ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ 520 ਗ੍ਰਾਮ ਹੈਰੋਇੰਨ ਅਤੇ 14,38,500 ਰੁਪਏ ਡਰੱਗ ਮਨੀ ਸਮੇਤ 2 ਨੂੰ ਕਾਬੂ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਸ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਸ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਜਿਲ੍ਹਾ ਗੁਰਦਾਸਪੁਰ ਪੁਲਸ ਵੱਲੋਂ ਬਲਜੀਤ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਦੀਨਾਨਗਰ ਦੀ ਦੇਖ-ਰੇਖ ਵਿੱਚ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਕਾਰ ਨੰਬਰੀ ਡੀ.ਐਲ 8 ਸੀ ਏ.ਏ 1314 ਵਰਨਾ ਨੂੰ ਸ਼ੱਕ ਦੇ ਬਿਨਾਹ ਤੇ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਸਵਾਰ ਦੋ ਨੌਜਵਾਨਾ ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਮੇਜਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਤਰਨ ਤਾਰਨ ਅਤੇ ਰਾਜਬੀਰ ਸਿੰਘ ਉਰਫ ਮੋਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਹਿਮਾ ਪੰਡੋਰੀ ਅੰਮ੍ਰਿਤਸਰ ਪਾਸੋਂ 520 ਗ੍ਰਾਮ ਹੈਰੋਇੰਨ ਅਤੇ 14,38,500 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਉਕਤ ਦੋਸ਼ੀਆ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀਆ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਹੈਰੋਇਨ ਦੀ ਖੇਪ ਤਰਨਤਾਰਨ ਤੋਂ ਜੰਮੂ ਵਿਖੇ ਜਗਤੂਤ ਉਰਫ ਜੰਤੂਨ ਗੁੱਜਰ ਨੂੰ ਸਪਲਾਈ ਕਰਦੇ ਹਨ, ਜਿਸ ਦੀ ਭਾਲ ਜ਼ਾਰੀ ਹੈ। ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
ਵਰਣਯੋਗ ਇਹ ਹੈ ਕਿ ਏ.ਐਸ.ਆਈ ਗੁਰਵਿੰਦਰ ਸਿੰਘ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਵੱਖ-ਵੱਖ ਨਾਕਿਆਂ ਅਧੀਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਮੱਗਲਿੰਗ ਕਰਨ ਵਾਲੇ ਅਨ੍ਹਸਰਾਂ ਨੂੰ ਦਬੌਚਿਆ ਹੈ। ਜਿਸ ਕਰਕੇ ਜਿਲ੍ਹਾ ਗੁਰਦਾਸਪੁਰ ਵਿੱਚ ਨਸ਼ਾ ਤਸੱਕਰੀ ਦਾ ਕੰਮ ਕਰਨ ਵਾਲੇ ਲੋਕਾਂ ਵਿੱਚ ਠੱਲ ਪਈ ਹੈ। ਉਨ੍ਹਾਂ ਨੂੰ ਇਹ ਭੈਅ ਹੋ ਗਿਆ ਹੈ ਕਿ ਜੇਕਰ ਅਸੀ ਆਪਣੀਆਂ ਗੱਡੀਆਂ ਰਾਹੀਂ ਗੁਰਦਾਸਪੁਰ ਦੇ ਇਰਧ ਗਿਰਧ ਜਾਣ ਜਾਂ ਬਾਹਰ ਦੇ ਇਲਾਕਿਆਂ ਵਿੱਚ ਨਸ਼ਾ ਤਸੱਕਰੀ ਕਰਾਂਗੇ ਤਾਂ ਜਿਵੇ ਸਾਡੇ ਪਹਿਲਾਂ ਸਾਥੀ ਫੜੇ ਗਏ ਹਨ ਅਤੇ ਇਸ ਸਮੇਂ ਉਹ ਸਿਲਾਖਾ ਦੇ ਪਿੱਛੇ ਹਨ, ਇਵੇਂ ਹੀ ਹੁਣ ਜੇਕਰ ਅਜਿਹਾ ਕੰਮ ਕੀਤਾ ਤਾਂ ਪੁਲਸ ਵੱਲੋਂ ਦਬੋਚਿਆ ਜਾਵੇਗਾ। ਜਿਸਦੇ ਫਲ ਸਰੂਪ ਜਿਲ੍ਹੇ ਦੇ ਉਚ ਅਧਿਕਾਰੀਆਂ ਦੇ ਡੀ.ਜੀ.ਪੀ ਪੰਜਾਬ ਨੂੰ ਪ੍ਰਾਥਨਾ ਪੱਤਰ ਲਿਖਿਆ ਗਿਆ ਕਿ ਗੁਰਵਿੰਦਰ ਸਿੰਘ ਏ.ਐਸ.ਆਈ ਨੇ ਨਸ਼ਾ ਤੱਸਕਰਾਂ ਨੂੰ ਫੜਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਜਿਸ ਕਰਕੇ ਇਸ ਨੂੰ ਪਦਉੱਨਤ ਕੀਤਾ ਜਾਵੇ ਤਾਂ ਡੀ.ਜੀ.ਪੀ ਨੇ ਗੁਰਵਿੰਦਰ ਸਿੰਘ ਨੂੰ 6 ਸਤੰਬਰ ਨੂੰ ਬਤੌਰ ਸਬ ਇੰਸਪੈਕਟਰ ਸਟਾਰ ਲਗਾ ਕੇ ਪਦਉੱਨਤ ਕੀਤਾ ਗਿਆ। ਹੁਣ ਵੀ ਜੋ ਗੁਰਦਾਸਪੁਰ ਇਹ ਨਸ਼ਾ ਤੱਸਕਰੀ ਕਰਨ ਵਾਲੇ ਲੋਕ ਫੜੇ ਗਏ ਹਨ, ਐਸ.ਐਸ.ਪੀ ਦੀ ਕਮਾਨ ਹੇਠ ਗੁਰਵਿੰਦਰ ਸਿੰਘ ਸਬ ਇੰਸਪੈਕਟਰ ਦੀ ਮਿਹਨਤ ਸਦਕਾ ਹੀ ਇਹ ਸ਼ਰਾਰਤੀ ਅਨ੍ਹਸਰ ਦਬੌਚੇ ਗਏ ਹਨ।


