ਗੁਰਦਾਸਪੁਰ, 11 ਜੁਲਾਈ (ਸਰਬਜੀਤ ਸਿੰਘ)– ਮਜਦੂਰ ਮੁਕਤੀ ਮੋਰਚਾ ਦੀ ਇਕ ਜਾਂਚ ਟੀਮ ਨੇ ਥਾਣਾ ਘੁੰਮਣ ਕਲਾ ਅਧੀਨ ਪੈਂਦੇ ਪਿੰਡ ਛੀਨਾ ਰੇਲ ਵਾਲਾ ਦੇ ਇਕ ਹੈਕੜਬਾਜ ਕਿਸਾਨ ਪਰਿਵਾਰ ਵੱਲੋ ਪਿੰਡ ਦੇ ਇੱਕ ਮਜ਼ਦੂਰ ਪਰਿਵਾਰ ਦੇ ਚਾਰ ਪਰਿਵਾਰਕ ਮੈਬਰਾ ਨੂੰ ਜਖਮੀ ਕਰਨ ਦੇ ਪੱਖ ਨੂੰ ਸਾਹਮਣੇ ਲਿਆਂਦਾ ਹੈ।
ਮੋਰਚੇ ਦੇ ਆਗੂ ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ, ਪਰੇਮ ਮਸੀਹ ਸੋਨਾ ਅਤੇ ਲਿਬਰੇਸਨ ਦੇ ਸੂਬਾਈ ਆਗੂ ਗੂਰਮੀਤ ਸਿੰਘ ਬੱਖਤਪੁਰਾ ਸ਼ਾਮਿਲ ਸਨ, ਨੇ ਦੱਸਿਆ ਕਿ ਨਿਰਮਾਣ ਮਿਸਤਰੀ ਜਿੱਦਾਂ ਮਸੀਹ ਪੁੱਤਰ ਲਾਲ ਮਸੀਹ ਦੇ ਪਰਿਵਾਰ ਦਾ ਕਰੀਬ ਪਿਛਲੇ 40 ਸਾਲਾਂ ਤੋਂ ਪਿੰਡ ਦੀ ਕੁਝ ਮਰਲੇ ਸ਼ਾਮਲਾਟ ਜਗਾ ਉੱਪਰ ਕਬਜ਼ਾ ਸੀ ਜਿਸ ਜਗ੍ਹਾ ਉੱਪਰ ਇਸ ਸਮੇਂ ਇੱਕ ਤੂੜੀ ਦਾ ਮੂਸਲ ਅਤੇ ਪਸ਼ੂਆਂ ਲਈ ਲਕੜ ਅਤੇ ਤਿਰਪਾਲਾ ਪਾਕੇ ਢਾਰਾ ਬਣਾਇਆ ਹੋਇਆ ਸੀ. ਇਸ ਜਗਾ ਉਪਰ ਕਬਜਾ ਕਰਨ ਲਈ ਜੱਟ ਕਿਸਾਨ ਨਿਸਾਨ ਸਿੰਘ ਕਈ ਸਾਲਾ ਤੋਂ ਮਜਦੂਰ ਪਰੀਵਾਰ ਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ ਹਾਲਾਕਿ ਮਜ਼ਦੂਰ ਪਰਿਵਾਰ ਇਸ ਥਾਂ ਬਾਬਤ ਅਦਾਲਤੀ ਕੇਸ ਵੀ ਜਿਤ ਚੁਕਾ ਹੈ ਪਰ ਵੀਰਵਾਰ ਨੂੰ ਕਰੀਬ 12 ਇਕ ਵਜੇ ਨਿਸ਼ਾਨ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮਜ਼ਦੂਰ ਪਰਿਵਾਰ ਦੀ ਜਗ੍ਹਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮਜ਼ਦੂਰ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਰਮਨ ਮਸੀਹ, ਜਿੰਦਾ ਮਸੀਹ, ਨਾਨਕ ਮਸੀਹ ਅਤੇ ਉਹਨਾਂ ਦੇ ਪਰਿਵਾਰ ਦੀ ਔਰਤ ਅਮਰੀਕ ਨੂੰ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਜਿਨਾਂ ਚੋਂ ਰਮਨ ਮਸੀਹ ਅਜੇ ਵੀ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਜੇਰੇ ਇਲਾਜ ਹੈ,ਹਮਲਾਵਰ ਇਨੇ ਵਧੇ ਹੋਏ ਸਨ ਕਿ ਜਦੋਂ ਮਜ਼ਦੂਰ ਪਰਿਵਾਰ ਸਿਵਲ ਹਸਪਤਾਲ ਨੁਸ਼ਹਿਰਾ ਮੱਝਾ ਸਿੰਘ ਆਪਣੇ ਇਲਾਜ ਲਈ ਪਹੁੰਚਿਆ ਤਾਂ ਡਾਕਟਰ ਵਲੋਂ ਲਿਖੀ ਗਈ ਦਵਾਈ ਲੈਣ ਲਈ ਜਿਦਾ ਮਸੀਹ ਬਾਜ਼ਾਰ ਵਿੱਚ ਗਿਆ ਤਾਂ ਉਸ ਉੱਪਰ ਨਿਸ਼ਾਨ ਸਿੰਘ,ਗੁਰਵਿੰਦਰ ਸਿੰਘ ਸਮੇਤ ਅੱਠ ਦਸ ਆਦਮੀਆ ਨੇ ਹਾਕੀਆਂ ਅਤੇ ਡੰਡਿਆਂ ਨਾਲ ਹਮਲਾ ਕਰਕੇ ਉਸਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਤੋਂ ਬਾਅਦ ਹਮਲਾਵਰਾ ਨੇ ਪਿੰਡ ਪਹੁਚ ਕੇ ਮਜਦੂਰ ਪਰੀਵਾਰ ਦੇ ਮੂਸਲ ਅਤੇ ਪਸੂਆ ਦੇ ਢਾਰੇ ਨੂੰ ਅੱਗ ਦੀ ਭੇਟ ਕਰ ਦਿਤਾ, ਢਾਰੇ ਵਿਚ ਰਖੇ ਹੋਵੇ ਮੰਜੇ, ਬਿਸਤਰੇ ਅਤੇ ਹੋਰ ਸਮਾਨ ਵੀ ਸਾੜ ਦਿਤਾ ਗਿਆ. ਜਾਂਚ ਟੀਮ ਦਾ ਕਹਿਣਾ ਹੈ ਕਿ ਮਜ਼ਦੂਰ ਪਰਿਵਾਰ ਦਾ ਹਜਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ,ਮਜ਼ਦੂਰ ਪਰਿਵਾਰ ਅਜੇ ਵੀ ਡਰਿਆ ਹੋਇਆ ਤੇ ਦਹਿਸ਼ਤ ਜੁਦਾ ਹੈ। ਜਾਚ ਟੀਮ ਨੂੰ ਪਿੰਡ ਦੇ ਮਜਦੂਰਾ ਨੇ ਇਕੱਠੇ ਹੋ ਕੇ ਦੱਸਿਆ ਕਿ ਪੀੜਤ ਪਰੀਵਾਰ ਨਾਲ ਬਹੁਤ ਜਿਆਦਾ ਵਧੀਕੀ ਹੋਈ ਹੈ. ਉਨਾਂ ਮੰਗ ਕੀਤੀ ਹੈ ਕਿ ਘੁੰਮਣ ਕਲਾਂ ਅਤੇ ਥਾਣਾ ਸੇਖਵਾਂ ਦੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੀ ਪੁਲਸ ਨੂੰ ਇਸ ਸਬੰਧੀ ਮੁਕੰਮਲ ਜਾਚ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਫੌਰੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਜ਼ਦੂਰ ਪਰਿਵਾਰ ਨੂੰ ਇਨਸਾਫ ਮਿਲ ਸਕੇ। ਮੋਰਚੇ ਦੇ ਆਗੂ ਵਿਜੇ ਸੋਹਲ ਦਾ ਇਹ ਵੀ ਕਹਿਣਾ ਹੈ ਕਿ ਮਜ਼ਦੂਰ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਵਾਉਣ ਲਈ ਜਲਦੀ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਦੀ ਸਾਝੀ ਮੀਟਿੰਗ ਬੁਲਾਈ ਜਾ ਰਹੀ ਹੈ.


