ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਦਿਹਾਤੀ ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਕੇ.ਵੀ ਜੀ.ਐਸ ਨਗਰ ਫੀਡਰ ਅਤੇ 11 ਕੇ.ਵੀ ਬੇਅੰਤ ਕਾਲਜ ਫੀਡਰ ਦੀ ਜਰੂਰੀ ਮੁਰੰਮਤ ਕਰਨ ਵਾਸਤੇ ਅਤੇ ਲਾਈਨਾਂ ਥੱਲੇ ਤੋਂ ਦਰੱਖਤਾਂ ਦੀ ਕਟਾਈ ਕਰ ਵਾਸਤੇ 19 ਸਤੰਬਰ ਨੂੰ ਦੋਵਾਂ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਸਪਲਾਈ ਬੰਦ ਹੋਣ ਨਾਲ ਪਿੰਡ ਮਾਨ ਕੌਰ ਸਿੰਘ, ਪੰਡੋਰੀ ਰੋਡ, ਬਰਫ ਦੇ ਕਾਰਖਾਨੇ ਜੀਟੀ ਰੋਡ, ਮੱਦੋਵਾਲ ਗੱਤਾ ਫੈਕਟਰੀਆੰ ਅਤੇ ਬੇਅੰਤ ਕਾਲੇਜ ਬੰਦ ਰਹਿਣਗੇ।