ਡੇਰਾ ਬਾਬਾ ਨਾਨਕ ਦੀ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਵਿਰੋਧ ਚ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਵੱਲੋਂ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

ਗੁਰਦਾਸਪੁਰ

ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਿੰਘ)–ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਰਾਜ ਭੋਜਰਾਜ ਅਤੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੁਸ਼ਹਾਲਪੁਰਾ ਨੇ ਇਲਾਕੇ ਦੇ ਸੈਂਕੜੇ ਕਿਸਾਨ ਆਗੂ ਨਾਲ ਡੇਰਾ ਬਾਬਾ ਨਾਨਕ ਮੰਡੀ ਦਾ ਦੌਰਾ ਕੀਤਾ। ਜਿਸ ਵਿੱਚ ਝੋਨੇ ਦੀ ਅਜੇ ਤੱਕ ਖਰੀਦ ਨਾ ਸ਼ੁਰੂ ਹੋਣ ਤੇ ਉਨ੍ਹਾਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋੰ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ 5 ਦਿਨ੍ਹ ਹੋ ਗਏ ਹਨ, ਪਰ ਅਜੇ ਤੱਕ ਸਰਕਾਰ ਨੇ ਸੁਰੂ ਨਹੀਂ ਕੀਤੀ। ਜਦੋਂ ਕਿਸਾਨ ਝੋਨਾ ਮੰਡੀਆਂ ਵਿੱਚ ਸੁਕਾ ਲਿਆ ਰਹੇ ਹਨ।

Leave a Reply

Your email address will not be published. Required fields are marked *