ਵੱਲ ਭੇਜੇ ਗਏ ਹਨ, ਸਾਰੀਆ ਹੀ ਫੋਰਸਾਂ ਨੇ ਮਿਲ ਕੇ ਉਨਾਂ ਨੂੰ ਭਾਰਤ ਵਿੱਚ ਨਾ ਕਾਮਯਾਬ ਹੋਣ ਲਈ ਅਹਿਮ ਰੋਲ ਅਦਾ ਕੀਤਾ ਹੈ। ਇਸ ਕਰਕੇ ਹੀ ਹੁਣ ਸਾਡੀ ਇਹ ਕੋਸ਼ਿਸ਼ ਹੈ ਕਿ ਪੰਜਾਬ ਵਿੱਚ ਕੋਈ ਵੀ ਨੌਜਵਾਨ ਨਸ਼ੇ ਦੀ ਲਾਹਨਤ ਵਿੱਚ ਨਾ ਫੱਸ ਜਾਵੇ ਅਤੇ ਆਪਣਾ ਜੀਵਨ ਸੁੱਖੀ ਜੀ ਸਕਣ। ਉਨਾਂ ਕਿਹਾ ਕਿ ਪੁਲਸ ਦਾ ਵਤੀਰਾ ਲੋਕਾਂ ਪ੍ਰਤੀ ਬੜਾ ਕੁਸ਼ਲਤਾਪੂਰਵਕ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸਦੇ ਚੰਗੇ ਨਤੀਜੇ ਨਿਕਲਣਗੇ ਤਾਂ ਜੋ ਪੁਲਸ ਆਪਣੇ ਮਨੋਰਥ ਵਿੱਚ ਅੱਗੇ ਵੱਧ ਸਕੇ।